ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ ਵਿਚਕਾਰ ਮੁਕਾਬਲਾ ਜਾਰੀ ਹੈ। ਫੌਜ ਨੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਜਿਕਰਯੋਗ ਹੈ ਕਿ, ਅਵੰਤੀਪੋਰਾ ਦੇ ਤ੍ਰਾਲ ਵਿਖੇ ਨਾਗਬੇਰਨ ਵਣ ਖੇਤਰ ਵਿੱਚ ਉਚਾਈ ਵਾਲੇ ਖੇਤਰਾਂ ਵਿੱਚ ਦੋਵੇਂ ਪਾਸਿਉਂ ਗੋਲੀਬਾਰੀ ਜਾਰੀ ਹੈ। ਅੱਤਵਾਦੀਆਂ ਵਿਰੁੱਧ ਇਸ ਮੁਹਿੰਮ ਵਿੱਚ ਜੰਮੂ-ਕਸ਼ਮੀਰ ਪੁਲਿਸ ਸੁਰੱਖਿਆ ਦਸਤੇ ਵੀ ਸਾਥ ਦੇ ਰਹੇ ਹਨ। ਦੋਵਾਂ ਨੇ ਮਿਲ ਕੇ ਇਹ ਸਾਂਝੀ ਮੁਹਿੰਮ ਵਿੱਢੀ ਹੈ।
ਇਹ ਵੀ ਪੜ੍ਹੋ:ਪਾਕਿਸਤਾਨ ਤੋਂ ਆਈ 40 ਕਿਲੋ ਹੈਰੋਇਨ ਬਰਾਮਦ
ਇਹ ਜਾਣਕਾਰੀ ਜੰਮੂ ਅਤੇ ਕਸ਼ਮੀਰ ਪੁਲਿਸ ਵੱਲੋਂ ਦਿੱਤੀ ਗਈ ਹੈ। ਪੁਲਿਸ ਅਫਸਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ‘ਤੇ ਸੁਰੱਖਿਆ ਦਸਤਿਆਂ ਵੱਲੋਂ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਨਾਗਬੇਰਾਨ ਤ੍ਰਾਲ ਦੇ ਵਣ ਖੇਤਰ ਵਿੱਚ ਉਚਾਈ ਵਾਲੇ ਖੇਤਰਾਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁੁਹਿੰਮ ਚਲਾਈ ਗਈ। ਅਫਸਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਕਾਬਲਾ ਅਜੇ ਜਾਰੀ ਹੈ।
ਪੁਲਵਾਮਾ ਵਿੱਚ ਸ਼ੁੱਕਰਵਾਰ ਨੂੰ ਹੋਏ ਮੁਕਾਬਲੇ ਵਿੱਚ ਹਿਜਬੁਲ ਮੁਜਾਹੀਦੀਨ ਦੇ ਦੋ ਅੱਤਿਵਾਦੀ ਮਾਰੇ ਗਏ ਸੀ
ਦੂਜੇ ਪਾਸੇ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਸੁਰੱਖਿਆ ਦਸਤਿਆਂ ਵਿਚਕਾਰ ਮੁਕਾਬਲੇ ਵਿੱਚ ਹਿਜਬੁਲ ਮੁਜਾਹੀਦੀਨ ਦੇ ਦੋ ਅੱਤਿਵਾਦੀ ਮਾਰੇ ਗਏ ਸੀ। ਦੋਵੇਂ ਅੱਤਵਾਦੀ, ਲੋਕਾਂ ਦੀਆਂ ਹੱਤਿਆਵਾਂ ਲਈ ਜ਼ਿੰਮੇਵਾਰ ਇੱਕ ਦਸਤੇ ਦਾ ਹਿੱਸਾ ਸਨ। ਸੁਰੱਖਇਆ ਦਸਤਿਆਂ ਨੇ ਪੁਲਵਾਮਾ ਜ਼ਿਲ੍ਹੇ ਦੇ ਪੰਪੌਰ ਖੇਤਰ ਦੇ ਖੂ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਖੇਤਰ ਦੀ ਘੇਰਾਬੰਦੀ ਕੀਤੀ ਅਤੇ ਉਥੇ ਤਲਾਸ਼ੀ ਮੁਹਿੰਮ ਚਲਾਈ ਸੀ। ਇਸੇ ਮੁਹਿੰਮ ਦੌਰਾਨ ਜਿਵੇਂ ਹੀ ਅੱਤਵਾਦੀਆਂ ਦੀ ਮੌਜੂਦਗੀ ਦਾ ਪਤਾ ਲੱਗਾ, ਉਨ੍ਹਾਂ ਨੂੰ ਸਰੰਡਰ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਸਾਂਝੇ ਤਲਾਸ਼ੀ ਦਸਤੇ ‘ਤੇ ਅੰਨ੍ਹੇ ਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿੱਚ ਸੁਰੱਖਿਆ ਦਸਤਿਆਂ ਨੇ ਵੀ ਗੋਲੀਬਾਰੀ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ।
ਮੁਕਾਬਲੇ ਵਿੱਚ ਹਿਜਬੁਲ ਮੁਜਾਹੀਦੀਨ ਦੇ ਦੋ ਅੱਤਿਵਾਦੀ ਮਾਰੇ ਗਏ ਅਤੇ ਮੁਕਾਬਲੇ ਵਾਲੀ ਥਾਂ ਤੋਂ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੀ ਪਛਾਣ ਖੂ ਦੇ ਮੁਸੈਬ ਅਹਿਮਦ ਭੱਟ ਅਤੇ ਚਕੂਰਾ ਪੁਲਵਾਮਾ ਦੇ ਮੁਜਾਮਿਲ ਅਹਿਮਦ ਰਠੌਰ ਦੇ ਰੂਪ ਵਿੱਚ ਹੋਈ। ਪੁਲਿਸ ਰਿਕਾਰਡ ਮੁਤਾਬਕ ਭੱਟ ਨਾਗਰਿਕਾਂ ਦੀ ਪ੍ਰਤਾੜਨਾ ਸਮੇਤ ਕਈ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਸੀ।
ਪੜ੍ਹੋ: ਬਾਂਦੀਪੋਰਾ ਮੁਕਾਬਲੇ ਵਿੱਚ ਸੁਰੱਖਿਆ ਦਸਤਿਆਂ ਨੇ ਇੱਕ ਅੱਤਿਵਾਦੀ ਨੂੰ ਮਾਰਿਆ
ਦੂਜੇ ਪਾਸੇ ਤ੍ਰਾਲ ਦੇ ਲੁਰਗਾਮ ਇਲਾਕੇ ਵਿੱਚ ਜਾਵੇਦ ਅਹਿਮਦ ਮਲਿਕ ਨਾਮੀ ਇੱਕ ਨਾਗਰਿਕ ਦੀ ਹੱਤਿਆ ਵਿੱਚ ਵੀ ਸ਼ਾਮਲ ਸੀ ਅਤੇ ਦੱਖਣੀ ਕਸ਼ਮੀਰ ਵਿੱਚ ਨਾਗਰਿਕਾਂ ਦੀ ਹੱਤਿਆ ਦੇ ਲਈ ਜਿੰਮੇਵਾਰ ਹਿਜਬੁਲ ਮੁਜਾਹੀਦੀਨ ਦੇ ਇੱਕ ਦਸਤੇ ਦਾ ਹਿੱਸਾ ਸੀ। ਰਠੌਰ ਹਾਲ ਹੀ ਵਿੱਚ ਅੱਤਵਾਦੀ ਧੜੇ ਵਿੱਚ ਸ਼ਾਮਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਇਤਰਾਜ਼ਯੋਗ ਸਮੱਗਰੀ ਅਤੇ ਏਕੇ ਰਾਈਫਲ ਅਤੇ ਪਿਸਤੌਲ ਸਮੇਤ ਕਈ ਹਥਿਆਰ ਅਤੇ ਗੋਲਾ ਬਰੂਦ ਬਰਾਮਦ ਕੀਤੇ ਗਏ ਹਨ।