ETV Bharat / international

ਰਿਕਾਰਡਿੰਗ ਵਿੱਚ ਟਰੰਪ ਦੀ ਭੈਣ ਨੇ ਕਿਹਾ- 'ਟਰੰਪ ਦਾ ਕੋਈ ਸਿਧਾਂਤ ਨਹੀਂ' - ਟਰੰਪ ਦਾ ਕੋਈ ਸਿਧਾਂਤ ਨਹੀਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਭੈਣ ਅਤੇ ਸਾਬਕਾ ਜੱਜ ਮੈਰੀਨ ਟਰੰਪ ਬੈਰੀ ਦੀ ਜਾਰੀ ਹੋਈ ਕੁਝ ਰਿਕਾਰਡਿੰਗਾਂ ਵਿੱਚ ਆਪਣੇ ਭਰਾ ਦੀ ਅਲੋਚਨਾ ਕਰਦਿਆਂ ਸੁਣਿਆ ਜਾ ਸਕਦਾ ਹੈ।

ਰਿਕਾਰਡਿੰਗ ਵਿਚ ਟਰੰਪ ਦੀ ਭੈਣ ਨੇ ਕਿਹਾ- 'ਟਰੰਪ ਦਾ ਕੋਈ ਸਿਧਾਂਤ ਨਹੀਂ'

author img

By

Published : Aug 23, 2020, 4:41 PM IST

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਭੈਣ ਅਤੇ ਸਾਬਕਾ ਜੱਜ ਮੈਰੀਨ ਟਰੰਪ ਬੈਰੀ ਦੀ ਜਾਰੀ ਹੋਈ ਕੁਝ ਰਿਕਾਰਡਿੰਗ ਵਿੱਚ ਆਪਣੇ ਭਰਾ ਦੀ ਅਲੋਚਨਾ ਕਰਦਿਆਂ ਸੁਣਿਆ ਜਾ ਸਕਦਾ ਹੈ। ਇੱਕ ਰਿਕਾਰਡਿੰਗ ਵਿੱਚ, ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਰਾਸ਼ਟਰਪਤੀ ਟਰੰਪ ਦਾ ਕੋਈ ਸਿਧਾਂਤ ਨਹੀਂ ਹੈ।

ਮੈਰੀਨ ਟਰੰਪ ਬੈਰੀ ਦੀਆਂ ਗੱਲਾਂ ਨੂੰ ਉਸ ਦੀ ਭਤੀਜੀ ਮੈਰੀ ਟਰੰਪ ਨੇ ਬਿਨਾਂ ਉਸ ਦੀ ਜਾਣਕਾਰੀ ਤੋਂ ਰਿਕਾਰਡ ਕਰ ਲਿਆ ਸੀ। ਮੈਰੀ ਟਰੰਪ ਨੇ ਹਾਲ ਹੀ ਵਿੱਚ ਟੂ ਮਚ ਐਡ ਨੈਵਰ: ਹਾਉਸ ਮਾਈ ਫੈਮਿਲੀ ਕ੍ਰਿਏਟਿਡ ਦ ਵਲਡਸ ਮੋਸਟ ਡੇਜਰਸ ਮੈਨ ਨਾਂਅ ਦੀ ਕਿਤਾਬ ਲਿਖੀ ਸੀ।

ਮੈਰੀ ਟਰੰਪ ਨੇ ਕਿਹਾ ਕਿ ਉਸ ਨੇ ਇਹ ਰਿਕਾਰਡਿੰਗ ਸਾਲ 2018 ਅਤੇ 2019 ਵਿੱਚ ਕੀਤੀ ਸੀ। ਇੱਕ ਰਿਕਾਰਡਿੰਗ ਵਿੱਚ, 83 ਸਾਲਾ ਮੈਰੀਨ ਟਰੰਪ ਬੈਰੀ ਕਹਿ ਰਹੀ ਹੈ ਕਿ ਉਨ੍ਹਾਂ ਨੇ 2018 ਵਿੱਚ ਆਪਣੇ ਭਰਾ ਦਾ ਫਾਓਕਸ ਨਿਊਜ਼ ਨੂੰ ਦਿੱਤਾ ਇੰਟਰਵਿਊ ਸੁਣਿਆ ਸੀ ਜਿਸ ਵਿੱਚ ਟਰੰਪ ਨੇ ਸੁਝਾਅ ਦਿੱਤਾ ਸੀ ਕਿ ਉਹ ਉਨ੍ਹਾਂ (ਬੈਰੀ ਨੂੰ) ਮਾਤਾ ਪਿਤਾ ਤੋਂ ਬਿਛੜ ਚੁੱਕੇ ਪ੍ਰਵਾਸੀ ਬੱਚਿਆਂ ਦੇ ਮਾਮਲੇ ਦੀ ਸੁਣਵਾਈ ਕਰਨ ਦੇ ਲਈ ਸੀਮਾ ਦੇ ਕੋਲ ਤੈਨਾਤ ਰਹਿਣਗੇ।

