ਅਮਰੀਕਾ : ਕੋਰੋਨਾ ਵਾਇਰਸ ਨਾਲ ਲਗਭਗ ਦੁਨੀਆਂ ਦੇ ਹਰ ਦੇਸ਼ ਪ੍ਰਭਾਵਿਤ ਹੈ। ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਤੋਂ ਹੋਈ ਸੀ, ਪਰ ਹੁਣ ਅਮਰੀਕਾ ਇਸ ਬੀਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।
ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੀ ਹੋ ਰਿਹਾ ਹੈ।
ਅਮਰੀਕੀ ਸਰਕਾਰ ਨੇ ਭਾਵੇਂ ਕਿ ਲਾਕਡਾਊਨ ਕਰ ਕੇ ਸਾਰਾ ਕੁੱਝ ਬੰਦ ਕਰ ਰੱਖਿਆ ਹੈ, ਹਾਲੇ ਵੀ ਟਰੱਕਾਂ ਵਾਲੇ ਵੀਰਾਂ ਦਾ ਕੰਮਕਾਜ਼ ਜਾਰੀ ਹੈ।
ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਹਸਪਤਾਲਾਂ ਅਤੇ ਸਟੋਰਾਂ ਵਿੱਚ ਸਮਾਨ ਇਹੀ ਟਰੱਕਾਂ ਵਾਲੇ ਵੀਰ ਹੀ ਪਹੁੰਚਾ ਰਹੇ ਹਨ, ਤਾਂ ਜੋ ਕਿਸੇ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਸਿੱਖ ਭਾਈਚਾਰਾ ਜੋ ਕਿ ਹਰ ਮੁਸ਼ਕਿਲ ਵਿੱਚ ਦੁਨੀਆਂ ਦੇ ਨਾਲ ਹੁੰਦਾ ਹੈ ਅਤੇ ਪੀੜਤਾਂ ਦੀ ਮਦਦ ਲਈ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਹੈ। ਇੰਨ੍ਹਾਂ ਟਰੱਕਾਂ ਵਾਲੇ ਵੀਰਾਂ ਲਈ ਸਿੱਖ ਭਾਈਚਾਰਾ ਹੀ ਅੱਗੇ ਆਇਆ ਹੈ ਅਤੇ ਸੜਕਾਂ ਉੱਤੇ ਟਰੱਕਾਂ ਵਾਲੇ ਵੀਰਾਂ ਨੂੰ ਰੋਕ ਕੇ ਲੰਗਰ ਛਕਾਇਆ ਜਾ ਰਿਹਾ ਹੈ, ਤਾਂ ਜੋ ਉਹ ਭੁੱਖੇ ਢਿੱਡ ਕੰਮ ਨਾ ਕਰਨ ਅਤੇ ਅਮਰੀਕੀ ਲੋਕਾਂ ਦੀ ਇਸ ਮਾੜੇ ਦੌਰ ਵਿੱਚ ਵੱਧ ਤੋਂ ਵੱਧ ਰੱਖਿਆ ਕਰ ਸਕਣ।
ਅਮਰੀਕਾ ਦੇ ਸ਼ਹਿਰ ਕੈਲੀਫ਼ੋਰਨੀਆਂ ਵਿੱਚ ਵੱਸਦੇ ਸਿੱਖਾਂ ਨੇ ਅਜਿਹੇ ਟਰੱਕਾਂ ਵਾਲੇ ਵੀਰਾਂ ਨੂੰ ਲੰਗਰ ਛਕਾਇਆ, ਜਿਹੜੇ ਇਸ ਮਾੜੇ ਦੌਰ ਉੱਤੇ ਸੜਕਾਂ ਉੱਤੇ ਦੌੜ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਇੱਕ ਸਿੱਖ 'ਸਿੱਖਸ ਫ਼ਾਰ ਹਿਊਮੈਨਟੀ' ਨੇ ਉਨ੍ਹਾਂ ਥਾਵਾਂ ਉੱਤੇ ਪਹੁੰਚ ਟਰੱਕਾਂ ਵਾਲੇ ਵੀਰਾਂ ਨੂੰ ਲੰਗਰ ਛਕਾਇਆ, ਜਿਥੇ ਵੱਡੇ-ਵੱਡੇ ਗੋਦਾਮ ਹਨ ਅਤੇ ਟਰੱਕਾਂ ਵਾਲੇ ਵੀਰ ਆ-ਜਾ ਰਹੇ ਹਨ।
ਸਿੱਖਸ ਫ਼ਾਰ ਹਿਊਮੈਨਟੀ ਸੰਸਥਾ ਨੇ ਅਜਿਹੇ ਮੁੱਖ ਸਥਾਨਾਂ ਅਤੇ ਰਸਤਿਆਂ ਉੱਤੇ ਲੰਗਰ ਦੀਆਂ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ ਅਤੇ ਟਰੱਕਾਂ ਵਾਲੇ ਵੀਰਾਂ ਨੂੰ ਲੰਗਰ ਛੱਕਣ ਲਈ ਦਿੱਤਾ ਜਾ ਰਿਹਾ ਹੈ।