ਹਾਂਗਕਾਂਗ: ਹਾਂਗਕਾਂਗ ਵਿੱਚ ਐਤਵਾਰ ਨੂੰ ਕੋਰੋਨਾ ਲਾਗ ਦੇ 115 ਨਵੇਂ ਮਾਮਲੇ ਸਾਹਮਣੇ ਆਏ ਹਨ। 2 ਅਗਸਤ ਤੋਂ ਬਾਅਦ ਕੋਵਿਡ-19 ਦੇ ਮਾਮਲੇ ਇੱਥੇ ਤਿੰਨ ਅੰਕਾਂ ਵਿੱਚ ਸਾਹਮਣੇ ਆਏ ਹਨ।
ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਵਿੱਚ ਐਤਵਾਰ ਨੂੰ ਬਾਕੀ ਸਾਲ ਲਈ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਬੰਦ ਕਰਨ ਦਾ ਐਲਾਨ ਕੀਤਾ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸਾਹਮਣੇ ਆਏ 115 ਨਵੇਂ ਮਾਮਲਿਆਂ ਵਿੱਚ 62 ਮਾਮਲੇ ਸ਼ਹਿਰ ਦੇ ਵੱਖ-ਵੱਖ ਡਾਂਸ ਸਟੂਡੀਓ ਦੇ ਚਲਦੇ ਫੈਲੇ ਲਾਗ ਨਾਲ ਸਬੰਧਿਤ ਹੈ। ਉੱਥੇ ਸ਼ਹਿਰ ਦੇ ਤਿੰਨ ਰੈਸਟੋਰੈਟ ਤੋਂ ਕੋਰੋਨਾ ਲਾਗ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਸਾਰੇ ਰੈਸਟੋਰੈਟਾਂ ਦੇ ਮੁਲਾਜ਼ਮਾਂ ਅਤੇ ਹਾਲ ਹੀ ਵਿੱਚ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਆਪਣੀ ਜਾਂਚ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ।
ਹਾਂਗਕਾਂਗ ਵਿੱਚ ਹੁਣ ਤੱਕ ਕੋਰੋਨਾ ਲਾਗ ਦੇ 6,239 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ਵਿੱਚ 109 ਲੋਕਾਂ ਦੀ ਮੌਤ ਹੋ ਚੁੱਕੀ ਹੈ।