ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗੋਨ ਨੇ ਅੰਤਰ-ਕੰਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ (ਆਈਸੀਬੀਐਮ) ਦੇ ਹਮਲਿਆਂ ਤੋਂ ਦੇਸ਼ ਨੂੰ ਬਚਾਉਣ ਲਈ ਇੱਕ ਪ੍ਰਣਾਲੀ ਵਿਕਸਿਤ ਕਰਨ ਲਈ ਪਹਿਲਾਂ ਕਦਮ ਚੁੱਕਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਯੂਐਸ ਨੇਵੀ ਦੇ ਇੱਕ ਸਮੁੰਦਰੀ ਜਹਾਜ਼ ਤੋਂ ਇੰਟਰਸੇਪਟਰ ਮਿਜ਼ਾਈਲ (ਮਿਜ਼ਾਈਲ ਨੂੰ ਰੋਕਣ ਵਾਲੀ ਮਿਜ਼ਾਈਲ) ਨੂੰ ਛੱਡਿਆ ਗਿਆ, ਜਿਨ੍ਹੇ ਸਮੁੰਦਰ 'ਚਪ੍ਰਯੋਗਾਤਮਕ ਆਈਸੀਬੀਐਮ ਨੂੰ ਢੇਰ ਕੀਤਾ।
ਇਸ ਤੋਂ ਪਹਿਲਾਂ ਆਈਸੀਬੀਐਮ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਜਮੀਨੀ ਪੱਧਰ ਤੋਂ ਇੰਟਰਸੈਪਟਰ ਮਿਜ਼ਾਈਲ ਨੂੰ ਲਾਂਚ ਕੀਤਾ ਗਿਆ ਸੀ ਤੇ ਇਸ ਦੀ ਅਗਲੀ ਲੜੀ 'ਚ ਜ਼ਿਆਦਾ ਚੁਣੌਤੀਪੂਰਨ ਪੋਤ ਦੇ ਅਧਾਰ 'ਤੇ ਦੁਸ਼ਮਣ ਦੀ ਲੰਬੀ ਦੂਰੀ ਵਾਲੀ ਮਿਜ਼ਾਈਲ ਨੂੰ ਢੇਰ ਕਰਨ ਵਾਲਾ ਸਫ਼ਲ ਪਰੀਖਣ ਕੀਤਾ ਗਿਆ, ਜਿਸ ਨਾਲ ਪੈਂਟਾਗੋਨ ਦੀ ਮੌਜੂਦਾ ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਅਤੇ ਵਿਸ਼ਵਾਸ ਵਿੱਚ ਵਾਧਾ ਹੋਇਆ।
ਮੰਗਲਵਾਰ ਨੂੰ ਅਮਰੀਕਾ ਵੱਲੋਂ ਕੀਤੇ ਗਏ ਪਰੀਖਣ ਇਹ ਟੈਸਟ ਉੱਤਰ ਕੋਰੀਆ ਦਾ ਧਿਆਨ ਆਪਣੇ ਵੱਲ ਖਿੱਚੇਗਾ, ਜੋ ਅੰਤਰ-ਕੰਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਅਤੇ ਪ੍ਰਮਾਣੂ ਹਥਿਆਰਾਂ ਦਾ ਵਿਕਾਸ ਕਰ ਰਿਹਾ ਹੈ ਜਿਸ ਕਾਰਨ ਪੈਂਟਾਗੋਨ ਪਿਛਲੇ ਇੱਕ ਦਹਾਕੇ ਤੋਂ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰ ਰਿਹਾ ਹੈ।
ਉੱਤਰੀ ਕੋਰੀਆ ਨੇ ਹਾਲ ਹੀ ਵਿੱਚ ਆਈਸੀਬੀਐਮ ਮਿਜ਼ਾਈਲਾਂ ਦੇ ਟੈਸਟ ਕਰਨ ਤੋਂ ਪਰਹੇਜ਼ ਕਰਨ ਅਤੇ ਪ੍ਰਮਾਣੂ ਪਰੀਖਣ ਨੂੰ ਜਾਰੀ ਨਾ ਰੱਖਣ ਦਾ ਐਲਾਨ ਕੀਤਾ ਹੈ, ਪਰ ਅਮਰੀਕੀ ਰਾਸ਼ਟਰਪਤੀ ਅਹੁਦੇ 'ਤੇ ਡੋਨਾਲਡ ਟਰੰਪ ਦੇ ਉਤਰਾਧਿਕਾਰੀ ਦੇ ਤੌਰ 'ਤੇ ਜੋ ਬਾਇਡਨ ਦੀ ਚੋਣ ਹੋਣ ਤੋਂ ਬਾਅਦ ਪਯੋਂਗਯੋਗ ਦੇ ਸ਼ਾਸਕ ਕਿੰਮ ਜੋਂਗ ਉਨ ਦਾ ਮਕਸਦ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ।