ETV Bharat / international

ਅਫ਼ਗਾਨਿਸਤਾਨ ’ਚ ਅਮਰੀਕੀ ਡਰੋਨ ਹਮਲੇ ’ਚ 3 ਬੱਚਿਆ ਦੀ ਮੌਤ !

ਅਮਰੀਕਾ ਨੇ ਆਈਐਸਆਈਐਸ ਦੇ ਇੱਕ ਆਤਮਘਾਤੀ ਅੱਤਵਾਦੀ ’ਤੇ ਡਰੋਨ ਨਾਲ ਹਮਲਾ ਕੀਤਾ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਸ ਹਮਲੇ ਦੌਰਾਨ 3 ਬੱਚਿਆ ਦੀ ਮੌਤ ਹੋ ਗਈ ਹੈ।

ਅਫਗਾਨਿਸਤਾਨ ’ਚ ਅਮਰੀਕੀ ਡਰੋਨ ਹਮਲੇ ’ਚ 3 ਬੱਚਿਆ ਦੀ ਮੌਤ

author img

By

Published : Aug 30, 2021, 9:57 AM IST

ਕਾਬੁਲ: ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਖੌਫ ਚ ਆਏ ਲੋਕ ਦੇਸ਼ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਾਬੁਲ ਹਵਾਈ ਅੱਡੇ ’ਤੇ ਇੱਕ ਵਾਰ ਫਿਰ ਤੋਂ ਅੱਤਵਾਦੀ ਹਮਲਾ ਹੋਇਆ।

ਮਿਲੀ ਜਾਣਕਾਰੀ ਮੁਤਾਬਿਕ ਅਮਰੀਕਾ ਨੇ ਆਈਐਸਆਈਐਸ ਦੇ ਇੱਕ ਆਤਮਘਾਤੀ ਅੱਤਵਾਦੀ ’ਤੇ ਡਰੋਨ ਨਾਲ ਹਮਲਾ ਕੀਤਾ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਸ ਹਮਲੇ ਦੌਰਾਨ 3 ਬੱਚਿਆ ਦੀ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਡ੍ਰੋਨ ਹਮਲੇ ’ਚ ਇੱਕ ਕਾਰ ਨੂੰ ਬੰਬ ਨਾਲ ਉਡਾ ਦਿੱਤਾ, ਜਿਸ ’ਚ ਕਈ ਆਤਮਘਾਤੀ ਹਮਲਾਵਾਰਾਂ ਦੇ ਹੋਣ ਦੀ ਗੱਲ ਆਖੀ ਜਾ ਰਹੀ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ, ਇਹ ਹਮਲਾਵਾਰ ਕਾਬੁਲ ਏਅਰਪੋਰਟ ’ਤੇ ਹਮਲਾ ਕਰਨ ਲਈ ਜਾ ਰਹੇ ਸੀ।

ਹਮਲੇ ’ਤੇ ਤਾਲਿਬਾਨ ਦੇ ਬੁਲਾਰੇ ਨੇ ਦੱਸਿਆ ਕਿ ਅਮਰੀਕੀ ਹਵਾਈ ਹਮਲੇ ਨੇ ਇੱਕ ਵਾਹਨ ਵਿੱਚ ਸਵਾਰ ਆਤਮਘਾਤੀ ਹਮਲਾਵਰ ਨੂੰ ਨਿਸ਼ਾਨਾ ਬਣਾਇਆ ਜੋ ਕਾਬੁਲ ਹਵਾਈ ਅੱਡੇ 'ਤੇ ਹਮਲਾ ਕਰਨਾ ਚਾਹੁੰਦਾ ਸੀ। ਹਾਲਾਂਕਿ, ਤਾਲਿਬਾਨ ਨੇ ਪਹਿਲਾਂ ਇਸ ਹਮਲੇ ਦੀ ਜ਼ਿੰਮੇਵਾਰੀ ਆਈਐਸਆਈਐਸ(ISIS) ਨੂੰ ਦਿੱਤੀ ਸੀ। ਬਾਅਦ ਵਿੱਚ ਕਿਹਾ ਗਿਆ ਕਿ ਇਹ ਇੱਕ ਅਮਰੀਕੀ ਏਅਰ ਸਟ੍ਰਾਈਕ ਸੀ।

