ਨਵੀਂ ਦਿੱਲੀ: ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਸਮੋਵਾਰ ਨੂੰ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਨੇਪਾਲ ਨੇ ਆਪਣੇ ਹਮਰੁਤਬਾ ਸਾਥੀਆਂ ਨਾਲ ਪਹਿਲੀ ਸੁੰਯੁਕਤ ਡਿਜੀਟਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਕੋਵਿਡ-19 ਮਹਾਂਮਾਰੀ ਫੈਲਣ ਤੋਂ ਰੋਕਣ, ਅਰਥਵਿਵਸਥਾ ਨੂੰ ਪਟੜੀ ਤੇ ਲੈ ਕੇ ਆਉਣ ਤੇ ਲੈ ਕੇ ਆਉਣ ਅਤੇ ਬੀਆਰਆਈ ਬੁਨਿਆਦੀ ਢਾਂਚਾ ਪ੍ਰੋਜੈਕਟ ਨੂੰ ਬਹਾਲ ਕਰਨ ਲਈ ਚਾਰ ਸੂਤਰੀ ਯੋਜਨਾ ਤੇ ਵਿਚਾਰ ਕੀਤਾ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਮੁਤਾਬਕ, ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਹਨੀਫ਼ ਅਤੇ ਨੇਪਾਲ ਦੇ ਮੰਤਰੀ ਪ੍ਰਦੀਪ ਕੁਮਾਰ ਗਵਲੀ ਨੇ ਇਸ ਬੈਠਕ ਵਿੱਚ ਹਿੱਸਾ ਲਿਆ। ਜਦੋਂ ਕਿ ਇਸ ਬੈਠਕ ਵਿੱਚ ਪਾਕਿਸਾਤਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਹਿੱਸਾ ਨਹੀਂ ਲਿਆ। ਉਨ੍ਹਾਂ ਦੀ ਜਗ੍ਹਾ ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਮੰਤਰੀ ਮਖਦੂਮ ਖੁਸਰੋ ਨੇ ਕੀਤੀ।
ਇਨ੍ਹਾਂ ਚਾਰ ਦੇਸ਼ਾਂ ਦੀ ਇਸ ਪਹਿਲੀ ਬੈਠਕ ਵਿੱਚ ਵੈਂਗ ਨੇ ਇਸ ਮਹਾਂਮਾਰੀ ਨਾਾਲ ਮਿਲ ਕੇ ਮੁਕਾਬਲਾ ਕਰਨ ਅਤੇ ਇਸ ਵੇਲੇ ਰਾਜਨੀਤੀ ਕਰਨ ਤੋਂ ਬਚਨ ਅਤੇ ਵਿਸ਼ਵ ਸਿਹਤ ਸੰਗਠਨ ਦਾ ਸਾਥ ਦੇਣ ਦੀ ਗੱਲ ਤੇ ਯਕੀਨ ਕਰਨ ਲਈ ਕਿਹਾ।
ਜ਼ਿਕਰ ਕਰ ਦਈਏ ਕਿ ਇਸ ਮਹੀਨੇ, ਟਰੰਪ ਪ੍ਰਸ਼ਾਸਨ ਨੇ ਸੰਯੁਕਤ ਰਾਜ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਪਿੱਛੇ ਹਟਣ ਦੇ ਆਪਣੇ ਫੈਸਲੇ ਦੀ ਰਸਮੀ ਤੌਰ 'ਤੇ ਜਾਣਕਾਰੀ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਵਿਸ਼ਵ ਸਿਹਤ ਸੰਗਠਨ 'ਤੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਚੀਨ ਦਾ ਸਮਰਥਨ ਕਰਨ ਦਾ ਦੋਸ਼ ਲਾਇਆ ਸੀ।
