ETV Bharat / international

ਮੁਹੰਮਦ ਸਾਹਿਬ ਦੇ ਕਾਰਟੂਨ ਦਾ ਮਾਮਲਾ: ਫਰਾਂਸ ਵਿਰੁੱਧ ਪਾਕਿਸਤਾਨ 'ਚ ਲੋਕਾਂ ਦਾ ਭੜਕਿਆਂ ਗੁੱਸਾ

ਪੈਗੰਬਰ ਮੁਹੰਮਦ ਸਾਹਿਬ ਦੇ ਇੱਕ ਕਾਰਟੂਨ ਦੇ ਕਾਰਨ ਫ਼ਰਾਂਸ ਨੂੰ ਮੁਸਲਿਮ ਦੁਨੀਆ ਵਿੱਚ ਸਖ਼ਤ ਅਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਵਿੱਚ ਵੀ ਫ਼ਰਾਂਸ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ।

Anger erupts in Pakistan against France
ਮੁਹੰਮਦ ਸਾਹਿਬ ਦੇ ਕਾਰਟੂਨ ਦਾ ਮਾਮਲਾ
author img

By

Published : Nov 17, 2020, 12:00 PM IST

ਇਸਲਾਮਾਬਾਦ: ਇਸਲਾਮ ਦੇ ਪੈਗੰਬਰ ਮੁਹੰਮਦ ਸਾਹਿਬ ਦੇ ਇੱਕ ਕਾਰਟੂਨ ਦੇ ਕਾਰਨ ਫ਼ਰਾਂਸ ਨੂੰ ਮੁਸਲਿਮ ਦੁਨੀਆ ਵਿੱਚ ਸਖ਼ਤ ਅਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਵਿੱਚ ਵੀ ਫ਼ਰਾਂਸ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਰਾਜਧਾਨੀ ਇਸਲਾਮਾਬਾਦ ਜਾਣ ਵਾਲੀ ਇੱਕ ਵੱਡੀ ਸੜਕ ਨੂੰ ਸੀਲ ਕਰਨਾ ਪੈ ਗਿਆ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਇੱਥੇ ਵਿਰੋਧ ਪ੍ਰਦਰਸ਼ਨ ਕਰਨ ਲਈ ਸੜਕਾਂ ਕੇ ਉੱਤਰ ਆਏ।

ਦੱਸ ਦੇਈਏ ਕਿ ਐਤਵਾਰ ਨੂੰ ਕਰੀਬ 5000 ਲੋਕਾਂ ਦੀ ਭੀੜ ਰਾਵਲਪਿੰਡੀ ਤੋਂ ਰੈਲੀ ਕੱਢਦੀ ਇਸਲਾਮਾਬਾਦ ਪਹੁੰਚੀ। ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਕਈ ਥਾਂ ਝੜਪ ਵੀ ਹੋਈ।

ਇਸਲਾਮਾਬਾਦ 'ਚ ਮੋਬਾਈਲ ਸੇਵਾ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਦੁਪਹਿਰ ਵੇਲੇ ਮੁੜ ਬਹਾਲ ਕੀਤਾ ਗਿਆ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਇਸਲਾਮ ਬਾਰੇ ਤਾਜ਼ਾ ਟਿੱਪਣੀਆਂ ਦੇ ਜਵਾਬ ਵਿੱਚ ਪਾਕਿਸਤਾਨ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਛੋਟੇ ਛੋਟੇ ਕਈ ਵਿਰੋਧ ਪ੍ਰਦਰਸ਼ਨ ਵੇਖੇ ਹਨ।

ਐਤਵਾਰ ਦਾ ਮਾਰਚ ਕੱਟੜਪੰਥੀ ਮੌਦੀਮ ਹੁਸੈਨ ਰਿਜਵੀ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸ ਦੀ ਪਾਰਟੀ ਤਹਿਰੀਕ-ਏ-ਲੈਬਬੇਕ ਪਾਕਿਸਤਾਨ (ਟੀਐਲਪੀ) ਇਸ ਮੁੱਦੇ ਨੂੰ ਲੈ ਕੇ ਹਿੰਸਕ ਵਿਰੋਧ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ। ਪ੍ਰਦਰਸ਼ਨਕਾਰੀ ਇਸਲਾਮਾਬਾਦ 'ਚ ਮੌਜੂਦ ਫ਼ਰਾਂਸ ਦੇ ਦੂਤਾਵਾਸ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.