ਫਿਲਾਡੇਲਫੀਆ: ਅਮਰੀਕਾ ਦੇ ਫਿਲਾਡੇਲਫੀਆ ਵਿੱਚ ਪੁਲਿਸ ਨੇ 27 ਸਾਲਾ ਇੱਕ ਅਸ਼ਵੇਤ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਿਸ ਵਿਅਕਤੀ ਨੇ ਗੋਲੀ ਮਾਰੀ ਹੈ, ਉਸ ਵਿਅਕਤੀ ਦੇ ਹੱਥ ਵਿੱਚ ਚਾਕੂ ਸੀ ਤੇ ਉਸ ਦੇ ਵੱਲ ਵੱਧ ਰਿਹਾ ਸੀ ਇਸ ਘਟਨਾ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਿਆ, ਜਿਸ ਵਿੱਚ 30 ਅਧਿਕਾਰੀ ਜ਼ਖ਼ਮੀ ਹੋ ਗਏ ਹਨ ਤੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਦੇ ਬੁਲਾਰੇ ਤਾਨਿਆ ਲਿਟਿਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੇ ਹੱਥ ਵਿੱਚ ਹਥਿਆਰ ਲਿਆ ਹੋਇਆ ਹੈ। ਇਸ ਤੋਂ ਬਾਅਦ ਸ਼ਾਮ ਕਰੀਬ 4 ਵਜੇ ਉਸ ਨੂੰ ਗੋਲੀ ਮਾਰ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਕੋਬਸ ਕ੍ਰਿਕ ਵਿੱਚ ਸੱਦਿਆ ਗਿਆ ਸੀ ਜਿੱਥੇ ਹੱਥ ਵਿੱਚ ਚਾਕੂ ਫੜਿਆ ਵਾਲਟਰ ਵਾਲੇਸ ਦੇ ਅਧਿਕਾਰੀਆਂ ਦਾ ਆਹਮਣਾ-ਸਾਹਮਣਾ ਹੋਇਆ। ਬੁਲਾਰੇ ਨੇ ਦੱਸਿਆ ਕਿ ਅਧਿਕਾਰੀਆਂ ਨੇ ਵਾਲੇਸ ਨੂੰ ਚਾਕੂ ਸੁੱਟਣ ਨੂੰ ਕਿਹਾ, ਪਰ ਫਿਰ ਵੀ ਉਹ ਉਨ੍ਹਾਂ ਵੱਲ ਵੱਧਦਾ ਰਿਹਾ। ਦੋਹਾਂ ਅਧਿਕਾਰੀਆਂ ਨੇ ਕਈ ਵਾਰ ਗੋਲੀ ਚਲਾਈ ਸੀ।
ਲਿਟਿਲ ਨੇ ਦੱਸਿਆ ਕਿ ਉਸ ਨੂੰ ਪੁਲਿਸ ਦੀ ਗੱਡੀ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ। ਘਟਨਾ ਦੇ ਵਿਰੋਧ ਵਿੱਚ ਸੋਮਵਾਰ ਰਾਤ ਤੇ ਮੰਗਲਵਾਰ ਤੜਕੇ ਸੈਂਕੜੇ ਲੋਕ ਸੜਕਾਂ 'ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਗੱਲਬਾਤ ਦੌਰਾਨ ਇੱਕ ਵਾਰ ਹਿੰਸਕ ਝੜਪ ਹੋ ਗਈ ਸੀ।