ਬਗਦਾਦ: ਮੰਗਲਵਾਰ ਸਵੇਰੇ ਬਗਦਾਦ 'ਚ ਅਮਰੀਕੀ ਦੂਤਾਵਾਸ ਨੇੜੇ ਇੱਕ ਰਾਕੇਟ ਹਮਲਾ ਹੋਇਆ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਜਦੋਂ ਇਨ੍ਹੇ ਸੁਰੱਖਿਆ ਵਾਲੇ ਖੇਤਰ ਵਿੱਚ ਹਮਲਾ ਹੋਇਆ ਹੋਵੇ।
ਉਨ੍ਹਾਂ ਦੱਸਿਆ ਕਿ ਧਮਾਕੇ ਦੀ ਆਵਾਜ਼ ਇਰਾਕ ਦੀ ਰਾਜਧਾਨੀ ਤੋਂ ਅੱਗੇ ਤੱਕ ਸੁਣਾਈ ਦਿੱਤੀ ਅਤੇ ਅਮਰੀਕੀ ਦੂਤਾਵਾਸ ਦੇ ਵੀ ਸੁਰੱਖਿਆ ਸਾਇਰਨ ਵੱਜਣ ਲੱਗੇ। ਸੂਤਰਾਂ ਨੇ ਦੱਸਿਆ ਕਿ ਹਮਲੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ। ਇਹ ਹਮਲਾ ਅਕਤੂਬਰ ਤੋਂ ਇਰਾਕ 'ਚ ਅਮਰੀਕੀ ਹਿੱਤਾਂ ਵਿਰੁੱਧ ਹੋਏ 2 ਦਰਜਨ ਤੋਂ ਵੱਧ ਹਮਲਿਆਂ ਤੋਂ ਬਾਅਦ ਹੋਇਆ ਹੈ। ਇਰਾਕ ਦੇ ਸੁਰੱਖਿਆ ਬਲਾਂ 'ਚ ਇਰਾਨ ਸਮਰਥਿਤ ਧੜੇ ਨੂੰ ਅਮਰੀਕਾ ਨੇ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ ਤਕਰੀਬਨ 48 ਲੱਖ, 3 ਲੱਖ ਮੌਤਾਂ
ਅਮਰੀਕਾ, ਬ੍ਰਿਟਿਸ਼ ਅਤੇ ਇਰਾਕ ਦੇ ਹਥਿਆਰਬੰਦ ਜਵਾਨਾਂ ਨੂੰ ਮਾਰਨ ਵਾਲੇ ਰਾਕੇਟ ਦੀਆਂ ਖੱਡਾਂ ਨੇ ਬਗਦਾਦ ਅਤੇ ਵਾਸ਼ਿੰਗਟਨ ਦਰਮਿਆਨ ਸਬੰਧਾਂ ਨੂੰ ਬੁਰੀ ਤਰ੍ਹਾਂ ਤਣਾਅਪੂਰਨ ਬਣਾ ਦਿੱਤਾ ਹੈ।
ਜਨਵਰੀ ਵਿੱਚ ਤਣਾਅ ਉੱਚ ਪੱਧਰ 'ਤੇ ਪਹੁੰਚ ਗਿਆ ਜਦੋਂ ਅਮਰੀਕਾ ਨੇ ਬਗਦਾਦ 'ਤੇ ਇੱਕ ਡਰੋਨ ਹਮਲੇ ਵਿੱਚ ਇਰਾਨ ਦੇ ਜਨਰਲ ਕਾਸਿਮ ਸੋਲੇਮਾਨੀ ਅਤੇ ਇਰਾਕੀ ਕਮਾਂਡਰ ਅਬੂ ਮਾਹੀ ਅਲ-ਮੁਹਿੰਦੀ ਨੂੰ ਮਾਰ ਦਿੱਤਾ।