ETV Bharat / international

ਚੀਨ ਨੇ ਗਲਵਾਨ ਘਾਟੀ 'ਚ ਆਪਣੇ ਫ਼ੌਜੀ ਨੁਕਸਾਨ ਬਾਰੇ ਦੱਸਣ ਤੋਂ ਕੀਤੀ ਨਾਂਹ - ਪੂਰਬੀ ਲੱਦਾਖ

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਗਲਵਾਨ ਘਾਟੀ ਵਿੱਚ ਹੋਈ ਝੜਪ ਵਿੱਚ ਚੀਨ ਦੇ ਫ਼ੌਜੀਆਂ ਨੂੰ ਹੋਏ ਨੁਕਸਾਨ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਗਲਵਾਨ ਘਾਟੀ ਝੜਪ ਤੋਂ ਬਾਅਦ ਬੀਜਿੰਗ ਲਗਾਤਾਰ ਆਪਣੇ ਫ਼ੌਜ ਦੇ ਨੁਕਸਾਨ ਨੂੰ ਦੱਸਣ ਤੋਂ ਨਾਂਹ ਕਰ ਰਿਹਾ ਹੈ।

ਚੀਨ ਨੇ ਗਲਵਾਨ ਘਾਟੀ 'ਚ ਆਪਣੇ ਫ਼ੌਜੀ ਨੁਕਸਾਨ ਬਾਰੇ ਦੱਸਣ ਤੋਂ ਕੀਤੀ ਨਾਂਹ

author img

By

Published : Jun 22, 2020, 6:46 PM IST

ਬੀਜਿੰਗ: ਚੀਨ ਨੇ ਸੋਮਵਾਰ ਨੂੰ ਭਾਰਤੀ ਕੇਂਦਰੀ ਮੰਤਰੀ ਅਤੇ ਸਾਬਕਾ ਭਾਰਤੀ ਫ਼ੌਜ ਚੀਫ਼ ਜਨਰਲ (ਸੇਨਾਮੁਕਤ) ਵੀ.ਕੇ ਸਿੰਘ ਦੇ ਬਿਆਨ ਬਾਰੇ ਕੁੱਝ ਕਹਿਣ ਤੋਂ ਨਾਂਹ ਕਰ ਦਿੱਤੀ ਹੈ। ਵੀ.ਕੇ ਸਿੰਘ ਨੇ ਕਿਹਾ ਸੀ ਕਿ ਗਲਵਾਨ ਘਾਟੀ ਝੜਪ ਵਿੱਚ ਚੀਨੀ ਫ਼ੌਜ ਦੇ ਵੀ 40 ਫ਼ੌਜੀ ਮਾਰੇ ਗਏ ਸਨ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਓ ਲਿਜਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਅਤੇ ਚੀਨ ਇਸ ਮਾਮਲੇ ਨੂੰ ਲੈ ਡਿਪਲੋਮੈਟਿਕ ਅਤੇ ਫ਼ੌਜੀ ਅਧਿਕਾਰੀਆਂ ਰਾਹੀਂ ਸੁਲਝਾਉਣ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ।

ਵੀ.ਕੇ ਸਿੰਘ ਦੇ ਬਿਆਨ ਬਾਰੇ ਪੁੱਛੇ ਜਾਣ ਤੇ ਲਿਜਿਅਨ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ।

15 ਜੂਨ ਨੂੰ ਗਲਵਾਨ ਘਾਟੀ ਵਿਖੇ ਹੋਈ ਖ਼ੂਨੀ ਝੜਪ ਤੋਂ ਬਾਅਦ ਚੀਨ ਲਗਾਤਾਰ ਆਪਣੇ ਫ਼ੌਜੀ ਨੁਕਸਾਨ ਬਾਰੇ ਦੱਸਣ ਤੋਂ ਨਾਂਹ-ਨੁਕਰ ਕਰ ਰਿਹਾ ਹੈ, ਜਦਕਿ ਅਧਿਕਾਰਕ ਮੀਡਿਆ ਰਿਪੋਰਟਾਂ ਮੁਤਾਬਕ ਇਸ ਝੜਪ ਵਿੱਚ ਚੀਨ ਦੇ ਵੀ ਜਵਾਨ ਜ਼ਖ਼ਮੀ ਹੋਏ ਅਤੇ ਮਾਰੇ ਗਏ ਸਨ।

ਸ਼ਨਿਚਰਵਾਰ ਨੂੰ ਮੀਡਿਆ ਚੈਨਲਾਂ ਨੂੰ ਸੰਬੋਧਨ ਕਰਦੇ ਹੋਏ ਸਿੰਘ ਨੇ ਕਿਹਾ ਸੀ ਕਿ ਜੇ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋਏ ਹਨ ਤਾਂ ਅਸੀਂ ਇਸ ਦੇ ਦੁਗਣੇ ਚੀਨੀ ਫ਼ੌਜ ਦੇ ਜਵਾਨ ਮਾਰੇ ਹਨ।

ਭਾਰਤ-ਚੀਨ ਦਾ ਸਰਹੱਦੀ ਮਸਲੇ ਦੇ ਵਿੱਚ ਅਸਲ ਕੰਟੋਰਲ ਲਾਇਨ ਦਾ 3488 ਕਿਲੋਮੀਟਰ ਖੇਤਰ ਵੀ ਆਉਂਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.