ETV Bharat / international

UNSC 'ਚ ਚੀਨ ਨੇ ਫਿਰ ਛੇੜਿਆ ਕਸ਼ਮੀਰ ਰਾਗ - ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) 'ਚ ਵਾਰ ਵਾਰ ਸਿਰ ਨੀਂਵਾ ਹੋਣ ਤੋਂ ਬਾਅਦ ਵੀ ਪਾਕਿਸਤਾਨ ਤੇ ਚੀਨ ਬਾਜ਼ ਨਹੀਂ ਆ ਰਹੇ ਹਨ। ਚੀਨ ਨੇ ਇੱਕ ਵਾਰ ਫਿਰ UNSC 'ਚ ਕਸ਼ਮੀਰ ਦਾ ਮੁੱਦਾ ਚੁੱਕਿਆ ਹੈ। ਚੀਨ ਨੇ ਕਿਹਾ ਕਿ ਕਸ਼ਮੀਰ ਮਸਲੇ 'ਤੇ ਉਸ ਦੀ ਸਥਿਤੀ ਸਪੱਸ਼ਟ ਹੈ।

UNSC
ਫ਼ੋਟੋ
author img

By

Published : Jan 18, 2020, 9:08 AM IST

ਨਵੀਂ ਦਿੱਲੀ: ਕਸ਼ਮੀਰ ਮਸਲੇ 'ਤੇ UNSC 'ਚ ਚੀਨ ਨੇ ਕਿਹਾ ਕਿ ਇਹ ਇਤਿਹਾਸ ਤੋਂ ਬਚਿਆ ਹੋਇਆ ਵਿਵਾਦ ਹੈ ਤੇ ਇਸ ਨੂੰ ਸੰਯੁਕਤ ਰਾਸ਼ਟਰ ਚਾਰਟਰ, ਸਬੰਧਤ ਸਰੁੱਖਿਆ ਪਰਿਸ਼ਦ ਦੇ ਪ੍ਰਸਤਾਅ ਤੇ ਦੋ-ਪੱਖੀ ਸਮਝੌਤਿਆਂ ਅਨੁਸਾਰ ਉਚਿਤ ਤੇ ਸ਼ਾਂਤੀ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।
ਚੀਨ ਦੇ ਇਸ ਤਰ੍ਹਾਂ ਦੇ ਦਾਅਵਿਆਂ ਬਾਰੇ ਜਦ ਸਵਾਲ ਕੀਤਾ ਗਿਆ ਤਾਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ, "ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ 15 ਜਨਵਰੀ ਨੂੰ ਕਸ਼ਮੀਰ ਮਸਲੇ ਦੀ ਸਮੀਖਿਆ ਕੀਤੀ ਤੇ ਕੋਈ ਬਿਆਨ ਨਹੀਂ ਦਿੱਤਾ ਪਰ ਚੀਨ ਨੇ ਸਮੀਖਿਆ ਮੀਟਿੰਗ 'ਚ ਇੱਕ ਸਥਾਈ ਮੈਂਬਰ ਦੇ ਰੂਪ 'ਚ ਹਿੱਸਾ ਲਿਆ ਤੇ ਜੋ ਮੈਂ ਕਿਹਾ ਉਹ ਸਮੀਖਿਆ ਦੇ ਅਨੁਸਾਰ ਹੈ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਸੱਚ ਨਹੀਂ ਹੈ ਤਾਂ ਤੁਸੀਂ ਹੋਰ ਸੂਤਰਾਂ ਨੂੰ ਵੇਖ ਸਕਦੇ ਹੋ।"
ਭਾਰਤ ਦੇ ਬਿਆਨ 'ਤੇ ਉਨ੍ਹਾਂ ਕਿਹਾ, "ਅਸੀਂ ਭਾਰਤ ਦੇ ਨਜ਼ਰੀਏ ਤੇ ਸੁਝਾਅ ਨੂੰ ਸਮਝਦੇ ਪਰ ਮੈਂ ਜੋ ਕਿਹਾ ਉਹ ਚੀਨ ਦਾ ਵਿਚਾਰ ਤੇ ਨਜ਼ਰੀਆ ਹੈ। ਮੇਰਾ ਮੰਨਣਾ ਹੈ ਕਿ ਭਾਰਤ ਇਸ ਤੋਂ ਜਾਣੂ ਹੈ ਤੇ ਇਸ 'ਤੇ ਅਸੀਂ ਸੰਪਰਕ 'ਚ ਹਾਂ।
ਇਸ 'ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਸੀ ਕਿ UNSC ਦੇ ਮੰਚ ਦੀ ਦੁਰਵਰਤੋਂ ਕਰਨ ਲਈ UNSC ਮੈਂਬਰ ਰਾਹੀਂ ਪਾਕਿਸਤਾਨ ਵੱਲੋਂ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ UNSC ਦੇ ਮੈਂਬਰਾਂ ਦਾ ਬਹੁਮਤ ਸੀ ਕਿ ਅਜਿਹੇ ਮੁੱਦਿਆਂ ਲਈ ਇਹ ਮੰਚ ਸਹੀ ਨਹੀਂ ਹੈ ਤੇ ਇਸ 'ਤੇ ਦੋ ਪੱਖੀ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਚੀਨ ਦੀ ਭੂਮਿਕਾ 'ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਤੋਂ ਚੀਨ ਨੂੰ ਸਬਕ ਲੈਣਾ ਚਾਹੀਦਾ ਹੈ ਤੇ ਇਸ ਨੂੰ ਦੁਹਰਾਉਣ ਨਹੀਂ ਚਾਹੀਦਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਨੇ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੰਦ ਕਮਰੇ 'ਚ ਹੋਈ ਮੀਟਿੰਗ 'ਚ ਇੱਕ ਵਾਰ ਫਿਰ ਕਸ਼ਮੀਰ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ UNSC ਨੇ ਇਸ 'ਤੇ ਬਹਿਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

Intro:Body:

China on kashmir 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.