ਬੈਰੀ ਨੇ ਕਿਹਾ ਜੇ ਤੁਸੀਂ ਧਾਰਮਿਕ ਵਿਅਕਤੀ ਹੁੰਦੇ ਅਤੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਤਾਂ ਤੁਸੀਂ ਅਜਿਹਾ ਨਹੀਂ ਕਰਦੇ। ਇੱਕ ਰਿਕਾਰਡਿੰਗ ਵਿੱਚ ਉਨ੍ਹਾਂ ਨੇ ਕਿਹਾ ਕਿ ਉਸ ਦਾ ਅਜੀਬ ਟਵੀਟ ਤੇ ਝੂਠਾ ਹੇ ਰੱਬਾ.... ਉਨ੍ਹਾਂ ਕਿਹਾ ਕਿ ਮੈਂ ਬਿਨਾਂ ਕਿਸੇ ਦਬਾਅ ਦੇ ਬੋਲ ਰਹੀ ਹਾਂ ਪਰ ਉਸ ਦੀਆਂ ਬਣੀਆਂ ਕਹਾਣੀਆਂ, ਬਿਨਾਂ ਤਿਆਰੀ ਦੇ ਬੋਲਣਾ, ਝੂਠ।

ਬੈਰੀ ਨੂੰ ਇਹ ਵੀ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਸ ਦੇ ਭਰਾ ਨੇ ਪ੍ਰਵਾਸੀ ਮਾਮਲਿਆਂ ਬਾਰੇ ਕਦੇ ਵੀ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਨ ਜਾਂ ਪੜ੍ਹਨ ਦੀ ਖੇਚਲ ਨਹੀਂ ਕੀਤੀ। ਮੈਰੀ ਟਰੰਪ ਨੇ ਆਪਣੀ ਭੂਆ ਨੂੰ ਪੁੱਛਿਆ ਕਿ ਉਨ੍ਹਾਂ ਨੇ ਕੀ ਪੜ੍ਹਿਆ ਹੈ? ਬੈਰੀ ਨੇ ਜਵਾਬ ਦਿੱਤਾ ਕਿ ਨਹੀਂ ਉਹ ਨਹੀਂ ਪੜ੍ਹਦੀ।

ਇਹ ਰਿਕਾਰਡਿੰਗ ਟਰੰਪ ਦੇ ਮਰਹੂਮ ਭਰਾ ਰਾਬਰਟ ਟਰੰਪ ਦੀ ਸ਼ਰਧਾਂਜਲੀ ਤੋ ਇੱਕ ਦਿਨ ਬਾਅਦ ਸਾਹਮਣੇ ਆਈ ਹੈ। ਟਰੰਪ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਹਰ ਦਿਨ ਕੁਝ ਨਾ ਕੁਝ ਹੁੰਦਾ ਹੀ ਹੈ। ਮੈਂ ਆਪਣੇ ਭਰਾ ਨੂੰ ਯਾਦ ਕਰਦਾ ਹਾਂ ਅਤੇ ਮੈਂ ਅਮਰੀਕੀ ਲੋਕਾਂ ਨੂੰ ਲੈ ਕੇ ਕੰਮ ਕਰਨਾ ਜਾਰੀ ਰਖਾਂਗਾ।

ਉਨ੍ਹਾਂ ਕਿਹਾ ਕਿ ਹਰ ਕੋਈ ਸਹਿਮਤ ਨਹੀਂ ਹੋਣਗੇ ਪਰ ਨਤੀਜੇ ਸਪੱਸ਼ਟ ਹਨ। ਸਾਡਾ ਦੇਸ਼ ਜਲਦੀ ਹੀ ਪਹਿਲਾਂ ਨਾਲੋਂ ਮਜ਼ਬੂਤ ​​ਹੋ ਜਾਵੇਗਾ। ਹਾਲਾਂਕਿ, ਉਸ ਤੋਂ ਇਨ੍ਹਾਂ ਰਿਕਾਰਡਿੰਗਾਂ ਦੇ ਸਰੋਤਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਉਸਦੀ ਕਿਤਾਬ ਵਿੱਚ ਇਨ੍ਹਾਂ ਰਿਕਾਰਡਿੰਗਾਂ ਦਾ ਕੋਈ ਜ਼ਿਕਰ ਨਹੀਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.