ETV Bharat / international

ਅਮਰੀਕਾ ਵੀ ਲਾ ਸਕਦਾ TIK TOK ਤੇ ਬੈਨ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸ਼ਨ ਟਿਕ ਟੌਕ ਤੇ ਬੈਨ ਲਾਉਣ ਬਾਰੇ ਵਿਚਾਰ ਚਰਚਾ ਕਰ ਰਿਹਾ ਹੈ।

ਡੋਨਾਲਡ ਟਰੰਪ
ਡੋਨਾਲਡ ਟਰੰਪ
author img

By

Published : Aug 1, 2020, 11:59 AM IST

ਨਵੀਂ ਦਿੱਲੀ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸ਼ਨ ਟਿਕ ਟੌਕ ਦੇ ਖ਼ਿਲਾਫ਼ ਕਾਰਵਾਈ ਕਰਨ ਬਾਰੇ ਵਿਚਾਰ ਚਰਚਾ ਕਰ ਰਿਹਾ ਹੈ। ਟਿਕ-ਟੌਕ ਚੀਨੀ ਕੰਪਨੀ ਵੀਡੀਓ ਐਪ ਹੈ ਜੋ ਰਾਸ਼ਟਰੀ ਸੁਰੱਖਿਆ ਅਤੇ ਸੈਂਸਰਸ਼ਿਪ ਦੇ ਲਈ ਚਿੰਤਾ ਦਾ ਵਿਸ਼ਾ ਹੈ।

ਟਰੰਪ ਦੀ ਟਿੱਪਣੀ ਉਨ੍ਹਾਂ ਪ੍ਰਕਾਸ਼ਿਤ ਰਿਪੋਰਟਾਂ ਦੇ ਬਾਅਦ ਆਈ ਜਿਸ ਵਿੱਚ ਕਿਹਾ ਗਿਆ ਹੈ ਕਿ ਚੀਨ ਦੇ ਬਾਈਟਡਾਂਸ ਕੰਪਨੀ ਨੂੰ ਟਿਕ ਟੌਕ ਬੇਚਣ ਦੇ ਆਦੇਸ਼ ਦਿੱਤੇ ਜਾ ਸਕਦੇ ਹਨ। ਬਾਈਟਡਾਂਸ ਨੇ ਹੀ 2017 ਵਿੱਚ ਟਿਕ ਟੌਕ ਲਾਂਚ ਕੀਤਾ ਸੀ। ਇਹ ਐਪ ਯੂਐਸ ਅਤੇ ਯੂਰਪ ਵਿੱਚ ਬੱਚਿਆਂ ਵਿੱਚ ਜ਼ਿਆਦਾ ਮਸ਼ਹੂਰ ਹੋਇਆ ਹੈ। ਅਜਿਹੀਆਂ ਖ਼ਬਰਾਂ ਵੀ ਆਈਆਂ ਹਨ ਸਾਫਟਵੇਅਰ ਕੰਪਨੀ ਮਾਈਕਰੋਸੋਫਟ ਇਸ ਐਪ ਨੂੰ ਖ਼ਰੀਦਣ ਦੀ ਗੱਲ ਕਰ ਰਹੀ ਹੈ।

ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਦੇ ਮੁਖ਼ਾਤਬ ਹੁੰਦਿਆਂ ਕਿਹਾ, ਅਸੀਂ ਟਿਕ ਟੌਕ ਬਾਰੇ ਵੇਖ ਰਹੇ ਹਾਂ ਅਤੇ ਇਸ ਤੇ ਰੋਕ ਵੀ ਲਾ ਸਕਦੇ ਹਾਂ, ਅਸੀਂ ਕੁਝ ਹੋਰ ਵੀ ਕਰ ਸਕਦੇ ਹਾਂ, ਇਸ ਦੇ ਕਈ ਵਿਕਲਪ ਹਨ, ਅਜਿਹੀਆਂ ਕਈ ਚੀਜ਼ਾਂ ਹਨ ਇਸ ਬਾਰੇ ਅਜੇ ਦੇਖਣਾ ਹੈ ਕੀ ਕਰਨਾ ਹੈ।

ਟਿਕ-ਟੌਕ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਸੀਂ ਅਫ਼ਵਾਹਾਂ ਜਾਂ ਅਟਕਲਾਂ ਤੇ ਟਿੱਪਣੀ ਨਹੀਂ ਕਰਦੇ, ਅਸੀਂ ਟਿਕ ਟੌਕ ਦੀ ਸਫ਼ਲਤਾ ਤੇ ਪੂਰਾ ਵਿਸ਼ਵਾਸ਼ ਕਰਦੇ ਹਾਂ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਿਹਾ ਸੀ ਅਮਰੀਕਾ ਟਿਕ ਟੌਕ ਤੇ ਰੋਕ ਲਾਉਣ ਬਾਰੇ ਵਿਚਾਰ ਕਰ ਰਿਹਾ ਹੈ। ਜ਼ਿਕਰ ਕਰ ਦਈਏ ਕਿ ਭਾਰਤ ਨੇ ਸੁਰੱਖਿਆ ਦੇ ਮੱਦੇਨਜ਼ਰ 50 ਤੋਂ ਜ਼ਿਆਦੀ ਚੀਨੀ ਐਪਸ ਨੂੰ ਬੰਦ ਕਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.