ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਹੋਰ ਟੈਸਟ ਕੀਤੇ ਜਾਂਦੇ ਹਨ ਤਾਂ ਕੋਰੋਨਾ ਵਾਇਰਸ ਦੇ ਹੋਰ ਵੀ ਜ਼ਿਆਦਾ ਮਾਮਲੇ ਸਾਹਮਣੇ ਆਉਣਗੇ। ਟਰੰਪ ਨੇ ਇਹ ਟਿਪਣੀ ਸ਼ੁੱਕਰਵਾਰ ਨੂੰ ਮੇਨ ਵਿਖੇ ਪਿਊਰਿਟਨ ਮੈਡੀਕਲ ਉਤਪਾਦਾਂ ਦੇ ਪਲਾਂਟ ਵਿਖੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤੀਆਂ।
ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਉਨ੍ਹਾਂ ਨੇ ਅਮਰੀਕਾ ਵਿੱਚ ਕਰਵਾਏ ਗਏ ਕੋਰੋਨਾ ਵਾਇਰਸ ਟੈਸਟਾਂ ਦੀ ਗਿਣਤੀ ਦੀ ਗੱਲ ਨੂੰ ਟਾਲ ਦਿੱਤਾ। ਦੱਸ ਦਈਏ ਕਿ ਕੋਵਿਡ-19 ਨਲਾ ਅਮਰੀਕਾ ਵਿੱਚ ਸਭ ਤੋਂ ਵੱਧ ਮਾਰੇ ਗਏ ਹਨ।
ਟਰੰਪ ਨੇ ਕਿਹਾ, 'ਅਸੀਂ ਆਪਣੀ ਪ੍ਰੀਖਿਆ ਸਮਰੱਥਾ ਨੂੰ ਵੱਡੇ ਪੱਧਰ 'ਤੇ ਵਧਾ ਦਿੱਤਾ ਹੈ। ਅਸੀਂ 20 ਮਿਲੀਅਨ ਟੈਸਟ ਕੀਤੇ ਹਨ, ਜਦੋਂ ਕਿ ਜਰਮਨੀ ਵਿੱਚ 40 ਲੱਖ ਅਤੇ ਦੱਖਣੀ ਕੋਰੀਆ ਵਿੱਚ ਲਗਭਗ 30 ਲੱਖ ਮਿਲੀਅਨ ਟੈਸਟ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਯਾਦ ਰੱਖੋ ਕਿ ਜਦੋਂ ਤੁਸੀਂ ਹੋਰ ਟੈਸਟ ਕਰੇਂਗੇ ਤਾਂ ਹੋਰ ਨਵੇਂ ਮਾਮਲੇ ਆਉਣਗੇ।
ਇਹ ਵੀ ਪੜ੍ਹੋ:ਕੋਵਿਡ-19: ਭਾਰਤ 'ਚ ਕੋਰੋਨਾ ਮਾਮਲੇ 2 ਲੱਖ 65 ਹਜ਼ਾਰ ਤੋਂ ਪਾਰ, 7,473 ਮੌਤਾਂ
ਰਾਸ਼ਟਰਪਤੀ ਨੇ ਅੱਗੇ ਕਿਹਾ, "ਇਹ ਸੱਚ ਹੈ ਕਿ ਸਾਡੇ ਕੋਲ ਜ਼ਿਆਦਾ ਮਾਮਲੇ ਹਨ ਪਰ ਜੇਕਰ ਅਸੀਂ ਚੀਨ ਜਾਂ ਭਾਰਤ ਜਾਂ ਹੋਰ ਥਾਵਾਂ 'ਤੇ ਟੈਸਟ ਕਰਦੇ ਹਾਂ, ਤਾਂ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਉਥੇ ਹੋਰ ਮਾਮਲੇ ਸਾਹਮਣੇ ਆਉਣਗੇ।"
ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ 65 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 7473 ਮੌਤਾਂ ਹੋ ਚੁੱਕੀਆਂ ਹਨ। ਭਾਰਤ ਹੁਣ ਇਟਲੀ ਤੋਂ ਵੀ ਅੱਗੇ ਲੰਘ ਗਿਆ ਹੈ, ਜਿਥੇ 2 ਲੱਖ 34 ਹਜ਼ਾਰ 531 ਮਾਮਲੇ ਹਨ।