ਪਾਕਿਸਤਾਨ: ਪਾਕਿਸਤਾਨ 'ਚ ਆਏ ਦਿਨ ਹਿੰਦੂਆਂ ਤੇ ਉਨ੍ਹਾਂ ਦੇ ਮੰਦਰਾਂ 'ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਿੰਧ ਤੋਂ ਹੈ ਜਿਹੜਾ ਪਹਿਲਾਂ ਹੀ ਧਰਮ ਪਰਿਵਰਤਨ ਲਈ ਬਦਨਾਮ ਹੈ। ਜਿੱਥੇ ਖਿਪਰੋ 'ਚ ਜਨਮ ਅਸ਼ਟਮੀ ਵਾਲੇ ਦਿਨ ਪੂਜਾ ਕਰ ਰਹੇ ਹਿੰਦੂਆਂ 'ਤੇ ਹਮਲਾ ਕਰ ਦਿੱਤਾ ਗਿਆ ਹੈ।
ਕ੍ਰਿਸ਼ਨਾ ਜਨਮ ਅਸ਼ਟਮੀ ਦੇ ਸ਼ੁੱਭ ਅਵਸਰ 'ਤੇ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸੰਘਰ ਜ਼ਿਲੇ ਦੇ ਖਿਪਰੋ ਵਿਖੇ ਇੱਕ ਹਿੰਦੂ ਮੰਦਰ ਦੀ ਭੰਨ-ਤੋੜ ਕੀਤੀ ਗਈ। ਮੰਦਰ ਵਿੱਚ ਲਾਠੀਆਂ ਨਾਲ ਲੈਸ ਇੱਕ ਦਰਜਨ ਤੋਂ ਵੱਧ ਆਦਮੀਆਂ ਦੀ ਭੀੜ ਨੇ ਰਹੀਮ ਯਾਰ ਖਾਨ ਦੇ ਪਿੰਡ ਭੋਂਗ ਵਿੱਚ ਇੱਕ ਹਿੰਦੂ ਧਰਮ ਦੇ ਮੰਦਰ ਵਿੱਚ ਭੰਨ-ਤੋੜ ਕੀਤੀ ਅਤੇ ਪੂਜਾ ਸਥਾਨ ਵਿੱਚ ਮੂਰਤੀਆਂ ਦੀ ਬੇਅਦਬੀ ਕੀਤੀ।
ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਹਿੰਦੂਆਂ ਇਲਜਾਮ ਲਗਾਇਆ ਕਿ ਉਹ ਵੀ ਤਾਂ ਸਾਡੇ ਧਰਮ ਨੂੰ ਬੁਰਾ ਮੰਨਦੇ ਹਨ ਪਰ ਹਿੰਦੂ ਧਰਮ ਦੇ ਲੋਕਾਂ ਨੇ ਕਿਹਾ ਕਿ ਇਹ ਇਲਜਾਮ ਬਿਲਕੁਲ ਹੀ ਝੂਠਾ ਤੇ ਬੇਬੁਨਿਆਦ ਹੈ।
ਪਾਕਿਸਤਾਨ ਵਿੱਚ ਹਿੰਦੂ ਧਾਰਮਿਕ ਸਥਾਨ ਬਹੁਤ ਘੱਟ ਗਿਣਤੀ ਵਿੱਚ ਹਨ ਪਰ ਉਨ੍ਹਾਂ 'ਤੇ ਵੀ ਹਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਆਪਣੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਨਾ ਕਰਨ ਕਾਰਨ ਦੇਸ਼ ਨੂੰ ਵਾਰ-ਵਾਰ ਨਿੰਦਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅਫਗਾਨਿਸਤਾਨ ਤੋਂ ਅਮਰੀਕੀ ਫੌਜ ਪੂਰੀ ਤਰ੍ਹਾਂ ਨਿਕਲੀ, ਜਾਣੋ ਬਾਇਡੇਨ ਨੇ ਕੀ ਕਿਹਾ