ਹੈਦਰਾਬਾਦ: ਬ੍ਰਿਟਿਸ਼ ਮਿਲਟਰੀ ਨੇ ਪੁਸ਼ਟੀ ਕੀਤੀ ਕਿ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ ਦੁਆਲੇ ਹਫੜਾ-ਦਫੜੀ ਵਧਣ ਕਾਰਨ ਅਫਗਾਨਿਸਤਾਨ ਦੇ ਘੱਟੋਂ-ਘੱਟ 7 ਨਾਗਰਿਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਫ਼ੜਾ-ਦਫ਼ੜੀ ਕਾਰਨ ਮੌਤਾਂ ਹੋਈਆਂ ਕਿਉਂਕਿ ਤਾਲਿਬਾਨ ਨੇ ਉਨ੍ਹਾਂ ਲੋਕਾਂ ਨੂੰ ਭਜਾਉਣ ਲਈ ਹਵਾ ਵਿੱਚ ਗੋਲੀਆਂ ਚਲਾਈਆਂ ਜੋ ਜੰਗ ਪ੍ਰਭਾਵਿਤ ਦੇਸ਼ ਤੋਂ ਬਾਹਰ ਜਾਣ ਲਈ ਬੇਤਾਬ ਸਨ।
ਅਮਰੀਕੀ ਦੂਤਾਵਾਸ ਨੇ ਸ਼ਨੀਵਾਰ ਨੂੰ ਇੱਕ ਨਵੀਂ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਹੈ ਜਿਸ ਵਿੱਚ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਮਰੀਕੀ ਸਰਕਾਰ ਦੇ ਪ੍ਰਤੀਨਿਧੀ ਦੀ ਵਿਅਕਤੀਗਤ ਹਦਾਇਤ ਤੋਂ ਬਿਨ੍ਹਾਂ ਕਾਬੁਲ ਹਵਾਈ ਅੱਡੇ ਦੀ ਯਾਤਰਾ ਨਾ ਕਰਨ। ਅਧਿਕਾਰੀਆਂ ਨੇ ਆਈਐਸ ਦੀ ਧਮਕੀ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਇਸ ਨੂੰ ਮਹੱਤਵਪੂਰਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਦੁਆਰਾ ਅਜੇ ਤੱਕ ਹਮਲਿਆਂ ਦੀ ਪੁਸ਼ਟੀ ਨਹੀਂ ਹੋਈ ਹੈ, ਜਿਨ੍ਹਾਂ ਨੇ ਅਤੀਤ ਵਿੱਚ ਤਾਲਿਬਾਨ ਨਾਲ ਲੜਾਈ ਲੜੀ ਸੀ।
ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ "ਜ਼ਮੀਨੀ ਹਾਲਾਤ ਬੇਹੱਦ ਚੁਣੌਤੀਪੂਰਨ ਹਨ, ਪਰ ਅਸੀਂ ਸਥਿਤੀ ਨੂੰ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਢੰਗ ਨਾਲ ਸੰਭਾਲਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।"
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ ਸੰਸਦ ਮੈਂਬਰ ਦਾ ਛਲਕਿਆ ਦਰਦ