ETV Bharat / international

ਭਾਰਤੀ ਮੂਲ ਦੇ ਦੋ ਉੱਘੇ ਅਮਰੀਕੀ ਜੋ ਬਿਡੇਨ ਦੇ ਮੁੱਖ ਸਲਾਹਕਾਰਾਂ 'ਚ ਸ਼ਾਮਲ

ਰਿਪੋਰਟ ਮੁਤਾਬਕ, ਯੂ.ਐਸ. ਦੇ ਸਾਬਕਾ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਉਨ੍ਹਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਬਿਡੇਨ ਨੂੰ ਮਹਾਂਮਾਰੀ ਬਾਰੇ ਸਲਾਹ ਦਿੱਤੀ ਸੀ। ਮੂਰਤੀ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਿਯੁਕਤ ਕੀਤਾ ਸੀ, ਜਦਕਿ ਹਾਰਵਰਡ ਦੇ ਅਰਥਸ਼ਾਸਤਰੀ ਰਾਜ ਚੇੱਤੀ ਬਿਡੇਨ ਨੂੰ ਆਰਥਿਕ ਮੁੱਦਿਆਂ ਬਾਰੇ ਜਾਣਕਾਰੀ ਦੇ ਰਹੇ ਹਨ। ਅਮਰੀਕੀ ਸਮਾਜ ਅਤੇ ਰਾਜਨੀਤੀ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਮਹੱਤਤਾ ਬਹੁਤ ਜ਼ਿਆਦਾ ਵਧੀ ਹੈ। ਇਹੀ ਕਾਰਨ ਹੈ ਕਿ ਉਥੇ ਦੋਵੇਂ ਪ੍ਰਮੁੱਖ ਪਾਰਟੀਆਂ ਭਾਰਤੀਆਂ ਨੂੰ ਉੱਚ ਅਹੁਦਿਆਂ 'ਤੇ ਨਿਯੁਕਤ ਕਰਦੀਆਂ ਹਨ।

ਜੋ ਬਿਡੇਨ ਦੇ ਮੁੱਖ ਸਲਾਹਕਾਰਾਂ 'ਚ ਸ਼ਾਮਲ
ਜੋ ਬਿਡੇਨ ਦੇ ਮੁੱਖ ਸਲਾਹਕਾਰਾਂ 'ਚ ਸ਼ਾਮਲ
author img

By

Published : Oct 30, 2020, 4:21 PM IST

ਨਿਊ ਯਾਰਕ: ਭਾਰਤੀ ਮੂਲ ਦੇ ਦੋ ਪ੍ਰਮੁੱਖ ਭਾਰਤੀ-ਅਮਰੀਕੀ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਦੇ ਮੁੱਖ ਸਲਾਹਕਾਰਾਂ ਵਿੱਚ ਸ਼ਾਮਲ ਹਨ, ਜੋ ਕੋਰੋਨਾ ਮਹਾਂਮਾਰੀ ਤੋਂ ਲੈ ਕੇ ਅਰਥਚਾਰੇ ਨੂੰ ਪੱਟਰੀ 'ਤੇ ਲੈਕੇ ਆਓਣ, ਵਿਦੇਸ਼ ਨੀਤੀ ਅਤੇ ਮੌਸਮ ਵਿੱਚ ਤਬਦੀਲੀ ਦੇ ਮੁੱਦਿਆਂ ਬਾਰੇ ਉਨ੍ਹਾਂ ਨੂੰ ਸਲਾਹ ਦਿੰਦੇ ਹਨ। ਇਕ ਮੀਡੀਆ ਰਿਪੋਰਟ ਵਿਚ ਇਹ ਕਿਹਾ ਗਿਆ ਹੈ।

ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਸਾਬਕਾ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਉਨ੍ਹਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਬਿਡੇਨ ਨੂੰ ਮਹਾਂਮਾਰੀ ਬਾਰੇ ਸਲਾਹ ਦਿੱਤੀ ਸੀ। ਮੂਰਤੀ ਦੀ ਨਿਯੁਕਤੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੀਤੀ ਸੀ। ਉਸੇ ਸਮੇਂ, ਹਾਰਵਰਡ ਦੇ ਅਰਥਸ਼ਾਸਤਰੀ ਰਾਜ ਚੇੱਤੀ ਬਿਡੇਨ ਨੂੰ ਆਰਥਿਕ ਮੁੱਦਿਆਂ ਬਾਰੇ ਜਾਣਕਾਰੀ ਦੇ ਰਹੇ ਹਨ।

