ETV Bharat / international

ਚੀਨੀ ਕੰਪਨੀ ਸਿਨੋਵੈਕ ਨੇ ਕਿਹਾ, ਟੈਸਟਿੰਗ ਦੌਰਾਨ ਕੋਰੋਨਾ ਟੀਕੇ ਦੇ ਆਏ ਸਕਾਰਾਤਮਕ ਨਤੀਜੇ

ਟੀਕਾ ਨਿਰਮਾਤਾ ਚੀਨੀ ਕੰਪਨੀ ਸਿਨੋਵੈਕ ਬਾਇਓਟੈਕ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਲਈ ਤਿਆਰ ਕੀਤੇ ਜਾ ਰਹੇ ਟੀਕੇ ਦੇ ਪਹਿਲੇ ਅਤੇ ਦੂਜੇ ਪੜਾਅ ਦੀ ਮੁਢਲੀ ਟੈਸਟਿੰਗ ਦੇ ਨਤੀਜੇ ਸਕਾਰਾਤਮਕ ਆਏ ਹਨ। ਕੰਪਨੀ ਨੇ ਐਲਾਨ ਕੀਤਾ ਕਿ ਇਹ ਇਮਿਊਨਿਟੀ ਵਧਾ ਸਕਦਾ ਹੈ।

China's Sinovac says its coronavirus vaccine showed positive results in trials
ਚੀਨੀ ਕੰਪਨੀ ਸਿਨੋਵੈਕ ਨੇ ਕਿਹਾ, ਟੈਸਟਿੰਗ ਦੌਰਾਨ ਕੋਰੋਨਾ ਟੀਕੇ ਦੇ ਆਏ ਸਕਾਰਾਤਮਕ ਨਤੀਜੇ
author img

By

Published : Jun 15, 2020, 11:13 AM IST

ਬੀਜਿੰਗ: ਟੀਕਾ ਨਿਰਮਾਤਾ ਚੀਨੀ ਕੰਪਨੀ ਸਿਨੋਵੈਕ ਬਾਇਓਟੈਕ ਨੇ ਕਿਹਾ ਕਿ ਕੋਵਿਡ-19 ਦਾ ਟੀਕਾ 'ਕੋਰੋਨਾ ਵੈਕ' ਦੇ ਪਹਿਲੇ ਅਤੇ ਦੂਜੇ ਪੜਾਅ ਦੀ ਕਲੀਨਿਕਲ ਟੈਸਟਿੰਗ ਦੇ ਮੁਢਲੇ ਨਤੀਜੇ ਸਕਾਰਾਤਮਕ ਆਏ ਹਨ। ਬੀਜਿੰਗ ਅਧਾਰਿਤ ਇਸ ਕੰਪਨੀ ਨੇ ਇੱਕ ਬਿਆਨ ਵਿੱਚ ਟੀਕੇ ਦੇ ਪਹਿਲੇ ਅਤੇ ਦੂਜੇ ਪੜਾਅ ਦੀ ਟੈਸਟਿੰਗ ਦੇ ਸਕਾਰਾਤਮਕ ਮੁੱਢਲੇ ਨਤੀਜਿਆਂ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਇਮਿਊਨਿਟੀ ਵਧਾ ਸਕਦਾ ਹੈ।

ਇਸ ਟੀਕੇ ਦੀ ਟੈਸਟਿੰਗ ਲਈ 18 ਤੋਂ 59 ਸਾਲ ਉਮਰ ਗਰੁੱਪ ਦੇ ਕੁੱਲ 743 ਸਿਹਤਮੰਦ ਵਾਲੰਟੀਅਰਾਂ ਨੇ ਆਪਣੇ ਨਾਂਅ ਦਰਜ ਕਰਵਾਏ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ 143 ਲੋਕ ਪਹਿਲੇ ਪੜਾਅ ਵਿੱਚ ਅਤੇ 600 ਲੋਕ ਦੂਜੇ ਪੜਾਅ ਵਿੱਚ ਸ਼ਾਮਲ ਸਨ। ਇਸ ਵਿੱਚ ਕਿਹਾ ਗਿਆ ਹੈ ਕਿ ਟੈਸਟ ਵਿੱਚ ਸ਼ਾਮਿਲ ਲੋਕਾਂ ਨੂੰ 2 ਟੀਕੇ ਦਿੱਤੇ ਗਏ ਸਨ ਅਤੇ 14 ਦਿਨਾਂ ਤੱਕ ਉਨ੍ਹਾਂ ਵਿੱਚ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ।

ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ 78.73 ਲੱਖ ਤੱਕ ਪੁੱਜੀ ਕੋਰੋਨਾ ਪੀੜਤਾਂ ਦੀ ਗਿਣਤੀ, 4.32 ਲੱਖ ਮੌਤਾਂ

ਕੰਪਨੀ ਨੂੰ ਉਮੀਦ ਹੈ ਕਿ ਜਲਦੀ ਹੀ ਦੂਜੇ ਪੜਾਅ ਦੀ ਕਲੀਨਿਕਲ ਅਧਿਐਨ ਰਿਪੋਰਟ ਅਤੇ ਤੀਜੇ ਪੜਾਅ ਦੇ ਕਲੀਨਿਕਲ ਅਧਿਐਨ ਪ੍ਰੋਟੋਕੋਲ ਨੂੰ ਚੀਨ ਦੇ ਰਾਸ਼ਟਰੀ ਮੈਡੀਕਲ ਉਤਪਾਦ ਪ੍ਰਸ਼ਾਸਨ (ਐਮਐਮਪੀਏ) ਨੂੰ ਸੌਪਿਆ ਜਾਵੇਗਾ।

ਸਿਨੋਵੈਕ ਦੇ ਪ੍ਰਧਾਨ ਅਤੇ ਸੀਈਓ ਵੇਈਦੋਂਗ ਯਿਨ ਨੇ ਕਿਹਾ, "ਸਾਡੇ ਪਹਿਲੇ ਅਤੇ ਦੂਜੇ ਅਧਿਐਨ ਦਰਸਾਉਂਦੇ ਹਨ ਕਿ 'ਕੋਰੋਨਾ ਵੈਕ' ਸੁਰੱਖਿਅਤ ਹੈ ਅਤੇ ਇਮਿਊਨਿਟੀ ਵਧਾ ਸਕਦਾ ਹੈ। ਵੇਡੋਂਗ ਨੇ ਕਿਹਾ, "ਪੜਾਅ ਇੱਕ ਅਤੇ ਦੋ ਦੇ ਕਲੀਨਿਕਲ ਅਧਿਐਨਾਂ ਦੀ ਪੂਰਤੀ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ, ਜੋ ਅਸੀਂ ਕੋਵਿਡ-19 ਦੇ ਵਿਰੁੱਧ ਲੜਾਈ ਵਿੱਚ ਪ੍ਰਾਪਤ ਕੀਤਾ ਹੈ।"

ETV Bharat Logo

Copyright © 2024 Ushodaya Enterprises Pvt. Ltd., All Rights Reserved.