ਬਿਆਨ ਅਨੁਸਾਰ, ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਚਾਰੇ ਦੇਸ਼ਾਂ ਨੂੰ ਚੀਨ ਅਤੇ ਪਾਕਿਸਤਾਨ ਦੇ ਤਜ਼ੁਰਬੇ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਖੇਤਰੀ ਰੋਕਥਾਮ ਅਤੇ ਮਹਾਂਮਾਰੀ ਦੇ ਕੰਟਰੋਲ ਵਿੱਚ ਸਾਂਝੇ ਤੌਰ ਤੇ ਸਹਿਯੋਗ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੋਵਿਡ -19 ਦੀ ਚੀਨੀ ਟੀਕਾ ਤਿਆਰ ਕੀਤਾ ਗਿਆ ਹੈ ਅਤੇ ਚੀਨ ਇਨ੍ਹਾਂ ਦੇਸ਼ਾਂ ਨੂੰ ਟੀਕੇ ਮੁਹੱਈਆ ਕਰਵਾਏਗਾ ਅਤੇ ਉਨ੍ਹਾਂ ਦੀ ਜਨਤਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰੇਗਾ।
ਮਹੱਤਵਪੂਰਨ ਗੱਲ ਇਹ ਹੈ ਕਿ ਉਸਨੇ ਇਹ ਵੀ ਪ੍ਰਸਤਾਵ ਦਿੱਤਾ ਕਿ ਮਹਾਂਮਾਰੀ ਤੋਂ ਬਾਅਦ, ਚਾਰੇ ਦੇਸ਼ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਦੇ ਸਾਂਝੇ ਵਿਕਾਸ ਅਤੇ ਕੰਮ ਨੂੰ ਬਹਾਲ ਕਰਨ ਵਿੱਚ ਜ਼ੋਰਦਾਰ ਸਹਿਯੋਗ ਦੇਣਗੇ।
ਵੈਂਗ ਨੇ ਕਿਹਾ, "ਅਸੀਂ ਚਾਈਨਾ ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਅਤੇ ਹਿਮਾਲੀਅਨ ਕਰਾਸ ਕਨੈਕਟੀਵਿਟੀ ਨੈੱਟਵਰਕ (ਟੀਐਚਸੀਐਨ) ਦੇ ਨਿਰਮਾਣ ਨੂੰ ਸਰਗਰਮੀ ਨਾਲ ਉਤਸ਼ਾਹਤ ਕਰਾਂਗੇ।" ਅਸੀਂ ਇਸ ਲਾਂਘੇ ਦੇ ਅਫ਼ਗ਼ਾਨਿਸਤਾਨ ਦੇ ਵਿਸਥਾਰ ਦਾ ਸਮਰਥਨ ਕਰਾਂਗੇ ਅਤੇ ਖੇਤਰੀ ਸੰਪਰਕ ਦੇ ਲਾਭ ਲਈ ਹੋਰ ਦਰਵਾਜ਼ੇ ਖੋਲ੍ਹਾਂਗੇ। '
ਉਨ੍ਹਾਂ ਦਾ ਬਿਆਨ ਮਹੱਤਵਪੂਰਨ ਹੈ ਕਿਉਂਕਿ ਇਹ ਭਾਰਤ ਅਤੇ ਚੀਨ ਦੀ ਸਰਹੱਦ 'ਤੇ ਤਣਾਅ ਦੇ ਵਿਚਕਾਰ ਆਇਆ ਹੈ। ਜੇ ਪਾਕਿਸਤਾਨ ਅਤੇ ਨੇਪਾਲ ਸੀਪੀਈਸੀ ਅਤੇ ਟੀਐਚਸੀਐਨ ਦੇ ਤਹਿਤ ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਵਿਚ ਸਰਗਰਮੀ ਨਾਲ ਸ਼ਾਮਲ ਹਨ, ਤਾਂ ਇਹ ਭਾਰਤ ਲਈ ਚਿੰਤਾ ਦਾ ਵਿਸ਼ਾ ਬਣੇਗਾ।