ETV Bharat / international

ਬੁਖ਼ਲਾਏ ਚੀਨ ਨੇ ਕਿਹਾ, ਲੱਦਾਖ਼ ਨੂੰ ਕੇਂਦਰ ਸ਼ਾਸਿਤ ਸੂਬਾ ਬਣਾਉਣਾ ਨਾਜਾਇਜ਼

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਮੀਡੀਆ ਨੂੰ ਦੱਸਿਆ ਕਿ ਬੀਜਿੰਗ, ਲੱਦਾਖ ਨੂੰ ਕੇਂਦਰ ਸ਼ਾਸਿਤ ਸੂਬਾ (ਯੂ.ਟੀ.) ਵਜੋਂ ਮਾਨਤਾ ਨਹੀਂ ਦਿੰਦਾ ਅਤੇ ਭਾਰਤ ਨੇ ਇਸ ਨੂੰ ਨਾਜਾਇਜ਼ ਤੌਰ 'ਤੇ ਦਰਜ਼ਾ ਦਿੱਤਾ ਹੈ। ਬੀਜਿੰਗ ਖੇਤਰ ਵਿੱਚ ਭਾਰਤ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਦਾ ਵਿਰੋਧ ਕਰਦਾ ਹੈ।

ਬੁਖ਼ਲਾਏ ਚੀਨ ਨੇ ਕਿਹਾ, ਲੱਦਾਖ਼ ਨੂੰ ਕੇਂਦਰ ਸ਼ਾਸਿਤ ਸੂਬਾ ਬਣਾਉਣਾ ਨਾਜਾਇਜ਼
ਬੁਖ਼ਲਾਏ ਚੀਨ ਨੇ ਕਿਹਾ, ਲੱਦਾਖ਼ ਨੂੰ ਕੇਂਦਰ ਸ਼ਾਸਿਤ ਸੂਬਾ ਬਣਾਉਣਾ ਨਾਜਾਇਜ਼
author img

By

Published : Oct 14, 2020, 8:33 AM IST

ਨਵੀਂ ਦਿੱਲੀ: ਚੀਨ ਨੇ ਇੱਕ ਵਾਰ ਮੁੜ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ। ਭਾਰਤ ਵੱਲੋਂ 44 ਨਵੇਂ ਪੁਲਾਂ ਦਾ ਉਦਘਾਟਨ ਕਰਨ ਤੋਂ ਬੁਖਲਾਏ ਚੀਨ ਨੇ ਕਿਹਾ ਹੈ ਕਿ ਉਹ ਲੱਦਾਖ਼ ਨੂੰ ਕੇਂਦਰ ਸ਼ਾਸਿਤ ਸੂਬੇ (ਯੂ.ਟੀ.) ਵਜੋਂ ਮਾਨਤਾ ਨਹੀਂ ਦਿੰਦਾ ਅਤੇ ਭਾਰ ਨੇ ਇਸ ਨੂੰ ਨਾਜਾਇਜ਼ ਤੌਰ 'ਤੇ ਦਰਜਾ ਦਿੱਤਾ ਹੈ। ਚੀਨ ਵੱਲੋਂ ਇਹ ਟਿੱਪਣੀ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪਿਓ ਵੱਲੋਂ ਦਿੱਤੇ ਗਏ ਬਿਆਨ ਦੇ ਤਿੰਨ ਦਿਨ ਬਾਅਦ ਆਈ ਹੈ। ਪੋਮਪਿਓ ਨੇ ਕਿਹਾ ਸੀ ਕਿ ਚੀਨ ਨੇ ਭਾਰਤ ਵਿਰੁੱਧ ਕੰਟਰੋਲ ਰੇਖਾ (ਐਲਏਸੀ) 'ਤੇ 60,000 ਫ਼ੌਜੀਆਂ ਨੂੰ ਤੈਨਾਤ ਕੀਤਾ ਹੈ।

