ਨਵੀਂ ਦਿੱਲੀ: ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਹੋਲੀ ਆਰਟਿਸਨ ਬੇਕਰੀ ਕੈਫੇ ਅੱਤਵਾਦੀ ਹਮਲੇ(2016) ਵਿੱਚ ਸੱਤ ਇਸਲਾਮੀ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਹਮਲੇ ਵਿੱਚ 22 ਵਿਦੇਸ਼ੀ ਲੋਕਾਂ ਸਮੇਤ ਇੱਕ ਭਾਰਤੀ ਵਿਦਿਆਰਥੀ ਤਰਸ਼ੀ ਜੈਨ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਸੀ।
ਅੱਤਵਾਦ ਰੋਕੂ ਵਿਸ਼ੇਸ਼ ਟ੍ਰਿਬਿਨਲ ਦੇ ਜੱਜ ਮੋਜੀਬੁਰ ਰਹਿਮਾਨ ਨੇ ਜਹਾਂਗੀਰ ਹੁਸੈਨ ਉਰਫ ਰਾਜੀਬ ਗਾਂਧੀ, ਰਕੀਬੁਲ ਹਸਨ ਰੀਗਨ, ਅਸਲਮ ਹੁਸੈਨ ਉਰਫ ਰਸ਼ੀਦੁਲ ਇਸਲਾਮ ਉਰਫ ਰਾਸ਼, ਅਬਦੁਸ ਸਭੂਰ ਖਾਨ ਉਰਫ ਸੋਹੇਲ ਮਹਿਫੂਜ਼, ਹਦੀਸੂਰ ਰਹਿਮਾਨ ਸਾਗਰ, ਸ਼ਰੀਫਲ ਇਸਲਾਮ ਖਾਲਿਦ ਉਰਫ ਖਾਲਿਦ ਅਤੇ ਮਾਮੂਨੂਰ ਰਾਸ਼ਿਦ ਰਿਪਨ ਨੂੰ ਮੌਤ ਦੀ ਸਜ਼ਾ ਸੁਣਾਈ।
ਇਸ ਮਾਮਲੇ ਵਿਚ ਇਕ ਸ਼ੱਕੀ ਮਿਜ਼ਾਨੂਰ ਰਹਿਮਾਨ ਉਰਫ ਬੋਰੋ ਮਿਜ਼ਾਨ ਨੂੰ ਪਹਿਲਾਂ ਹੀ ਬਰੀ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਸਾਰੇ ਦੋਸ਼ੀ ਜਮਾਤੁਲ ਮੁਜਾਹਿਦੀਨ ਬੰਗਲਾਦੇਸ਼ ਜਾਂ ਨੀਓ-ਜੇਐਮਬੀ ਦੇ ਮੁੜ ਸੁਰਜੀਤ ਹੋਏ ਧੜੇ ਦੇ ਚੋਟੀ ਦੇ ਨੇਤਾ ਹਨ।
ਇਹ ਹਮਲਾ 1 ਜੁਲਾਈ, 2016 ਨੂੰ ਵਾਪਰਿਆ ਜਦੋਂ ਪੰਜ ਹਥਿਆਰਬੰਦ ਵਿਅਕਤੀਆਂ ਨੇ ਹੋਲੇ ਆਰਟਿਸਨ ਬੇਕਰੀ ਦਾ 12 ਘੰਟਿਆਂ ਲਈ ਘੇਰਾਬੰਦੀ ਕੀਤੀ ਅਤੇ ਦਰਜਨਾਂ ਬੰਧਕ ਬਣਾਏ ਅਤੇ 22 ਮਾਰੇ ਗਏ, ਜਿਨ੍ਹਾਂ ਵਿੱਚ 9 ਇਟਾਲੀਅਨ ਅਤੇ 7 ਜਾਪਾਨੀ ਅਤੇ 19 ਸਾਲਾ ਭਾਰਤੀ ਵਿਦਿਆਰਥੀ ਜੈਨ ਵੀ ਸ਼ਾਮਲ ਸਨ, ਜੋ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਚ ਪੜ੍ਹ ਰਿਹਾ ਸੀ.