ਨਿਊਯਾਰਕ: ਨਸਲਵਾਦ, ਜਲਵਾਯੂ ਸੰਕਟ ਤੇ ਦੁਨੀਆ ਵਿਚਾਲੇ ਵੰਡ (Racism, climate crisis & division between the world) ਸਬੰਧੀ ਡੂੰਘੇ ਮੁੱਦਿਆਂ 'ਤੇ ਬੁੱਧਵਾਰ (ਸਥਾਨਕ ਸਮੇਂ ਮੁਤਾਬਕ) ਸੰਯੁਕਤ ਰਾਸ਼ਟਰ ਮਹਾਸਭਾ (UNGA) ਵਿੱਚ ਮੁੱਖ ਤੌਰ 'ਤੇ ਚਰਚਾ ਕੀਤੀ ਜਾਵੇਗੀ। ਇੱਕ ਦਿਨ ਪਹਿਲਾਂ, ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤਾਰੇਸ ਨੇ ਮੰਗਲਵਾਰ ਨੂੰ ਵਿਸ਼ਵ ਨੇਤਾਵਾਂ ਨੂੰ ਕਿਹਾ, "ਮੈਂ ਇਹ ਚੇਤਾਵਨੀ ਦੇ ਰਿਹਾ ਹਾਂ: ਦੁਨੀਆ ਨੂੰ ਜਾਗਣਾ ਚਾਹੀਦਾ ਹੈਂ। ਅਸੀਂ ਅਥਾਹ ਵੰਡ ਦੀ ਕਗਾਰ 'ਤੇ ਹਾਂ ਅਤੇ ਗਲਤ ਦਿਸ਼ਾ ਵੱਲ ਵੱਧ ਰਹੇ ਹਾਂ। "
ਉਨ੍ਹਾਂ ਨੇ ਕਿਹਾ, “ਸਾਡੀ ਦੁਨੀਆ ਲਈ ਕਦੇ ਵੀ ਇੰਨੀ ਮੁਸ਼ਕਲ ਨਹੀਂ ਸੀ ਤੇ ਨਾਂ ਹੀ ਇਸ ਨੂੰ ਇੰਨਾ ਵੰਡਿਆ ਜਾ ਰਿਹਾ ਸੀ।" ਅਸੀਂ ਆਪਣੇ ਜੀਵਨ ਕਾਲ ਦੇ ਸਭ ਤੋਂ ਵੱਡੇ ਸੰਕਟਾਂ ਚੋਂ ਇੱਕ ਦਾ ਸਾਹਮਣਾ ਕਰ ਰਹੇ ਹਾਂ। ਸਲਾਨਾ ਉੱਚ ਪੱਧਰੀ ਸੈਸ਼ਨ ਪਿਛਲੇ ਸਾਲ ਮਹਾਂਮਾਰੀ ਦੇ ਕਾਰਨ ਆਨਲਾਈਨ ਆਯੋਜਿਤ ਕੀਤਾ ਗਿਆ ਸੀ, ਪਰ ਇਸ ਵਾਰ ਸੰਯੁਕਤ ਰਾਸ਼ਟਰ ਵਿੱਚ ਵਿਸ਼ਵ ਨੇਤਾਵਾਂ ਦੀ ਮੌਜੂਦਗੀ ਅਤੇ ਆਨਲਾਈਨ ਭਾਗੀਦਾਰੀ ਦਾ ਵਿਕਲਪ ਵੀ ਦਿੱਤਾ ਗਿਆ ਹੈ। ਇਸ ਵਾਰ ਦੋ ਦਰਜਨ ਤੋਂ ਵੱਧ ਵਿਸ਼ਵ ਨੇਤਾ ਜਨਰਲ ਅਸੈਂਬਲੀ ਦੀ ਉੱਚ ਪੱਧਰੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਇੱਥੇ ਪਹੁੰਚੇ ਹਨ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੇਤਾਵਨੀ ਦਿੱਤੀ, 'ਦੁਨੀਆ ਨਵੀਂ ਅਸ਼ਾਂਤੀ ਅਤੇ ਤਬਦੀਲੀ ਦੇ ਦੌਰ ਵਿੱਚ ਦਾਖਲ ਹੋ ਗਈ ਹੈ।' ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨੀਨਿਸਤੋ ਨੇ ਕਿਹਾ, 'ਅਸੀਂ ਸੱਚਮੁੱਚ ਇੱਕ ਮੋੜ 'ਤੇ ਹਾਂ।' ਕੋਸਟਾ ਰੀਕਾ ਦੇ ਰਾਸ਼ਟਰਪਤੀ ਕਾਰਲੋਸ ਅਲਵਰਾਡੋ ਕਵੇਸਾਡਾ ਨੇ ਐਲਾਨ ਕੀਤਾ, 'ਭਵਿੱਖ ਫੌਜੀ ਹਥਿਆਰਾਂ ਵਿੱਚ ਘੱਟ ਨਿਵੇਸ਼ ਅਤੇ ਸ਼ਾਂਤੀ ਵਿੱਚ ਵਧੇਰੇ ਨਿਵੇਸ਼ ਦੀ ਮੰਗ ਕਰਦਾ ਹੈ।'
ਕਰੀਬ ਇੱਕ ਹਫ਼ਤੇ ਚੱਲੀ ਮੀਟਿੰਗ ਦੀ ਸ਼ੁਰੂਆਤ 'ਚ, ਮੰਗਲਵਾਰ ਨੂੰ ਇੱਕ ਬੁਲਾਰੇ ਨੇ ਅਸਮਾਨਤਾ ਅਤੇ ਦੁਨੀਆ ਦੇ ਵਿਚਾਲੇ ਡੂੰਘੀ ਵੰਡ ਦੀ ਨਿੰਦਿਆ ਕੀਤੀ, ਜਿਸ ਦੇ ਕਾਰਨ ਕੋਵਿਡ -19 ਨਾਲ ਲੜਨ ਦੇ ਸਮੂਹਿਕ ਤੌਰ 'ਤੇ ਵਿਸ਼ਵ ਵਿਆਪੀ ਕੋਸ਼ਿਸ਼ਾਂ ਵਿੱਚ ਰੁਕਾਵਟ ਆਈ ਹੈ। ਕੋਵਿਡ -19 ਅਤੇ ਜਲਵਾਯੂ ਪਰਿਵਰਤਨ ਦੇਸ਼ ਪ੍ਰਮੁੱਖ ਤੇ ਸਰਕਾਰਾਂ ਦੇ ਲਈ ਪ੍ਰਮੁੱਖ ਮੁੱਦੇ ਬਣੇ ਹੋਏ ਹਨ, ਪਰ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦਾ ਇਕੱਠ ਦੱਖਣੀ ਅਫਰੀਕਾ ਦੇ ਡਰਬਨ ਵਿੱਚ ਨਸਲਵਾਦ ਬਾਰੇ ਸੰਯੁਕਤ ਰਾਸ਼ਟਰ ਵਿਸ਼ਵ ਕਾਨਫਰੰਸ ਦੀ ਵਿਵਾਦਪੂਰਨ 20 ਵੀਂ ਵਰ੍ਹੇਗੰਠ ਦੀ ਯਾਦ ਵਿੱਚ ਚਰਚਾ ਕੀਤੀ ਜਾਵੇਗੀ।
ਇਸ ਤੋਂ ਬਾਅਦ, ਰਾਸ਼ਟਰ ਪ੍ਰਮੁੱਖ ਵਿਸ਼ਾਲ ਜਨਰਲ ਅਸੈਂਬਲੀ ਹਾਲ ਵਿੱਚ ਮੁੜ ਸਲਾਨਾ ਭਾਸ਼ਣ ਦੇਣਾ ਸ਼ੁਰੂ ਕਰਨਗੇ। ਬੁੱਧਵਾਰ ਨੂੰ, ਜੌਰਡਨ ਦੇ ਰਾਜਾ ਅਬਦੁੱਲਾ II, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਅਤੇ ਕੀਨੀਆ ਦੇ ਰਾਸ਼ਟਰਪਤੀ ਉਹੁਰੂ ਕੇਨਯੱਤਾ ਇਕੱਠ ਨੂੰ ਸੰਬੋਧਨ ਕਰਨਗੇ।
ਗੁਤਾਰੇਸ ਨੇ ਮੌਜੂਦਾ ਗਲੋਬਲ ਸੰਕਟ ਦਾ ਸੰਭਾਵਤ, ਸਭ ਤੋਂ ਸਖ਼ਤ ਮੁਲਾਂਕਣ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਮਹਾਂਮਾਰੀ (covid-19 epidemic) ਨੇ ਭਿਆਨਕ ਅਸਮਾਨਤਾਵਾਂ ਨੂੰ ਵਧਾ ਦਿੱਤਾ ਹੈ, ਉਥੇ ਹੀ ਜਲਵਾਯੂ ਸੰਕਟ ਨਾਲ ਪਰੇਸ਼ਾਨ ਕਰ ਰਿਹਾ ਹੈ। ਅਫਗਾਨਿਸਤਾਨ ਤੋਂ ਇਥਿਯੋਪਿਯਾ ਤੋਂ ਯਮਨ ਤੇ ਹੋਰਨਾਂ ਥਾਵਾਂ 'ਤੇ ਉਥਲ-ਪੁਥਲ ਨੇ ਸ਼ਾਂਤੀ ਨੂੰ ਭੰਗ ਕਰ ਦਿੱਤਾ ਹੈ ਤੇ ਮਾੜਾ ਪ੍ਰਚਾਰ ਲੋਕਾਂ ਦਾ ਧਰੁਵੀਕਰਨ ਕਰ ਰਿਹਾ ਹੈ ਤੇ ਸਮਾਜ ਨੂੰ ਅਪੰਗ ਬਣਾ ਰਿਹਾ ਹੈ।
ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਯਪ ਏਰਦੋਆਨ ਨੇ ਕਿਹਾ ਕਿ ਮਹਾਂਮਾਰੀ ਨੇ ਯਾਦ ਦਿਵਾਇਆ ਕਿ 'ਪੂਰੀ ਦੁਨੀਆ ਇੱਕ ਵੱਡੇ ਪਰਿਵਾਰ ਦਾ ਹਿੱਸਾ ਹੈ, ਪਰ ਅਸੀਂ ਏਕਤਾ ਦੀ ਇਸ ਪ੍ਰੀਖਿਆ ਵਿੱਚ ਬੁਰੀ ਤਰ੍ਹਾਂ ਅਸਫਲ ਹੋਏ ਹਾਂ।'
ਏਰਡੋਗਨ ਨੇ ਜਲਵਾਯੂ ਸੰਕਟ 'ਤੇ ਕਿਹਾ ਕਿ ਜਿਸ ਨੇ ਵੀ ਕੁਦਰਤ, ਵਾਤਾਵਰਣ ਅਤੇ ਪਾਣੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ, ਅਤੇ ਜਿਸ ਨੇ ਕੁਦਰਤੀ ਸਰੋਤਾਂ ਦਾ ਬੇਰਹਿਮੀ ਨਾਲ ਸ਼ੋਸ਼ਣ ਕੀਤਾ ਹੈ, ਉਸ ਨੂੰ ਗਲੋਬਲ ਵਾਰਮਿੰਗ ਨਾਲ ਲੜਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣਾ ਚਾਹੀਦਾ ਹੈ।
ਰੋਮਾਨੀਆ ਦੇ ਰਾਸ਼ਟਰਪਤੀ ਕਲਾਉਸ ਲੋਹਾਨਿਸ ਨੇ ਕਿਹਾ, 'ਮਹਾਂਮਾਰੀ ਨੇ ਸਾਡੀ ਜ਼ਿੰਦਗੀ ਦੇ ਲਗਭਗ ਸਾਰੇ ਪਹਿਲੂਆਂ ਨੂੰ ਪ੍ਰਭਾਵਤ ਕੀਤਾ, ਪਰ ਇਸ ਨੇ ਸਾਨੂੰ ਸਿੱਖਣ, ਅਨੁਕੂਲ ਹੋਣ ਅਤੇ ਚੀਜ਼ਾਂ ਨੂੰ ਬੇਹਤਰ ਕਰਨ ਦੇ ਮੌਕੇ ਵੀ ਪ੍ਰਦਾਨ ਕੀਤੇ ਹਨ। '
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਨੇ ਮੰਗਲਵਾਰ ਨੂੰ ਇਕੱਠ ਨੂੰ ਸੰਬੋਧਨ ਕੀਤਾ, ਜਿਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਜਨਰਲ ਅਸੈਂਬਲੀ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ, ਬਾਈਡਨ ਨੇ ਕਿਹਾ ਕਿ ਵਿਸ਼ਵ “ਇਤਿਹਾਸ ਦੇ ਇੱਕ ਮੋੜ” ਤੇ ਖੜ੍ਹਾ ਹੈ ਅਤੇ ਉਸ ਨੂੰ ਕੋਵਿਡ -19 ਮਹਾਂਮਾਰੀ, ਜਲਵਾਯੂ ਤਬਦੀਲੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੁੱਦਿਆਂ ਨਾਲ ਨਜਿੱਠਣ ਲਈ ਤੇਜ਼ੀ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਚੀਨ 'ਤੇ ਵਧਦੇ ਤਣਾਅ ਦੇ ਵਿਚਕਾਰ, ਬਾਈਡਨ ਨੇ ਇਹ ਵੀ ਕਿਹਾ ਕਿ ਅਮਰੀਕਾ "ਇੱਕ ਨਵਾਂ ਸ਼ੀਤ ਯੁੱਧ ਨਹੀਂ ਚਾਹੁੰਦਾ"। ਬਾਈਡਨ ਨੇ ਚੀਨ ਦਾ ਸਿੱਧਾ ਜ਼ਿਕਰ ਕੀਤੇ ਬਗੈਰ ਦੋਹਾਂ ਦੇਸ਼ਾਂ ਵਿਚਾਲੇ ਵੱਧ ਰਹੇ ਤਣਾਅ ਬਾਰੇ ਵਧਦੀਆਂ ਚਿੰਤਾਵਾਂ ਨੂੰ ਸਵੀਕਾਰ ਕੀਤਾ, ਪਰ ਅੱਗੇ ਕਿਹਾ, "ਅਸੀਂ ਇੱਕ ਨਵਾਂ ਸ਼ੀਤ ਯੁੱਧ ਜਾਂ ਇੱਕ ਸਖ਼ਤ ਬਲਾਕ ਵਿੱਚ ਵਿਭਾਜਤ ਦੁਨੀਆ ਨਹੀਂ ਚਾਹੁੰਦੇ।"
ਗੁਤਾਰੇਸ ਨੇ ਹਾਲ ਹੀ ਵਿੱਚ 'ਦਿ ਐਸੋਸੀਏਟਡ ਪ੍ਰੈਸ' ਨੂੰ ਦਿੱਤੀ ਇੰਟਰਵਿਊ ਵਿੱਚ, ਚੀਨ ਅਤੇ ਅਮਰੀਕਾ ਨੂੰ ਇੱਕ ਨਵੇਂ ਸ਼ੀਤ ਯੁੱਧ ਦੇ ਡਰ ਦੇ ਬਾਰੇ ਚੇਤਾਵਨੀ ਦਿੰਦੇ ਹੋਏ ਅਪੀਲ ਕੀਤੀ ਕਿ ਇਨ੍ਹਾਂ ਦੋ ਵੱਡੇ ਅਤੇ ਪ੍ਰਭਾਵਸ਼ਾਲੀ ਦੇਸ਼ਾਂ ਦੇ ਵਿੱਚ ਸਮੱਸਿਆਵਾਂ ਦੁਨੀਆ ਦੇ ਦੂਜੇ ਦੇਸ਼ਾਂ ਨੂੰ ਵੀ ਪ੍ਰਭਾਵਤ ਕਰਨ ਤੋਂ ਪਹਿਲਾਂ ਉਹ ਆਪਸੀ ਰਿਸ਼ਤਿਆਂ ਨੂੰ ਠੀਕ ਕਰ ਲੈਣ।
ਅਮਰੀਕਾ ਦੇ ਨਾਲ ਵਧਦੇ ਤਣਾਅ ਦੇ ਵਿਚਾਲੇ ਜਿਨਪਿੰਗ ਨੇ ਸੰਯੁਕਤ ਰਾਸ਼ਟਰ ਵਿੱਚ ਵਿਸ਼ਵ ਨੇਤਾਵਾਂ ਨੂੰ ਕਿਹਾ ਕਿ ਦੋਹਾਂ ਦੇਸ਼ਾਂ ਦੇ ਵਿਵਾਦਾਂ ਨੂੰ ਗੱਲਬਾਤ ਅਤੇ ਸਹਿਯੋਗ ਰਾਹੀਂ ਸੁਲਝਾਉਣ ਦੀ ਲੋੜ ਹੈ। ਸ਼ੀ ਜਿਨਪਿੰਗ ਨੇ ਇੱਕ ਰਿਕਾਰਡ ਕੀਤੇ ਭਾਸ਼ਣ ਵਿੱਚ ਕਿਹਾ, “ਇੱਕ ਦੇਸ਼ ਦੀ ਸਫਲਤਾ ਦਾ ਮਤਲਬ ਦੂਜੇ ਦੀ ਅਸਫਲਤਾ ਨਹੀਂ ਹੈ। ਸਾਰੇ ਦੇਸ਼ਾਂ ਦੇ ਸਾਂਝੇ ਵਿਕਾਸ ਅਤੇ ਤਰੱਕੀ ਦੇ ਅਨੁਕੂਲ ਹੋਣ ਲਈ ਵਿਸ਼ਵ ਬਹੁਤ ਵੱਡਾ ਹੈ। "
ਰਿਵਾਇਤ ਦੇ ਮੁਤਾਬਕ, ਸਭ ਤੋਂ ਪਹਿਲਾਂ ਬ੍ਰਾਜ਼ੀਲ ਨੇ ਆਪਣੇ ਵਿਚਾਰ ਰੱਖੇ, ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਮਹਾਂਮਾਰੀ ਨਾਲ ਨਜਿੱਠਣ 'ਤੇ ਆਲੋਚਨਾ ਨੂੰ ਖਾਰਜ ਕਰਦਿਆਂ ਤਾਜ਼ਾ ਅੰਕੜਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ 'ਚ ਐਮਾਜ਼ਾਨ ਦੇ ਜੰਗਲਾਂ ਦੀ ਘੱਟ ਕਟਾਈ ਦਾ ਸੰਕੇਤ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵਾਸ਼ਿੰਗਟਨ ਪੁੱਜੇ ਪੀਐਮ ਮੋਦੀ , ਹਵਾਈ ਅੱਡੇ 'ਤੇ ਲੋਕਾਂ ਨੇ ਕੀਤਾ ਸਵਾਗਤ