ਵਾਸ਼ਿੰਗਟਨ: ਅਮਰੀਕਾ ਦੇ ਖ਼ੁਫੀਆ ਵਿਭਾਗ ਦੇ ਮੁਲਾਂਕਣ ਮੁਤਾਬਕ, ਗਲਵਾਨ ਘਾਟੀ ਵਿੱਚ ਮਾਰੇ ਗਏ ਫ਼ੌਜੀਆਂ ਦੇ ਪਰਿਵਾਰਾਂ ਉੱਤੇ ਦਬਾਅ ਬਣਾ ਰਹੀ ਹੈ ਕਿ ਉਹ ਸੈਨਿਕਾਂ ਦੀਆਂ ਦੇਹਾਂ ਦਾ ਅੰਤਿਮ ਸਸਕਾਰ ਸਮਾਹੋਰ ਨਾ ਕਰਨ। ਅਮਰੀਕਨ ਇਨਟੈਲੀਜੈਂਸ ਦੇ ਮੁਤਾਬਕ, ਚੀਨ ਅਜਿਹਾ ਇਸ ਲਈ ਕਰ ਰਿਹਾ ਹੈ ਕਿ ਕਿਉਂਕਿ ਉਹ ਨਹੀਂ ਸਵੀਕਾਰ ਕਰਨਾ ਚਾਹੁੰਦੇ ਕਿ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਫ਼ੌਜੀਆਂ ਦੇ ਨਾਲ ਹੋਈ ਹਿੰਸਤ ਝੜਪ ਤੋਂ ਬਾਅਦ ਪੀਐਲਏ ਦੇ ਸੈਨਿਕ ਵੀ ਮਾਰੇ ਗਏ ਸੀ।
ਅਮਰੀਕਾ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਵਿੱਚ ਮਾਰੇ ਗਏ ਚੀਨੀ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਚੀਨੀ ਸਰਕਾਰ ਗ਼ਲਤ ਵਿਵਹਾਰ ਕਰ ਰਹੀ ਹੈ। ਪਹਿਲਾਂ ਤਾਂ ਸਰਕਾਰ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਸੈਨਿਕਾਂ ਦੀ ਮੌਤ ਹੋਈ ਹੈ ਕਿ ਹੁਣ ਸੈਨਿਕਾਂ ਦੇ ਪਰਿਵਾਰ ਵਾਲਿਆਂ ਦਾ ਅੰਤਿਮ ਸਸਕਾਰ ਕਰਨ ਲਈ ਹੋਣ ਵਾਲੇ ਰੀਤੀ-ਰਿਵਾਜ਼ਾਂ ਦਾ ਆਯੋਜਨ ਨਹੀਂ ਕਰਨ ਦੇ ਰਹੀ ਹੈ।
ਰਿਪੋਰਟ ਮੁਤਾਬਕ ਚੀਨੀ ਸਰਕਾਰ ਨੇ ਗਲਵਾਨ ਘਾਟੀ ਵਿੱਚ ਮਾਰੇ ਗਏ ਸੈਨਿਕਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਅੰਤਿਮ ਸਸਕਾਰ ਸਮਾਰੋਹ ਨਹੀਂ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਅਜਿਹਾ ਕਰਨ ਲਈ ਕਿਹਾ ਗਿਆ ਹੈ ਪਰ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੀਨੀ ਸਰਕਾਰ ਹਿੰਸਕ ਝੜਪ ਦੀਆਂ ਯਾਦਾਂ ਨੂੰ ਖ਼ਤਮ ਕਰਨ ਤੇ ਆਪਣੀ ਭੁੱਲ ਨੂੰ ਲੁਕਾਉਣ ਵਿੱਚ ਲੱਗੀ ਹੋਈ ਹੈ।