ਬਾਕੂ: ਅਰਮੀਨੀਆ ਅਤੇ ਅਜ਼ਰਬਾਈਜਾਨ ਨੇ ਨਾਗੋਰਨੋ-ਕਾਰਾਬਾਖ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਅੱਧੀ ਰਾਤ ਤੋਂ ਜੰਗਬੰਦੀ ਸਮਝੌਤੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ।
ਇੱਕ ਹਫਤਾ ਪਹਿਲਾਂ ਵੀ ਰੂਸ ਦੀ ਵਿਚੋਲਗੀ ਨਾਲ ਦੋਵਾਂ ਵਿਚਕਾਰ ਜੰਗਬੰਦੀ ਨੂੰ ਲੈ ਕੇ ਸਮਝੌਤਾ ਹੋਇਆ ਸੀ ਪਰ ਇਸ ਦੇ ਲਾਗੂ ਹੋਣ ਦੇ ਕੁਝ ਦੇਰ ਬਾਅਦ ਹੀ ਇਸ ਦਾ ਉਲੰਘਣ ਹੋ ਗਿਆ ਸੀ ਤੇ ਦੋਨਾਂ ਧਿਰਾਂ ਨੇ ਇਸ ਦੇ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਨਾਲ ਫੋਨ ਉੱਤੇ ਗੱਲਬਾਤ ਤੋਂ ਬਾਅਦ ਅਰਮੀਨੀਆ ਅਤੇ ਅਜ਼ਰਬਾਈਜਾਨ ਦੇ ਵਿਦੇਸ਼ ਮੰਤਰੀਆਂ ਨੇ ਨਵੇਂ ਸਮਝੌਤੇ ਦੀ ਘੋਸ਼ਣਾ ਕੀਤੀ। ਲਾਵਰੋਵ ਨੇ ਦੋਵਾਂ ਦੇਸ਼ਾਂ ਨੂੰ ਮਾਸਕੋ ਸਮਝੌਤੇ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਨਾਗੋਰਨੋ-ਕਾਰਾਬਾਖ ਖੇਤਰ ਅਜ਼ਰਬਾਈਜਾਨ ਦੇ ਖੇਤਰ ਵਿੱਚ ਆਉਂਦਾ ਹੈ, ਪਰ ਇਸ ਉੱਤੇ 1994 ਤੋਂ ਅਰਮੀਨੀਆ ਸਮਰਥਤ ਅਰਮੀਨੀਆਈ ਨਸਲੀ ਸਮੂਹਾਂ ਦਾ ਨਿਯੰਤਰਣ ਹੈ।
ਨਾਗੋਰਨੋ-ਕਾਰਾਬਾਖ ਖੇਤਰ ਨੂੰ ਲੈ ਕੇ ਅਜ਼ਰਬਾਈਜਾਨ ਅਤੇ ਅਰਮੀਨੀਆਈ ਫੌਜਾਂ ਵਿਚਾਲੇ 27 ਸਤੰਬਰ ਨੂੰ ਜੰਗ ਸ਼ੁਰੂ ਹੋਈ ਸੀ। ਜਿਸ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਕਰੀਬ 25 ਸਾਲਾ ਦੇ ਦੌਰਾਨ ਦੋਨਾਂ ਦੇਸ਼ਾਂ ਵਿੱਚ ਇੰਨ੍ਹੇ ਵੱਡੇ ਪੱਧਰ ਦੀ ਇਹ ਪਹਿਲੀ ਲੜਾਈ ਹੈ।