ETV Bharat / international

ਕੋਰੋਨਾ ਵਾਇਰਸ ਸ਼ਾਇਦ ਕਦੇ ਨਾ ਜਾਵੇ: WHO - ਕੋਰੋਨਾ ਵਾਇਰਸ

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਸ਼ਾਇਦ ਕਦੇ ਵੀ ਨਾ ਜਾਵੇ ਅਤੇ ਲੋਕਾਂ ਨੂੰ ਇਸ ਵਾਇਰਸ ਦੇ ਨਾਲ ਜੀਣ ਦੀ ਆਦਤ ਪਾ ਲੈਣੀ ਚਾਹੀਦੀ ਹੈ। WHO ਮੁਤਾਬਕ ਕੋਰੋਨਾ ਖਿਲਾਫ਼ ਟੀਕੇ ਤੋਂ ਬਿਨ੍ਹਾਂ ਲੋਕਾਂ ਨੂੰ ਇਸ ਬਿਮਾਰੀ ਖਿਲਾਫ ਲੜਨ ਦੀ ਸਮਰੱਥਾ ਵਿਕਸਿਤ ਕਰਨ ਲਈ ਕਈ ਸਾਲਾਂ ਦਾ ਸਮਾਂ ਲੱਗ ਜਾਵੇਗਾ ਕੋਵਿਡ-19 ਤੋਂ ਹੁਣ ਤੱਕ ਸੰਕਰਮਿਤ ਲੋਕਾਂ ਦੀ ਗਿਣਤੀ ਮੁਕਾਬਲਤਨ ਘੱਟ ਹੈ।

ਕੋਰੋਨਾ ਵਾਇਰਸ ਕਦੇ ਨਹੀਂ ਜਾ ਸਕਦਾ: WHO
WHO says coronavirus may never go away !
author img

By

Published : May 14, 2020, 10:21 AM IST

Updated : May 14, 2020, 10:43 AM IST

ਜਨੇਵਾ: ਵਿਸ਼ਵ ਸਿਹਤ ਸੰਗਠਨ (WHO) ਦੇ ਐਮਰਜੈਂਸੀ ਮੁਖੀ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਨਵਾਂ ਕੋਰੋਨਾ ਵਾਇਰਸ ਇੱਥੇ ਰਹੇ, ਉਨ੍ਹਾਂ ਚੇਤਾਵਨੀ ਦਿੰਦੇ ਕਿਹਾ ਕਿ ਮਹਾਂਮਾਰੀ ਦੇ ਨਿਯੰਤਰਣ ਦਾ ਅੰਦਾਜ਼ਾ ਲਗਾਉਣਾ ਵੀ ਅਸੰਭਵ ਹੈ।

ਡਾਕਟਰ ਮਾਈਕਲ ਰਿਆਨ ਨੇ ਬੁੱਧਵਾਰ ਨੂੰ ਇੱਕ ਨਿਊਜ਼ ਬ੍ਰੀਫਿੰਗ ਵਿੱਚ ਕਿਹਾ ਕਿ ਇਹ ਵਾਇਰਸ ਸ਼ਾਇਦ ਕਦੇ ਵੀ ਨਾ ਜਾਵੇ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਹੁਣ ਤੱਕ ਸੰਕਰਮਿਤ ਲੋਕਾਂ ਦੀ ਗਿਣਤੀ ਮੁਕਾਬਲਤਨ ਘੱਟ ਹੈ।

ਉਨ੍ਹਾਂ ਕਿਹਾ ਕਿ ਇਹ ਵਾਇਰਸ ਸਾਡੇ ਵਿੱਚ ਇੱਕ ਸਧਾਰਣ ਵਾਇਰਸ ਵਾਂਗ ਬਣ ਸਕਦਾ ਹੈ, ਐਚਆਈਵੀ ਵਰਗੀਆਂ ਪੁਰਾਣੀਆਂ ਬਿਮਾਰੀਆਂ ਕਦੇ ਅਲੋਪ ਨਹੀਂ ਹੋਈਆਂ, ਪਰ ਲੋਕਾਂ ਨੂੰ ਇਸ ਬਿਮਾਰੀ ਦੇ ਨਾਲ ਰਹਿਣ ਲਈ ਪ੍ਰਭਾਵਸ਼ਾਲੀ ਇਲਾਜ ਵਿਕਸਤ ਕੀਤੇ ਗਏ ਹਨ।

ਰਿਆਨ ਨੇ ਕਿਹਾ ਕਿ ਅਜੇ ਵੀ ਉਮੀਦ ਹੈ ਕਿ ਇੱਕ ਪ੍ਰਭਾਵਸ਼ਾਲੀ ਟੀਕਾ ਵਿਕਸਤ ਕੀਤਾ ਜਾਵੇਗਾ, ਪਰ ਫਿਰ ਵੀ ਟੀਕਾ ਤਿਆਰ ਕਰਨ ਅਤੇ ਦੁਨੀਆ ਭਰ ਵਿੱਚ ਵੰਡਣ ਲਈ ਭਾਰੀ ਮਾਤਰਾ ਵਿੱਚ ਕੰਮ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਹਰ ਇੱਕ ਕਦਮ ਚੁਣੌਤੀਆਂ ਨਾਲ ਭਰਪੂਰ ਹੈ।

Last Updated : May 14, 2020, 10:43 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.