ਵਾਸ਼ਿੰਗਟਨ: ਰਾਸ਼ਟਰਪਤੀ ਡੋਨਾਲਡ ਟਰੰਪ ਚੋਣਾਂ ਨਾਲ ਸਬੰਧਤ ਕਾਨੂੰਨੀ ਲੜਾਈ ਜਾਰੀ ਰੱਖਣਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਾਇਲੀ ਮੈਕਨੇਨੀ ਦਾ ਇਹ ਬਿਆਨ ਇਲੈਕਟੋਰਲ ਕਾਲਜ ਵੱਲੋਂ ਜੋਅ ਬਾਇਡਨ ਦੀ ਜਿੱਤ 'ਤੇ ਮੋਹਰ ਲਾਉਣ ਤੋਂ ਇੱਕ ਦਿਨ ਬਾਅਦ ਆਇਆ ਹੈ।
ਬਾਇਡਨ 20 ਜਨਵਰੀ ਨੂੰ ਸਹੁੰ ਚੁੱਕਣਗੇ। ਮੈਕਨੇਨੀ ਨੇ ਕਿਹਾ, 'ਰਾਸ਼ਟਰਪਤੀ ਕਾਨੂੰਨੀ ਲੜਾਈ ਜਾਰੀ ਰੱਖਣਗੇ। ਮੈਕਨੇਨੀ ਨੇ ਚੋਣਾਂ ਖ਼ਿਲਾਫ਼ ਟਰੰਪ ਵੱਲੋਂ ਦਾਇਰ ਮੁਕੱਦਮਿਆਂ ਦਾ ਬਚਾਅ ਕਰਦਿਆਂ ਕਿਹਾ, 'ਮੈਨੂੰ ਨਹੀਂ ਲੱਗਦਾ ਹੈ ਕਿ ਨਿਆਇਕ ਪ੍ਰਣਾਲੀ ਦੀ ਵਰਤੋਂ ਕਰਨਾ ਕਿਸੇ ਤਰ੍ਹਾਂ ਨਾਲ ਲੋਕਤੰਤਰ 'ਤੇ ਹਮਲਾ ਹੈ।'
ਟਰੰਪ ਦੀ ਕੰਪਨੀ ਨੂੰ ਜਾਂਚਕਰਤਾਵਾਂ ਨੂੰ ਸਬੂਤ ਦੇਣ ਦੇ ਆਦੇਸ਼
ਨਿਊਯਾਰਕ ਦੇ ਇੱਕ ਜੱਜ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ਨੂੰ ਇੱਕ ਉਪ ਨਗਰੀ ਜਾਇਦਾਦ ਨਾਲ ਜੁੜੇ ਦਸਤਾਵੇਜ਼ ਜਾਂਚਕਰਤਾਵਾਂ ਨੂੰ ਸੌਂਪਣ ਦਾ ਹੁਕਮ ਦਿੱਤਾ। ਕੋਰਟ ਨੇ ਇੰਜੀਨੀਅਰ ਤੇ ਉਨ੍ਹਾਂ ਵਿਚਾਲੇ ਹੋਈ ਗੱਲਬਾਤ ਕੰਪਨੀ ਦਾ ਵਿਸ਼ੇਸ਼ ਅਧਿਕਾਰ ਨਾਲ ਜੁੜੀ ਦਲੀਲ ਨੂੰ ਵੀ ਠੁਕਰਾ ਦਿੱਤਾ। ਕੋਰਟ 'ਚ ਟਰੰਪ ਪਰਿਵਾਰ ਦੇ ਕਾਰੋਬਾਰ ਦੇ ਤਰੀਕਿਆਂ ਨੂੰ ਲੈ ਕੇ ਜਾਂਚ ਚੱਲ ਰਹੀ ਹੈ।