ETV Bharat / international

9/11 ਦੀ 18ਵੀਂ ਬਰਸੀ ਮੌਕੇ ਅਫ਼ਗਾਨ ਵਿੱਚ ਅਮਰੀਕੀ ਦੂਤਘਰ ਉੱਤੇ ਹਮਲਾ

author img

By

Published : Sep 11, 2019, 11:50 AM IST

Updated : Sep 11, 2019, 12:29 PM IST

9/11 ਦੀ 18ਵੀਂ ਬਰਸੀ ਮੌਕੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਦੂਤਘਰ ਉੱਤੇ ਇੱਕ ਰਾਕੇਟ ਤੋਂ ਹਮਲਾ ਕੀਤਾ ਗਿਆ ਹੈ। ਜਾਣੋ ਕੀ ਹੈ ਪੂਰਾ ਮਾਮਲਾ....

9/11 ਦੀ 18ਵੀਂ ਬਰਸੀ ਮੌਕੇ ਅਫ਼ਗਾਨ ਵਿੱਚ ਅਮਰੀਕੀ ਦੂਤਘਰ ਉੱਤੇ ਹਮਲਾ

ਕਾਬੁਲ : ਅਮਰੀਕਾ ਵਿੱਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਨੂੰ 18 ਵਰ੍ਹੇ ਪੂਰੇ ਹੋ ਚੁੱਕੇ ਹਨ। ਅੱਜ ਇਸੇ ਦਿਨ ਅਫ਼ਗਾਨਿਸਤਾਨ ਵਿੱਚ ਅਮਰੀਕੀ ਦੂਤਘਰ ਉੱਤੇ ਇੱਕ ਹਮਲਾ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਅੱਧੀ ਰਾਤ ਤੋਂ ਬਾਅਦ ਕਾਬੂਲ ਦੇ ਵਿਚਕਾਰ ਧੂੰਆਂ ਛਾ ਗਿਆ ਅਤੇ ਸਾਇਰਨਾਂ ਦੀ ਆਵਾਜ਼ਾਂ ਆ ਰਹੀਆਂ ਸਨ। ਦੂਤਘਰ ਦੇ ਅੰਦਰ ਕਰਮਚਾਰੀਆਂ ਨੇ ਲਾਉਡਸਪੀਕਰ ਉੱਤੇ ਇੱਕ ਸੰਦੇਸ਼ ਸੁਣਿਆ, ਬਿਲਡਿੰਗ ਉੱਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ।

ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੇ ਤੱਤਕਾਲ ਇਸ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਨਾਟੋ ਮਿਸ਼ਨ ਨੇ ਵੀ ਕਿਸੇ ਵੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਿਛਲੇ ਮਹੀਨੇ ਦੇ ਅੰਤ ਵਿੱਚ ਤਾਲਿਬਾਨ ਦੇ ਨਾਲ ਸ਼ਾਂਤੀ ਗੱਲਬਾਤ ਖ਼ਤਮ ਕਰਨ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਹੋਇਆ ਇਹ ਪਹਿਲਾ ਵੱਡਾ ਹਮਲਾ ਹੈ।

UNHRC 'ਚ ਪਾਕਿ ਨੂੰ ਭਾਰਤ ਦਾ ਕਰਾਰਾ ਜਵਾਬ, ਕਿਹਾ- ਪਾਕਿਸਤਾਨ ਅੱਤਵਾਦ ਦਾ ਗੜ੍ਹ

ਗੌਰਤਲਬ ਹੈ ਕਿ 11 ਸਤੰਬਰ 2001 ਨੂੰ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੀ ਅਗਵਾਈ ਵਿੱਚ ਅਮਰੀਕਾ ਉੱਤੇ ਵੱਡਾ ਅੱਤਵਾਦੀ ਹਮਲਾ ਹੋਇਆ ਸੀ। ਇਸ ਤੋਂ ਬਾਅਦ ਹੀ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦਾ ਪਤਨ ਹੋਇਆ ਸੀ।

ਅੱਜ 18 ਸਾਲ ਬਾਅਦ ਵੀ ਲਗਭਗ 14,000 ਅਮਰੀਕੀ ਫੌਜੀ ਅਫ਼ਗਾਨਿਸਤਾਨ ਵਿੱਚ ਤਾਇਨਾਤ ਹੈ।

Intro:Body:

AMERICA

Conclusion:
Last Updated : Sep 11, 2019, 12:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.