ਨਵੀਂ ਦਿੱਲੀ: ਮੁਸਲਿਮ ਭਾਈਚਾਰੇ ਦੀ ਸਭ ਤੋਂ ਪਾਕ ਹਜ ਯਾਤਰਾ ਸ਼ਨੀਵਾਰ ਨੂੰ ਸ਼ੁਰੂ ਹੋਣ ਜਾ ਰਹਿ ਹੈ। ਇਹ ਯਾਤਰਾ ਕੋਵਿਡ ਮਹਾਂਮਾਰੀ ਦੇ ਦੌਰ ਵਿੱਚ ਸ਼ੁਰੂ ਹੋ ਗਈ ਹੈ। ਕੋਵਿਡ ਨੂੰ ਵੇਖਦੇ ਹੋਏ ਇਸ ਯਾਤਰਾ ਵਿੱਚ 60,000 ਲੋਕ ਹੀ ਜਾ ਸਕਣਗੇ। ਇਸ ਵਾਰ ਸਿਰਫ ਸਾਊਦੀ ਅਰਬ ਦੇ ਸਥਾਨਕ ਲੋਕਾਂ ਨੂੰ ਹੱਜ ਕਰਨ ਦੀ ਆਗਿਆ ਹੈ।
ਇਸ ਯਾਤਰਾ ਦੀ ਵਿੱਚ ਜਾਣ ਵਾਲਿਆਂ ਦੀ ਚੋਣ ਲਾਟਰੀ ਸਿਸਟਮ ਦੁਆਰਾ ਕੀਤੀ ਗਈ ਹੈ। ਸਾਊਦੀ ਦੇ 5.58 ਲੱਖ ਦੇ ਲੋਕਾਂ ਵਿੱਚ ਸਿਰਫ 60,000 ਹਜ਼ਾਰ ਲੋਕਾਂ ਨੂੰ ਇਸ ਲਈ ਚੁਣਿਆ ਗਿਆ। ਚੋਣ ਕੀਤੇ ਹੋਏ ਲੋਕ ਤੰਦਰੁਸਤ ਹਨ ਅਤੇ ਕੋਵਿਡ ਟੀਕੇ ਦੀਆਂ ਦੋਵੇਂ ਡੋਸ ਲੈ ਚੁੱਕੇ ਹਨ।
ਯਾਤਰਾ ਦੇ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਸਾਊਦੀ ਦੇ ਹਜ ਮੰਤਰਾਲੇ ਦੇ ਮੁਤਾਬਕ ਹਰ ਤਿੰਨ ਘੰਟਿਆਂ ਦੇ ਬਾਅਦ ਹਜ ਯਾਤਰੀ ਮੱਕਾ ਪਹੁੰਚਦੇ ਸਨ।ਇੱਥੇ ਹਰ ਗਰੁੱਪ ਦੇ ਵਾਪਸੀ ਤੋਂ ਬਾਅਦ ਸਟੇਰਲਾਈਜ਼ੇਸ਼ਨ ਹੁੰਦੀ ਹੈ।
20-20 ਦੇ ਗਰੁੱਪ ਵਿੱਚ ਹੱਜ ਯਾਤਰੀਆਂ ਨੂੰ ਵੰਡਿਆ ਜਾਂਦਾ ਹੈ ਕਿਉਂਕਿ ਕੋਰੋਨਾ ਸੰਕਰਮਣ ਨਾਲ ਫੈਲ ਜਾਵੇ। ਨਿਯਮਾਂ ਦੀ ਪਾਲਣਾ ਕਰਨ ਲਈ ਹਰੇਕ ਗਰੁੱਪ ਵਿੱਚ ਇਕ ਵਿਅਕਤੀ ਹੁੰਦਾ ਹੈ। ਯਾਤਰੀਆਂ ਨੂੰ ਮੱਕਾ ਬੱਸ ਰਾਹੀ ਵਿਸ਼ਾਲ ਮਸਜਿਦ ਲਿਆਦਾ ਜਾਂਦਾ ਹੈ। ਫਿਰ ਉਹ ਕਾਬਾ ਦਾ ਚੱਕਰ ਲਗਾਉਂਦੇ ਹਨ।
ਭਾਰਤ ਸਣੇ ਹੋਰਾਂ ਦੇਸ਼ਾਂ ਦੇ ਮੁਸਲਮਾਨਾਂ ਨੂੰ ਦੂਜੇ ਸਾਲ ਹੱਜ ਕਰਨ ਦੀ ਆਗਿਆ ਨਹੀਂ ਸੀ। ਪਿਛਲੇ ਸਾਲ ਮਾਰਚ ਵਿੱਚ ਕੋਰੋਨਾਂ ਮਹਾਂਮਾਰੀ ਫੈਲਣ ਤੋਂ ਬਾਅਦ ਭਾਰਤ ਤੋਂ ਆਏ ਸ਼ਰਧਾਲੂਆਂ ਨੂੰ ਹਜ ਨਹੀਂ ਕਰਨ ਦਿੱਤਾ ਗਿਆ ਸੀ। ਸਿਰਫ ਸਾਊਦੀ ਅਰਬ ਵਿੱਚ ਰਹਿ ਰਹੇ ਇੱਕ ਹਜ਼ਾਰ ਲੋਕਾਂ ਨੂੰ ਹੱਜ ਲਈ ਚੁਣਿਆ ਗਿਆ ਸੀ। ਕੋਵਿਡ ਕਾਲ ਤੋਂ ਪਹਿਲਾਂ ਹਰ ਸਾਲ ਲਗਭਗ ਕ20 ਲੱਖ ਮੁਸਲਮਾਨ ਹੱਜ ਕਰਦੇ ਸਨ।
ਇਹ ਵੀ ਪੜ੍ਹੋਂ :ਬ੍ਰਿਟੇਨ: ਦੋਵੇਂ ਡੋਜ਼ ਲਗਵਾਉਣ ਦੇ ਬਾਵਜੁਦ ਸਿਹਤ ਮੰਤਰੀ ਕੋਰੋਨਾ ਪਾਜ਼ੀਟਿਵ