ਚੀਨੇ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਮੀਡੀਆ ਨੂੰ ਦੱਸਿਆ ਕਿ ਬੀਜਿੰਗ ਖੇਤਰ ਵਿੱਚ ਭਾਰਤ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਦਾ ਵਿਰੋਧ ਕਰਦਾ ਹੈ। ਝਾਓ, ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਦੇ ਨਾਲ ਲਗਦੀ ਐਲਏਸੀ ਨਜ਼ਦੀਕ ਬਣਾਏ ਗਏ 44 ਪੁਲਾਂ ਨਾਲ ਜੁੜੇ ਇੱਕ ਸਵਾਲ ਦਾ ਜਵਾਬ ਦੇ ਰਹੇ ਸੀ, ਜਿਨ੍ਹਾਂ ਦਾ ਹਾਲ ਹੀ ਵਿੱਚ ਉਦਘਾਟਨ ਕੀਤਾ ਗਿਆ ਹੈ। ਲਿਜਿਆਨ ਨੇ ਮੀਡੀਆ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਚੀਨ ਨਾਜਾਇਜ਼ ਤੌਰ 'ਤੇ ਕੇਂਦਰ ਸ਼ਾਸਿਤ ਸੂਬਾ ਬਣਾਏ ਗਏ ਲੱਦਾਖ਼ ਅਤੇ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੰਦਾ ਹੈ। ਅਸੀਂ ਸਰਹੱਦੀ ਖੇਤਰਾਂ ਵਿੱਚ ਫੌਜੀ ਵਿਵਾਦ ਦੇ ਉਦੇਸ਼ ਨਾਲ ਬੁਨਿਆਦੀ ਸਹੂਲਤਾਂ ਦੇ ਵਿਕਾਸ ਦੇ ਵਿਰੁੱਧ ਹਾਂ।

ਭਾਰਤ ਨੂੰ ਹੀ ਦੋਸ਼ੀ ਠਹਿਰਾਇਆ

ਝਾਓ ਲਿਜਿਆਨ ਨੇ ਕਿਹਾ ਕਿ ਆਮ ਸਹਿਮਤੀ ਦੇ ਆਧਾਰ 'ਤੇ ਕਿਸੇ ਵੀ ਪੱਖ ਵਿੱਚ ਸੀਮਾ ਨਜ਼ਦੀਕ ਅਜਿਹਾ ਕਦਮ ਨਹੀਂ ਚੁਕਿਆ ਜਾਣਾ ਚਾਹੀਦਾ, ਜਿਸ ਨਾਲ ਤਣਾਅ ਵਧੇ। ਸਰਹੱਦ ਦੇ ਨਾਲ ਲਗਦੇ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਭਾਰਤੀ ਪੱਖ ਨੂੰ ਦੋਸ਼ੀ ਠਹਿਰਾਉਂਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਸੇ ਵੀ ਪੱਖ ਨੂੰ ਸਰਹੱਦ ਦੇ ਇਲਾਕਿਆਂ 'ਤੇ ਅਜਿਹੀ ਗਤੀਵਿਧੀ ਤੋਂ ਬਚਣਾ ਚਾਹੀਦਾ ਹੈ, ਜਿਸ ਨਾਲ ਸਥਿਤੀ ਜਟਿਲ ਹੋ ਸਕਦੀ ਹੈ। ਮੰਤਰਾਲੇ ਨੇ ਸਰਹੱਦ 'ਤੇ ਸ਼ਾਂਤੀ ਅਤੇ ਅਮਨ-ਕਾਨੂੰਨ ਬਣਾਏ ਰੱਖਣ 'ਤੇ ਜ਼ੋਰ ਦਿੱਤਾ।

ਅਮਰੀਕੀ ਵਿਦੇਸ਼ ਮੰਤਰੀ ਦੇ ਬਿਆਨ ਤੋਂ ਬਾਅਦ ਲੱਗੀ ਮਿਰਚ

ਅਮਰੀਕੀ ਵਿਦੇਸ਼ ਮੰਤਰਾਲੇ ਮਾਈਕ ਪੋਮਪਿਓ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਚੀਨ ਭਾਰਤੀ ਸਰਹੱਦ ਨਜ਼ਦੀਕ 60 ਹਜ਼ਾਰ ਫ਼ੌਜੀਆਂ ਦੀ ਤੈਨਾਤੀ ਕਰ ਰਿਹਾ ਹੈ। ਇਸ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਚੀਨ ਪ੍ਰਮੁੱਖ ਇੰਡੋ-ਪੈਸੀਫ਼ਿਕ ਲੋਕਤੰਤਰ ਭਾਰਤ, ਆਸਟ੍ਰੇਲੀਆ ਅਤੇ ਜਾਪਾਨ, ਚੀਨੀ ਕਮਿਊਨਿਸਟ ਪਾਰਟੀ ਨਾਲ ਖ਼ਤਰੇ ਵਿੱਚ ਹਨ। ਪੋਮਪਿਓ ਦੇ ਇਸ ਬਿਆਨ ਤੋਂ ਬਾਅਦ ਚੀਨ ਦੀ ਬੁਖਲਾਹਟ ਸਾਫ਼ ਵੇਖੀ ਜਾ ਸਕਦੀ ਹੈ, ਉਸ ਨੂੰ ਅਮਰੀਕੀ ਵਿਦੇਸ਼ ਮੰਤਰੀ ਦਾ ਬਿਆਨ ਮਿਰਚ ਦੀ ਤਰ੍ਹਾਂ ਲੱਗ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.