ਵਾਸ਼ਿੰਗਟਨ: ਪ੍ਰਧਾਨ ਮੰਤਰੀ ਮੋਦੀ ਦੇ ਫੇਸਬੁੱਕ ਪ੍ਰਸ਼ੰਸਕਾਂ ਨੇ ਉਸ ਨੂੰ ਬਿਪਤਾ ਪਾ ਦਿੱਤੀ। ਮੋਦੀ ਦੇ ਫੇਸਬੁੱਕ 'ਤੇ 44 ਮਿਲੀਅਨ ਫੋਲੋਅਰਜ਼ ਹਨ, ਜਿਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪੀਐਮ ਮੋਦੀ ਨੂੰ ਉਨ੍ਹਾਂ ਦੇ ਫੇਸਬੱਕ ਦੇ ਪ੍ਰਸ਼ੰਸਕਾਂ ਨਾਲ ਫਾਇਦਾ ਹੋਵੇਗਾ ਅਤੇ ਮੋਦੀ ਲਈ ਉਸ ਦੇ ਸਵਾਗਤ ਮੌਕੇ 1 ਕਰੋੜ ਲੋਕਾਂ ਦਾ ਇਕੱਠ ਕਰਨਾ ਕੋਈ ਔਖਾ ਨਹੀਂ।
ਦੱਸ ਦਈਏ ਕਿ 24 ਅਤੇ 25 ਫਰਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਫੇਰੀ 'ਤੇ ਆਉਣਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਟਰੰਪ ਦਾ ਸਵਾਗਤ 70 ਲੱਖ ਲੋਕ ਕਰਨਗੇ।
ਇਹ ਵੀ ਪੜ੍ਹੋ: ਭਾਰਤ ਨਾਲ ਵੱਡਾ ਵਪਾਰਕ ਸਮਝੌਤਾ ਕਰਨਾ ਚਾਹੁੰਦੇ ਹਾਂ ਪਰ ਅਜੇ ਨਹੀਂ: ਡੋਨਲਡ ਟਰੰਪ
ਹੁਣ ਦੇਖਣਾ ਇਹ ਹੋਵੇਗਾ ਕਿ 24 ਅਤੇ 25 ਫਰਵਰੀ ਲਈ ਅਹਿਮਦਾਬਾਦ ਵਿੱਚ ਬਣਾਈ ਗਈ 'ਵਿਕਾਸ ਦੀ ਕੰਧ' ਅਤੇ ਆਗਰਾ ਵਿੱਚ ਯਮੁਨਾ 'ਚ ਗੰਗਾ ਦਾ ਪਾਣੀ ਲਿਆਉਣਾ ਅਤੇ ਟਰੰਪ ਦੀ ਇੰਨੀ ਖਿਦਮਤ ਕਰਨ ਦਾ ਭਾਰਤ ਦੇ ਅਰਥਚਾਰੇ 'ਤੇ ਕੀ ਅਸਰ ਪਵੇਗਾ।
ਜਾਣਕਾਰੀ ਲਈ ਦੱਸ ਦਈਏ ਕਿ ਟਰੰਪ ਨੇ ਭਾਰਤ ਫੇਰੀ ਤੋਂ ਪਹਿਲਾਂ ਕਈ ਅਜਿਹੇ ਬਿਆਨ ਦਿੱਤੇ ਹਨ ਜੋ ਭਾਰਤ ਦੇ ਪੱਖ ਵਿੱਚ ਨਹੀਂ ਹਨ। ਟਰੰਪ ਨੇ ਕਿਹਾ ਸੀ ਕਿ ਉਸ ਦੇ ਭਾਰਤ ਨਾਲ ਜ਼ਿਆਦਾ ਚੰਗੇ ਸਬੰਧ ਨਹੀਂ ਹਨ, ਉਹ ਸਿਰਫ਼ ਮੋਦੀ ਕਰਕੇ ਭਾਰਤ ਜਾ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਭਾਰਤ ਨੂੰ ਵਿਕਾਸਸ਼ੀਲ ਦੇਸ਼ਾਂ ਵਿੱਚੋਂ ਕੱਢ ਕੇ ਵਿਕਸਿਤ ਦੇਸ਼ਾਂ ਵਿੱਚ ਸ਼ਾਮਿਲ ਕਰ ਦਿੱਤਾ ਜਿਸ ਕਾਰਨ ਭਾਰਤ ਨੂੰ ਵੱਡਾ ਵਿੱਤੀ ਘਾਟਾ ਹੋਇਆ ਹੈ।