ਨਵੀਂ ਦਿੱਲੀ : ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਕੋਲ ਹੋਏ ਜਹਾਜ਼ ਹਾਦਸੇ ਵਿੱਚ ਲਗਭਗ 157 ਦੀ ਮੌਤ ਹੋ ਗਈ ਹੈ, ਜਿੰਨ੍ਹਾਂ ਵਿੱਚ 4 ਭਾਰਤੀ ਵੀ ਸ਼ਾਮਲ ਹਨ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਥੋਪੀਆ ਏਅਰਲਾਇੰਨਜ਼ ਦੇ ਜਹਾਜ਼ ਈਟੀ 302 ਦਾ ਹਾਦਸਾ ਬਹੁਤ ਹੀ ਦੁਖਦਾਇਕ ਘਟਨਾ ਹੈ।
@IndiaInEthiopia has informed me that the deceased Indian nationals are Vaidya Pannagesh Bhaskar, Vaidya Hansin Annagesh, Nukavarapu Manisha and Shikha Garg. /2
— Sushma Swaraj (@SushmaSwaraj) March 10, 2019 " class="align-text-top noRightClick twitterSection" data="
">@IndiaInEthiopia has informed me that the deceased Indian nationals are Vaidya Pannagesh Bhaskar, Vaidya Hansin Annagesh, Nukavarapu Manisha and Shikha Garg. /2
— Sushma Swaraj (@SushmaSwaraj) March 10, 2019@IndiaInEthiopia has informed me that the deceased Indian nationals are Vaidya Pannagesh Bhaskar, Vaidya Hansin Annagesh, Nukavarapu Manisha and Shikha Garg. /2
— Sushma Swaraj (@SushmaSwaraj) March 10, 2019
ਸੁਸ਼ਮਾ ਸਵਰਾਜ ਨੇ ਕਿਹਾ ਕਿ, ਅਸੀਂ ਹਵਾਈ ਹਾਦਸੇ ਵਿੱਚ 4 ਭਾਰਤੀਆਂ ਨੂੰ ਗੁਆ ਦਿੱਤਾ ਹੈ। ਮੈਂ ਇਥੋਪੀਆ ਵਿੱਚ ਭਾਰਤੀ ਦੇ ਉੱਚ-ਕਮਿਸ਼ਨਰ ਨਾਲ ਗੱਲਬਾਤ ਕਰਾਂਗੀ ਅਤੇ ਉਨ੍ਹਾਂ ਸਾਰੇ ਪੀੜ੍ਹਿਤ ਪਰਿਵਾਰਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ ਜਾਵੇਗੀ। ਭਾਰਤੀ ਦੂਤ-ਘਰ ਮੁਤਾਬਿਕ ਇਸ ਹਾਦਸੇ ਵਿੱਚ ਮਰਨ ਵਾਲੇ ਭਾਰਤੀ ਨਾਗਰਿਕਾਂ ਦੇ ਨਾਂ ਵੈਦ ਪਨਗੇਸ਼ ਭਾਸਕਰ, ਵੈਦ, ਹੰਸਿਨ ਅਨਗੇਸ਼, ਨੁਕਵਰਪੁ ਮਨੀਸ਼ਾ ਅਤੇ ਸ਼ਿਖ਼ਾ ਗਰਗ ਹਨ।