ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਨਸਲਵਾਦ ਵਿਰੋਧੀ ਰੈਲੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਨੇ ਪ੍ਰਦਰਸ਼ਕਾਰੀਆਂ ਨਾਲ ਇੱਕਜੁੱਟਤਾ ਦਿਖਾਉਂਦਿਆ ਗੋਡਿਆਂ ਭਾਰ ਬੈਠ ਕੇ ਪ੍ਰਦਰਸ਼ਨਕਾਰੀਆਂ ਦਾ ਸਾਥ ਦਿੱਤਾ।
ਟਰੂਡੋ ਮਾਸਕ ਪਾ ਕੇ ਸੁਰੱਖਿਆ ਗਾਰਡਾਂ ਨਾਲ ਓਟਾਵਾ ਦੀ ਪਾਰਲੀਮੈਂਟ ਹਿੱਲ ਪਹੁੰਚੇ। ਕੁੱਝ ਪ੍ਰਦਰਸ਼ਨਕਾਰੀਆਂ ਦੇ ਕਹਿਣ 'ਤੇ ਟਰੂਡੋ ਗੋਡਿਆਂ ਭਾਰ ਬੈਠੇ ਅਤੇ ਟਰੂਡੋ ਦੇ ਅਜਿਹਾ ਕਰਨ ਤੋਂ ਬਾਅਦ ਪ੍ਰਦਰਸ਼ਕਾਰੀਆਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਦਰਸ਼ਕਾਰੀਆਂ ਵੱਲੋਂ 'ਬਲੈਕ ਲਾਈਵ ਮੈਟਰਜ਼' ਦੇ ਨਾਅਰੇ ਲਗਾਏ ਜਾ ਰਹੇ ਸਨ।
ਕਈ ਅਮਰੀਕੀ ਸ਼ਹਿਰਾਂ ਵਿੱਚ ਨਸਲਵਾਦ ਅਤੇ ਪੁਲਿਸ ਦੀ ਬੇਰਹਿਮੀ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਓਟਾਵਾ ਵਿੱਚ ਵੀ ਨਸਲਵਾਦ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਇਹ ਵਿਰੋਧ ਪ੍ਰਦਰਸ਼ਨ ਮਿਨੀਐਪੋਲਿਸ ਵਿੱਚ ਇੱਕ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਇੱਕ ਗੋਰੇ ਅਧਿਕਾਰੀ ਨੇ ਫਲਾਇਡ ਦੀ ਗਰਦਨ ਕਾਫ਼ੀ ਸਮਾਂ ਗੋਡਾ ਰੱਖੀ ਰੱਖਿਆ ਅਤੇ ਨਾਲ ਖੜ੍ਹੇ ਬਾਕੀ ਪੁਲਿਸ ਅਧਿਕਾਰੀ ਦੇਖ ਰਹੇ ਸਨ।
ਇਹ ਵੀ ਪੜ੍ਹੋ: ਭਾਰਤ-ਚੀਨ ਦੇ ਸੀਨੀਅਰ ਸੈਨਾ ਅਧਿਕਾਰੀਆਂ ਦੀ ਬੈਠਕ ਅੱਜ, ਵਿਵਾਦ ਹੱਲ ਹੋਣ ਦੀ ਉਮੀਦ
ਟੋਰਾਂਟੋ ਦੇ ਪੁਲਿਸ ਮੁਖੀ ਮਾਰਕ ਸੌਂਡਰਸ ਅਤੇ ਹੋਰ ਵਰਦੀਧਾਰੀ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਆਪਣੀ ਟੋਪੀ ਉਤਾਰ ਕੇ ਪੁਲਿਸ ਹੈਡਕੁਆਟਰ ਨੇੜੇ ਗੋਡਿਆ ਭਾਰ ਬੈਠ ਕੇ ਪ੍ਰਦਰਸ਼ਨਕਾਰੀਆਂ ਦਾ ਸਾਥ ਦਿੱਤਾ।