ETV Bharat / international

ਅਫਗਾਨਿਸਤਾਨ: ਝੜਪ 'ਚ 21 ਤਾਲੀਬਾਨੀ ਅੱਤਵਾਦੀਆਂ ਦੀ ਮੌਤ - ਅਫਗਾਨਿਸਤਾਨ

ਪੂਰਬੀ ਗਜ਼ਨੀ ਪ੍ਰਾਂਤ ਵਿੱਚ ਉਸ ਸਮੇਂ 9 ਤਾਲੀਬਾਨੀ ਅੱਤਵਾਦੀ ਮਾਰੇ ਗਏ ਅਤੇ 6 ਹੋਰ ਜ਼ਖ਼ਮੀ ਹੋਏ ਜਦੋਂ ਸੁਰੱਖਿਆ ਬਲਾਂ ਨੇ ਅੰਡਾਰ ਜ਼ਿਲ੍ਹੇ ਦੇ ਚਾਹਰ ਦੇਵਾਰ ਇਲਾਕੇ ਵਿੱਚ ਉਨ੍ਹਾਂ ਦੇ ਟਿਕਾਣਿਆਂ 'ਤੇ ਹਮਲਾ ਕੀਤਾ।

ਅਫਗਾਨਿਸਤਾਨ: ਝੜਪ 'ਚ 21 ਤਾਲੀਬਾਨੀ ਅੱਤਵਾਦੀਆਂ ਦੀ ਮੌਤ

author img

By

Published : Aug 16, 2020, 3:14 PM IST

ਕਾਬੁਲ: ਅਫਗਾਨਿਸਤਾਨ ਦੇ 2 ਪ੍ਰਾਂਤਾਂ ਵਿੱਚ ਹੋਈਆਂ ਝੜਪਾਂ ਵਿੱਚ ਘੱਟੋ ਘੱਟ 21 ਤਾਲਿਬਾਨ ਅੱਤਵਾਦੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਸੈਨਾ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਜਾਣਕਾਰੀ ਮੁਤਾਬਕ ਅਫਗਾਨ ਨੈਸ਼ਨਲ ਆਰਮੀ ਦੀ ਸਪੈਸ਼ਲ ਆਪ੍ਰੇਸ਼ਨ ਕੋਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਾਦਗੀਸ ਪ੍ਰਾਂਤ ਦੇ ਕਾਦਿਸ ਜ਼ਿਲ੍ਹੇ ਦੇ ਕਾਰਚਾਗੀ ਪਿੰਡ ਵਿੱਚ ਜ਼ਮੀਨੀ ਫੌਜੀ ਬਲਾਂ ਦੀ ਸਹਾਇਤਾ ਲਈ ਕੀਤੇ ਗਏ ਹਵਾਈ ਹਮਲੇ ਵਿੱਚ 12 ਅੱਤਵਾਦੀ ਮਾਰੇ ਗਏ ਅਤੇ ਇੱਕ ਜ਼ਖਮੀ ਹੋ ਗਿਆ।

ਪੂਰਬੀ ਗਜ਼ਨੀ ਪ੍ਰਾਂਤ ਵਿੱਚ ਉਸ ਸਮੇਂ 9 ਤਾਲੀਬਾਨੀ ਅੱਤਵਾਦੀ ਮਾਰੇ ਗਏ ਅਤੇ 6 ਹੋਰ ਜ਼ਖ਼ਮੀ ਹੋਏ ਜਦੋਂ ਸੁਰੱਖਿਆ ਬਲਾਂ ਨੇ ਅੰਡਾਰ ਜ਼ਿਲ੍ਹੇ ਦੇ ਚਾਹਰ ਦੇਵਾਰ ਇਲਾਕੇ ਵਿੱਚ ਉਨ੍ਹਾਂ ਦੇ ਟਿਕਾਣਿਆਂ 'ਤੇ ਹਮਲਾ ਕੀਤਾ।

ਨਿਸ਼ਾਨਾ ਬਣੇ ਅੱਤਵਾਦੀ ਖੇਤਰ ਵਿੱਚ ਸੁਰੱਖਿਆ ਚੌਕੀਆਂ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ।

ਰਾਸ਼ਟਰੀ ਸੁਰੱਖਿਆ ਬਲਾਂ ਨੇ ਇਸ ਸਾਲ ਦੇ ਸ਼ੁਰੂ ਤੋਂ ਹੀ ਅਫਗਾਨਿਸਤਾਨ ਵਿੱਚ ਅੱਤਵਾਦੀਆਂ ਦਾ ਸਫਾਇਆ ਕਰਨ ਦੀ ਮੁਹਿੰਮ ਜਾਰੀ ਰੱਖੀ ਹੋਈ ਹੈ, ਕਿਉਂਕਿ ਯੁੱਧ ਪ੍ਰਭਾਵਿਤ ਦੇਸ਼ ਵਿੱਚ ਰੋਜ਼ਾਨਾ ਹਿੰਸਾ ਅਤੇ ਝੜਪਾਂ ਜਾਰੀ ਹਨ।

ਤਾਲਿਬਾਨ ਸਮੂਹ ਦੁਆਰਾ ਅਜੇ ਤੱਕ ਇਸ ਰਿਪੋਰਟ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.