ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੇਤਾਵਨੀ ਦਿੱਤੀ ਕਿ ਦੇਸ਼ ਦਾ ਲੋਕਤੰਤਰ ਦਾਅ 'ਤੇ ਲੱਗਿਆ ਹੋਇਆ ਹੈ, ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਰਾਸ਼ਟਰਪਤੀ ਦੇ ਅਹੁਦੇ ਲਈ ਸਪੱਸ਼ਟ ਤੌਰ 'ਤੇ ਅਯੋਗ ਹਨ।
ਦ ਹਿਲ ਨਿਊਜ਼ ਵੈਬਸਾਈਟ ਦੀ ਰਿਪੋਰਟ ਦੇ ਮੁਤਾਬਿਕ ਓਬਾਮਾ ਵੱਲੋਂ ਇਹ ਟਿੱਪਣੀ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ (ਡੀਐਨਸੀ) ਦਾ ਹਿੱਸਾ ਸੀ, ਜੋ ਉਨ੍ਹਾਂ ਨੇ ਫਿਲੇਡੈਲਫੀਆ ਵਿੱਚ ਮਿਊਜ਼ੀਅਨ ਆਫ ਅਮੈਰੀਕਨਜ਼ ਰੈਵਓਲਿਊਸ਼ਨ ਨਾਲ ਵਰਚੂਅਲ ਤੌਰ 'ਤੇ ਕੀਤੀ ਸੀ।
ਵੋਟਰਾਂ ਨੂੰ ਸਾਬਕਾ ਉਪ ਰਾਸ਼ਟਰਪਤੀ ਜੋ ਬਾਇਡਨ ਨੂੰ ਡੈਮੋਕਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਸਵੀਕਾਰ ਕਰਨ ਦੀ ਅਪੀਲ ਕਰਦਿਆਂ ਓਬਾਮਾ ਨੇ ਕਿਹਾ, "ਮੈਂ ਤੁਹਾਨੂੰ ਤੁਹਾਡੀ ਯੋਗਤਾ ਵਿੱਚ ਵਿਸ਼ਵਾਸ ਕਰਨ ਲਈ ਵੀ ਕਹਿ ਰਿਹਾ ਹਾਂ, ਜੋ ਕਿ ਨਾਗਰਿਕਾਂ ਵਜੋਂ ਤੁਹਾਡੀ ਜ਼ਿੰਮੇਵਾਰੀ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਾਡੇ ਲੋਕਤੰਤਰ ਮੁੱਢਲੇ ਸਿਧਾਂਤ ਅੱਗੇ ਵੀ ਜਾਰੀ ਰਹਿਣਗੇ ਕਿਉਂਕਿ ਹੁਣ ਜੋ ਦਾਅ 'ਤੇ ਹੈ ਉਹ ਸਾਡਾ ਲੋਕਤੰਤਰ ਹੈ।"
ਦ ਹਿੱਲ ਨਿਊਜ਼ ਵੈਬਸਾਈਟ ਨੇ ਸਾਬਕਾ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ, "ਜੇ ਇਹ ਪ੍ਰਸ਼ਾਸਨ ਜਿੱਤ ਜਾਂਦਾ ਹੈ ਤਾਂ ਇਹ ਸਾਡੇ ਲੋਕਤੰਤਰ ਨੂੰ ਹੰਝੂ ਵਹਾਉਣ ਲਈ ਮਜਬੂਰ ਕਰੇਗਾ। ਇਸ ਨੇ ਅਜਿਹਾ ਕਰਕੇ ਦਿਖਾਇਆ ਹੈ।"
ਆਪਣੇ ਸੰਬੋਧਨ ਵਿੱਚ ਓਬਾਮਾ ਨੇ ਟਰੰਪ ਉੱਤੇ ਉਨ੍ਹਾਂ ਦੇ ਕਿਰਦਾਰ, ਪ੍ਰਦਰਸ਼ਨਕਾਰੀਆਂ ਨਾਲ ਕੀਤੇ ਆਪਣੇ ਵਿਹਾਰ, ਮੀਡੀਆ ਉੱਤੇ ਹਮਲੇ ਅਤੇ ਨੌਕਰੀ ਪ੍ਰਤੀ ਵਚਨਬੱਧਤਾ ਦੀ ਘਾਟ ਲਈ ਵੀ ਹਮਲਾ ਕੀਤਾ। ਉਨ੍ਹਾਂ ਅੱਗੇ ਕਿਹਾ, "ਮੈਨੂੰ ਉਮੀਦ ਸੀ ਕਿ ਡੋਨਾਲਡ ਟਰੰਪ ਗੰਭੀਰਤਾ ਨਾਲ ਕੰਮ ਕਰਨ ਵਿੱਚ ਕੁਝ ਦਿਲਚਸਪੀ ਦਿਖਾ ਸਕਦੇ ਹਨ ਪਰ ਉਨ੍ਹਾਂ ਕਦੇ ਕੀਤਾ ਨਹੀਂ। ਉਨ੍ਹਾਂ ਕੰਮ ਵਿੱਚ ਕੋਈ ਰੁਚੀ ਨਹੀਂ ਦਿਖਾਈ, ਕਿਸੇ ਦੀ ਮਦਦ ਕਰਨ ਲਈ ਆਪਣੇ ਦਫ਼ਤਰ ਦੀਆਂ ਸ਼ਕਤੀਆਂ ਵਰਤਣ ਵਿੱਚ ਦਿਲਚਸਪੀ ਨਹੀਂ ਦਿਖਾਈ।"
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਪਣੇ ਭਾਸ਼ਣ ਵਿੱਚ ਮਿਸ਼ੇਲ ਓਬਾਮਾ ਨੇ ਕਿਹਾ ਸੀ ਕਿ ਟਰੰਪ ‘ਸਾਡੇ ਦੇਸ਼ ਲਈ ਗਲਤ ਰਾਸ਼ਟਰਪਤੀ’ ਹਨ।