ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ (KABUL AFGHANISTAN) ਵਿਚ ਮੰਗਲਵਾਰ ਨੂੰ ਛੇ ਹਮਲਾਵਰਾਂ ਨੇ ਇਕ ਫੌਜੀ ਹਸਪਤਾਲ ਦੇ ਪ੍ਰਵੇਸ਼ ਦੁਆਰ 'ਤੇ ਧਮਾਕਾ (EXPLOSION) ਕੀਤਾ ਅਤੇ ਹਸਪਤਾਲ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਤਾਲਿਬਾਨ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਤਾਲਿਬਾਨ ਦੇ ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜੋ: ਅਮਰੀਕੀ ਜਲ ਸੈਨਾ ਦੀ ਪਣਡੁੱਬੀ ਦੇ ਪਾਣੀ ਦੇ ਹੇਠਾਂ ਸੀਮਾਉਂਟ ਨਾਲ ਟਕਰਾਉਣ ਦੀ ਹੋਈ ਪੁਸ਼ਟੀ
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕਾਬੁਲ ਦੇ 10ਵੇਂ ਜ਼ਿਲ੍ਹੇ ਦੇ ਸਰਦਾਰ ਮੁਹੰਮਦ ਦਾਊਦ ਖਾਨ ਹਸਪਤਾਲ (Sardar Mohammad Dawood Khan Hospital) 'ਤੇ ਹੋਏ ਹਮਲੇ 'ਚ ਘੱਟੋ-ਘੱਟ 19 ਲੋਕ ਮਾਰੇ ਗਏ ਅਤੇ 50 ਹੋਰ ਜ਼ਖਮੀ ਹੋ ਗਏ।
ਇਸ ਹਮਲੇ ਦੀ ਤੁਰੰਤ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਅਗਸਤ 'ਚ ਅਫਗਾਨਿਸਤਾਨ 'ਚ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਹੈ। ਪਿਛਲੇ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੁਆਰਾ ਲਈ ਗਈ ਹੈ ਜੋ ਤਾਲਿਬਾਨ ਦੇ ਦੁਸ਼ਮਣ ਹਨ।
ਰੱਖਿਆ ਮੰਤਰਾਲੇ ਦੇ ਤਾਲਿਬਾਨ ਅਧਿਕਾਰੀ ਹਿਬਤੁੱਲਾ ਜਮਾਲ ਨੇ ਕਿਹਾ ਕਿ ਛੇ ਹਮਲਾਵਰ ਆ ਗਏ ਸਨ, ਜਿਨ੍ਹਾਂ ਵਿੱਚੋਂ ਦੋ ਨੂੰ ਫੜ ਲਿਆ ਗਿਆ ਸੀ। ਉਸ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ। ਜਮਾਲ ਨੇ ਕਿਹਾ ਕਿ ਸਾਡੇ ਜਵਾਨਾਂ ਅਤੇ ਆਮ ਨਾਗਰਿਕਾਂ ਸਮੇਤ ਹਤਾਹਤ ਹੋਏ ਹਨ, ਪਰ ਮਰਨ ਵਾਲਿਆਂ ਦੀ ਗਿਣਤੀ ਤੁਰੰਤ ਸਪੱਸ਼ਟ ਨਹੀਂ ਹੋ ਸਕੀ ਹੈ।
ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਤਾਲਿਬਾਨੀ ਲੜਾਕੇ ਵੀ ਸ਼ਾਮਲ ਹਨ, ਪਰ ਮਾਰੇ ਗਏ ਜ਼ਿਆਦਾਤਰ ਨਾਗਰਿਕ ਸਨ। ਤਾਲਿਬਾਨ ਨੇ ਹਸਪਤਾਲ 'ਤੇ ਕਬਜ਼ਾ ਕਰ ਲਿਆ ਹੈ। ਸ਼ਹਿਰ ਵਾਸੀਆਂ ਨੇ ਇਲਾਕੇ ਵਿੱਚ ਦੋ ਧਮਾਕਿਆਂ ਅਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਹੈ।
ਇਹ ਵੀ ਪੜੋ: ਇਜ਼ਰਾਈਲ ਨੇ ਕਬਜ਼ੇ ਵਾਲੇ ਪੱਛਮੀ ਕੰਢੇ 'ਚ ਕੁੱਝ ਫਲਸਤੀਨੀ ਨਿਵਾਸਾਂ ਨੂੰ ਦਿੱਤੀ ਮਨਜ਼ੂਰੀ
-
Afghanistan | 19 dead, 50 wounded in Kabul hospital attack, reports AFP quoting official
— ANI (@ANI) November 2, 2021 " class="align-text-top noRightClick twitterSection" data="
">Afghanistan | 19 dead, 50 wounded in Kabul hospital attack, reports AFP quoting official
— ANI (@ANI) November 2, 2021Afghanistan | 19 dead, 50 wounded in Kabul hospital attack, reports AFP quoting official
— ANI (@ANI) November 2, 2021
ਵਜ਼ੀਰ ਅਕਬਰ ਖਾਨ ਹਸਪਤਾਲ (Wazir Akbar Khan Hospital) ਦੇ ਡਾਇਰੈਕਟਰ ਸਈਅਦ ਅਬਦੁੱਲਾ ਅਹਿਮਦੀ ਮੁਤਾਬਕ ਉਨ੍ਹਾਂ ਦੇ ਹਸਪਤਾਲ 'ਚ ਕਈ ਲਾਸ਼ਾਂ ਅਤੇ ਜ਼ਖਮੀਆਂ ਨੂੰ ਲਿਆਂਦਾ ਗਿਆ ਹੈ। ਜਦਕਿ ਨੌਂ ਹੋਰਾਂ ਨੂੰ ਅਫਗਾਨਿਸਤਾਨ ਦੇ ਐਮਰਜੈਂਸੀ ਹਸਪਤਾਲ ਲਿਜਾਇਆ ਗਿਆ ਹੈ। ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਹਾਲ ਹੀ ਦੇ ਹਫਤਿਆਂ 'ਚ ਕਈ ਹਮਲੇ ਕੀਤੇ ਹਨ।