ਹੈਦਰਾਬਾਦ : ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆਂ ਚਿੰਤਾ ਵਿੱਚ ਹੈ। ਜਿੰਨ੍ਹਾਂ ਵਿੱਚੋਂ ਇੱਕ ਚਿੰਤਾ ਭੋਜਨ ਸੰਕਟ ਦੀ ਵੀ ਹੈ।
ਬੁੱਧੀਜੀਵੀਆਂ ਮੁਤਾਬਕ ਜੇ ਕੋਰੋਨਾ ਉੱਤੇ ਸਮਾਂ ਰਹਿੰਦੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਲਗਭਗ ਪੂਰੀ ਦੁਨੀਆਂ ਨੂੰ ਭੋਜਨ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਾ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ, ਵਿਸ਼ਵ ਵਪਾਰ ਸੰਗਠਨ ਅਤੇ ਸੰਯੁਕਤ ਰਾਸ਼ਟਰ ਫ਼ੂਡ ਤੇ ਖੇਤੀਬਾੜੀ ਸੰਗਠਨ ਦੇ ਮੁਖੀਆਂ ਦਾ ਕਹਿਣਾ ਹੈ ਕਿ ਛੇਤੀ ਤੋਂ ਛੇਤੀ ਇਸ ਬੀਮਾਰੀ ਦਾ ਹੱਲ ਲੱਭਣ ਦੀ ਜ਼ਰੂਰਤ ਹੈ।
ਅਨਾਜ ਦੀ ਪੈਦਾਵਾਰ ਠੱਪ
ਪੂਰੇ ਵਿਸ਼ਵ ਪੱਧਰ ਉੱਤੇ ਇਸ ਸਮੇਂ ਉਦਯੋਗਿਕ ਧੰਦਿਆਂ ਅਤੇ ਅਨਾਜ਼ ਦੀ ਪੈਦਾਵਾਰ ਲਗਭਗ ਰੁੱਕ ਹੀ ਗਈ ਹੈ। ਅੰਤਰ-ਰਾਸ਼ਟਰੀ ਵਪਾਰ ਤੇ ਭੋਜਨ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਰੋਬਰਤੋ ਏਜ਼ੀਵੇਡੋ ਦਾ ਕਹਿਣਾ ਹੈ ਕਿ ਅਨਾਜ ਦੀ ਸਪਲਾਈ ਦੀ ਨਾ ਹੋਣ ਕਾਰਨ ਕਈ ਦੇਸ਼ ਬਰਾਮਦ ਉੱਤੇ ਪਾਬੰਦੀ ਲਾ ਸਕਦੇ ਹਨ। ਇਹ ਗਲੋਬਲ ਮਾਰਕਿਟ ਦੇ ਸੰਤੁਲਨ ਨੂੰ ਹਿਲਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਤਾਲਾਬੰਦੀ ਦੇ ਬਾਵਜੂਦ ਸਪਲਾਈ ਲੜੀ ਨੂੰ ਬਿਨਾਂ ਕਿਸੇ ਵਿਘਨ ਦੇ ਜਾਰੀ ਰੱਖਣ ਦੀ ਲੋੜ ਹੈ। ਸਾਰੇ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਦੂਜੇ ਦੇਸ਼ਾਂ ਦੇ ਹਿੱਤਾਂ ਨੂੰ ਸਾਂਭਣ ਦੇ ਯਤਨ ਕਰਨੇ ਚਾਹੀਦੇ ਹਨ।