ਕੋਰੋਨਾ ਵਾਇਰਸ ਸੰਕਰਮਣ ਦੀ ਪੁਸ਼ਟੀ

ਮੂਰਤੀ ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਸਾਬਕਾ ਮੁਖੀ ਡੇਵਿਡ ਕੇਸਲਰ ਉਨ੍ਹਾਂ ਵਿੱਚ ਸ਼ਾਮਲ ਹਨ, ਜੋ ਬਿਡੇਨ ਮੁਹਿੰਮ ਦੇ ਇੱਕ ਕਾਨਫਰੰਸ ਕਾਲ ਤੇ ਸਨ, ਓਦੋਂ ਇਹ ਪਤਾ ਲੱਗਿਆ ਸੀ ਕਿ ਸੈਨੇਟਰ ਕਮਲਾ ਹੈਰਿਸ ਨਾਲ ਯਾਤਰਾ ਕਰ ਰਹੇ ਦੋ ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ।

ਜਨਤਕ ਸਿਹਤ ਸੰਕਟ ਦੇ ਦੌਰਾਨ ਲਿਆ ਸੀ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਿਡੇਨ ਅਕਸਰ ਮਾਹਰਾਂ ਨਾਲ ਆਪਣੀ ਗੱਲਬਾਤ ਦਾ ਜ਼ਿਕਰ ਕਰਦਾ ਸੀ ਅਤੇ ਇਹ ਕਿ ਡਾ. ਮੂਰਤੀ ਅਤੇ ਡਾ. ਕੇਸਲਰ ਸਿਹਤ ਖੇਤਰ ਦੇ ਦਿੱਗਜ ਹਨ, ਜਿਨ੍ਹਾਂ ਨਾਲ ਜਨਤਕ ਸੰਕਟ ਦੇ ਵੇਲੇ ਬਿਡੇਨ ਨੇ ਮਸ਼ਵਰਾ ਲਿਆ ਸੀ।

ਸੈਂਕੜੇ ਨੀਤੀਗਤ ਮਾਹਰਾਂ ਨਾਲ ਸਲਾਹ ਮਸ਼ਵਰਾ

ਰਿਪੋਰਟ ਵਿੱਚ ਕੈਸਲਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮਹਾਂਮਾਰੀ ਦੇ ਮੁਢਲੇ ਦਿਨਾਂ ਵਿੱਚ, ਉਹ ਅਤੇ ਮੂਰਤੀ ਬਿਡੇਨ ਨੂੰ ਹਫ਼ਤੇ ਵਿੱਚ ਰੋਜ਼ਾਨਾ ਜਾਂ ਚਾਰ ਵਾਰ ਸੂਚਿਤ ਕਰਦੇ ਸਨ। ਬਿਡੇਨ ਦੀ ਆਰਥਿਕਤਾ ਬਾਰੇ ਸਲਾਹ ਦੇਣ ਦੀ ਗੁੰਜਾਇਸ਼ ਵੱਡੀ ਹੈ ਅਤੇ ਉਹ ਸੈਂਕੜੇ ਨੀਤੀਗਤ ਮਾਹਰਾਂ ਦੀ ਸਲਾਹ ਲੈਂਦੇ ਹਨ।

ਫੈਡਰੇਸ਼ਨ ਰਿਜ਼ਰਵ ਦੇ ਸਾਬਕਾ ਚੇਅਰਮੈਨ ਜੈਨੇਟ ਯੇਲੇਨ ਨੇ ਕਿਹਾ ਕਿ ਚੇੱਤੀ ਉਨ੍ਹਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਬਿਡੇਨ ਨੂੰ ਅਰਥ ਵਿਵਸਥਾ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਆਰਥਿਕ ਗਤੀਸ਼ੀਲਤਾ ਅਤੇ ਇਸ ਦੇ ਅਧਾਰ ਉੱਤੇ ਮਹੱਤਵਪੂਰਨ ਖੋਜ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.