ਇਸਲਾਮਾਬਾਦ: ਇਸ ਵਰ੍ਹੇ ਜਦੋਂ ਪਾਕਿਸਤਾਨ ਆਪਣਾ ਆਜ਼ਾਦੀ ਦਿਹਾੜਾ ਮਨਾਏਗਾ ਤਾਂ ਉਦੋਂ ਹੀ ਪਸ਼ਤੂਨ, ਸਿੰਧੀ, ਬਲੋਚ ਅਤੇ ਗਰੁੱਪ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਣਗੇ। ਇਨ੍ਹਾਂ ਸਾਰੇ ਗਰੁੱਪਾਂ ਨੇ ਆਪਣੇ ਲੋਕਾਂ ਤੇ ਹੋ ਰਹੇ ਜੁਲਮ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਕਰਨ ਵਜੋਂ ਪਾਕਿਸਤਾਨ ਦੀ ਨਿੰਦਾ ਲਈ ਦੁਨੀਆ ਭਰ ਵਿੱਚ ਵਿਰੋਧ ਰੈਲੀਆਂ ਦਾ ਐਲਾਨ ਕੀਤਾ ਹੈ।
ਇਸ ਲਈ ਉਨ੍ਹਾਂ ਨੇ ਸ਼ੋਸਲ ਮੀਡੀਆ ਉੱਤੇ #14AugustBlackDay ਨਾਂਅ ਦੀ ਮੁਹਿੰਮ ਵੀ ਚਲਾਈ ਹੈ।
ਪਸ਼ਤੂਨਾਂ ਨੇ 14 ਅਗਸਤ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਨੇ ਅਸੀਂ ਨਹੀਂ ਮੰਨਦੇ ਇਸ ਆਜ਼ਾਦੀ ਨੂੰ ਦੇ ਬੈਨਰ ਅਤੇ ਪੋਸਟਰ ਜਾਰੀ ਕੀਤੇ ਹਨ।
ਇਸ ਤੋਂ ਇਲਾਵਾ ਮੁਤਹੈਦਾ ਕੌਮੀ ਮੂਵਮੈਂਟ(MQM) ਲੰਦਨ ਨੇ ਵੀ 14 ਅਗਸਤ ਨੂੰ ਕਾਲਾ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਹੈ। MQM ਦੇ ਮੁਖੀ ਅਲਤਾਫ਼ ਹੁਸੈਨ ਨੇ ਕਿਹਾ ਕਿ MQM ਕਾਲੇ ਦਿਵਸ ਮੌਕੇ ਯੂਕੇ. ਯੂਐਸਏ, ਕੈਨੇਡਾ, ਜਰਮਨੀ, ਆਸਟ੍ਰੇਲੀਆ ਅਤੇ ਹੋਰ ਕਈ ਇਲਾਕਿਆਂ ਵਿੱਚ ਕਾਰ ਰੈਲੀਆਂ ਕਰੇਗਾ।
ਦੂਜੇ ਪਾਸੇ ਸਿੰਧੀ ਪਾਕਿਸਤਾਨੀ ਸਫ਼ਾਰਤਖਾਨੇ ਅਤੇ ਸੰਯੁਕਤ ਕਾਜ ਅਮਰੀਕਾ, ਬ੍ਰਿਟੇਨ ਅਤੇ ਖਈ ਯੂਰਪੀਅਨ ਦੇਸ਼ਾਂ ਵਿੱਚ ਵਣਿਜ ਦੂਤਾਵਾਸਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਸਿੰਧੀ ਰਾਜਨੀਤਿਕ ਕਾਰਕੁੰਨਾ ਦਾ ਗ਼ਾਇਬ ਹੋਣਾ, ਜੁਲਮ ਅਤੇ ਕਤਲ ਕਰਨ ਲਈ ਪਾਕਿਸਤਾਨੀ ਸੁਰੱਖਿਆ ਏਜੰਸੀਆ ਦੀ ਨਿੰਦਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹ ਪਾਕਿਸਤਾਨ ਵਿੱਚ ਸਿੰਧੀ ਹਿੰਦੂ ਕੁੜੀਆਂ ਦੇ ਜਬਰਨ ਧਰਮ ਪਰਵਰਤਨ ਨੂੰ ਰੋਕਣ ਅਤੇ ਈਸ਼ਨਿੰਦਾ ਕਾਨੂੰਨ ਨੂੰ ਖ਼ਤਮ ਕਰਨ ਲਈ ਆਵਾਜ਼ ਚੁੱਕਣਗੇ
ਪੱਤਰਕਾਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਵੀ ਸਿੰਧੀਆਂ ਦਾ ਪੱਖ ਪੂਰਦੇ ਹੋਏ ਕਿਹਾ ਕਿ ਮੇਰਾ ਸਵਾਲ ਅੱਜ ਇਹ ਹੈ ਕਿ ਅਕੀਬ ਚਿੰਦਿਓ, ਸ਼ਾਹਿਦ ਜੁਨੇਜੋ, ਲੇਖਕਸ ਵਿਦਿਆਰਥੀ, ਪੱਤਰਕਾਰ ਅਤੇ ਆਮ ਲੋਕ ਜਿਹੜੇ ਗ਼ਾਇਬ ਹੋ ਜਾਂਦੇ ਹਨ ਉਹ ਕਿੱਥੇ ਨੇ?