ਅਮਰੀਕਾ ਨੇ ਕੀਤੀ ਪੁਸ਼ਟੀ

ਅਮਰੀਕੀ ਫੌਜ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਉਸਨੇ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਸਤੇ ਵਿੱਚ ਵਿਸਫੋਟਕਾਂ ਨਾਲ ਭਰੇ ਵਾਹਨ ਨੂੰ ਨਿਸ਼ਾਨਾ ਬਣਾਇਆ, ਜਿੱਥੇ ਅਮਰੀਕੀ ਫੌਜ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੀ ਹੈ। ਯੂਐਸ ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਬਿਲ ਅਰਬਨ ਨੇ ਕਿਹਾ ਕਿ ਅਮਰੀਕੀ ਫ਼ੌਜੀ ਬਲਾਂ ਨੇ ਅੱਜ ਕਾਬੁਲ ਵਿੱਚ ਸਵੈ-ਰੱਖਿਆ ਵਾਹਨ 'ਤੇ ਮਨੁੱਖ ਰਹਿਤ ਡਰੋਨ ਹਮਲਾ ਕੀਤਾ, ਜਿਸ ਨਾਲ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਈਐਸਆਈਐਸ-ਕੇ ਦੇ ਆਉਣ ਵਾਲੇ ਖ਼ਤਰੇ ਨੂੰ ਟਾਲਿਆ ਗਿਆ।

ਅਰਬਨ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਅਸੀਂ ਟੀਚੇ ਨੂੰ ਹਾਸਲ ਕਰਨ ਵਿੱਚ ਸਫਲ ਰਹੇ। ਵਾਹਨ ਵਿੱਚ ਬਹੁਤ ਜ਼ਿਆਦਾ ਵਿਸਫੋਟਕ ਸਮੱਗਰੀ ਹੋਣ ਦਾ ਸੰਕੇਤ ਸੀ। ਅਮਰੀਕਾ ਨਾਗਰਿਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਦਾ ਮੁਲਾਂਕਣ ਕਰ ਰਿਹਾ ਹੈ, ਹਾਲਾਂਕਿ ਫਿਲਹਾਲ ਇਸਦਾ ਕੋਈ ਸੰਕੇਤ ਨਹੀਂ ਹੈ।

ਅਰਬਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਭਵਿੱਖ ਵਿੱਚ ਸੰਭਾਵੀ ਖਤਰਿਆਂ ਪ੍ਰਤੀ ਸੁਚੇਤ ਹਾਂ। ਇਸ ਤੋਂ ਪਹਿਲਾਂ ਤਾਲਿਬਾਨ ਦੇ ਬੁਲਾਰੇ ਨੇ ਅਫਗਾਨਿਸਤਾਨ ਵਿੱਚ ਪੱਤਰਕਾਰਾਂ ਨੂੰ ਦਿੱਤੇ ਸੰਦੇਸ਼ ਵਿੱਚ ਕਿਹਾ ਕਿ ਅਮਰੀਕੀ ਹਮਲੇ ਨੇ ਇੱਕ ਆਤਮਘਾਤੀ ਹਮਲਾਵਰ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਉਹ ਵਿਸਫੋਟਕਾਂ ਨਾਲ ਭਰੀ ਗੱਡੀ ਚਲਾ ਰਿਹਾ ਸੀ।

ਇਹ ਵੀ ਪੜੋ: ਕਾਬੁਲ 'ਚ ਅਮਰੀਕਾ ਦੀ ਏਅਰ ਸਟ੍ਰਾਈਕ, ਏਅਰਪੋਰਟ ਜਾ ਰਹੇ ਆਤਮਘਾਤੀ ਹਮਲਾਵਰ ਨੂੰ ਉਡਾਇਆ

ETV Bharat Logo

Copyright © 2024 Ushodaya Enterprises Pvt. Ltd., All Rights Reserved.