ਸੰਯੁਕਤ ਰਾਸ਼ਟਰ : ਅਗਲੇ ਹਫਤੇ ਸੰਯੁਕਤ ਰਾਸ਼ਟਰ (United Nations) ਮਹਾਸਭਾ ਵਿਚ ਵਿਸ਼ਵ ਦੇ 100 ਤੋਂ ਵਧੇਰੇ ਦੇਸ਼ਾਂ ਦੇ ਨੇਤਾਵਾਂ ਅਤੇ ਸਰਕਾਰ ਦੇ ਮੁਖੀ ਨਿੱਜੀ ਤੌਰ 'ਤੇ ਸ਼ਮੂਲੀਅਤ ਕਰਨਗੇ। ਇਸ ਮਹਾਸਭਾ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ (President Joe Biden) ਵੀ ਸ਼ਾਮਲ ਹੋਣਗੇ। 2020 ਵਿਚ ਜਦੋਂ ਕੋਰੋਨਾ ਮਹਾਮਾਰੀ ਆਪਣੇ ਸਿਖਰ 'ਤੇ ਸੀ ਤਾਂ ਉਸ ਵੇਲੇ ਇਹ ਮੀਟਿੰਗ ਆਨਲਾਈਨ (ਵਰਚੁਅਲ ਮਾਧਿਅਮ) ਕੀਤੀ ਗਈ ਸੀ।
ਸੰਯੁਕਤ ਰਾਸ਼ਟਰ ਮਹਾਸਭਾ ਦੇ ਆਡੀਟੋਰੀਅਮ ਵਿਚ ਮੌਜੂਦ ਵਿਸ਼ਵ ਨੇਤਾਵਾਂ ਨੂੰ 25 ਸਤੰਬਰ ਵਾਲੇ ਦਿਨ 76ਵੇਂ ਸੈਸ਼ਨ ਨੂੰ ਨਰਿੰਦਰ ਮੋਦੀ ਖੁਦ ਸੰਬੋਧਿਤ ਕਰਨਗੇ। ਇਸ ਤੋਂ ਇਕ ਦਿਨ ਪਹਿਲਾਂ 24 ਸਤੰਬਰ ਨੂੰ ਉਹ ਬਾਈਡੇਨ ਦੀ ਮੇਜ਼ਬਾਨੀ ਵਿਚ ਵਾਸ਼ਿੰਗਟਨ ਡੀ.ਸੀ. ਵਿਚ ਕਵਾਡ ਨੇਤਾਵਾਂ ਦੇ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣਗੇ।
ਵਾਸ਼ਿੰਗਟਨ ਵਿਚ ਕਵਾਡ ਸ਼ਿਖਰ ਸੰਮੇਲਨ ਵਿਚ ਮੋਦੀ, ਬਾਈਡੇਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਯੋਸ਼ਿਹਿਦੇ ਸੁਗਾ ਵੀ ਸ਼ਾਮਲ ਹੋਣਗੇ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਦੇ ਇਕ ਬਿਆਨ ਵਿਚ ਦਿੱਤੀ ਗਈ ਹੈ। 12 ਮਾਰਚ 2021 ਨੂੰ ਹੋਏ ਪਹਿਲੇ ਵਰਚੁਅਲ ਸ਼ਿਖਰ ਸੰਮੇਲਨ ਪਿੱਛੋਂ ਹੋਈ ਤਰੱਕੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਸਾਂਝੇ ਹਿੱਤਾਂ ਦੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਇਸ ਸਾਲ ਦੀ ਮਹਾਸਭਾ ਦੀ ਚਰਚਾ ਦਾ ਵਿਸ਼ਾ ਕੋਵਿਡ-19 ਤੋਂ ਉਭਰਣ ਦੀਆਂ ਉਮੀਦਾਂ ਰਾਹੀਂ ਆਏ ਲਚੀਲੇਪਨ ਦੇ ਨਿਰਮਾਣ, ਮੂਲ ਅਧਿਕਾਰਾਂ ਅਤੇ ਮਨੁੱਖੀ ਜੀਵਨ ਦੀਆਂ ਲੋੜਾਂ ਨੂੰ ਮੁੱਢੋਂ ਪੂਰਾ ਕਰਨਾ ਸੰਯੁਕਤ ਰਾਸ਼ਟਰ ਨੂੰ ਮੁੜ ਸੁਰਜੀਤ ਕਰਨਾ ਹੈ।
ਬਾਈਡੇਨ ਅਮਰੀਕੀ ਰਾਸ਼ਟਰਪਤੀ ਵਜੋਂ ਮਹਾਸਭਾ ਵਿਚ ਪਹਿਲੇ ਸੰਬੋਧਨ ਲਈ ਨਿਊਯਿਾਰਕ ਜਾਣਗੇ। ਆਮ ਚਰਚਾ ਵਿਚ ਬ੍ਰਾਜ਼ੀਲ ਤੋਂ ਬਾਅਦ ਅਮਰੀਕਾ ਰਸਮੀ ਤੌਰ 'ਤੇ ਦੂਜਾ ਬੁਲਾਰਾ ਹੈ ਇਹ ਚਰਚਾ ਇਸ ਸਾਲ 21 ਸਤੰਬਰ ਤੋਂ 27 ਸਤੰਬਰ ਤੱਕ ਚੱਲੇਗੀ। ਚਰਚਾ ਦੇ ਆਖਰੀ ਦਿਨ ਅਫਗਾਨਿਸਤਾਨ ਦੇ ਡਿਪਲੋਮੈਟ ਸੰਬੋਧਿਤ ਕਰਨਗੇ। ਅਜੇ ਸੰਯੁਕਤ ਰਾਸ਼ਟਰ ਵਿਚ ਅਫਗਾਨਿਸਤਾਨ ਦੇ ਦੂਤ ਗੁਲਾਮ ਇਸਾਕਜ਼ਈ ਹਨ, ਜਿਨ੍ਹਾਂ ਨੂੰ ਜੂਨ 2021 ਵਿਚ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ ਸੰਯੁਕਤ ਰਾਸ਼ਟਰ ਵਿਚ ਕਾਬੁਲ ਦਾ ਦੂਤ ਨਿਯੁਕਤ ਕੀਤਾ ਸੀ। ਅੰਤਰਿਮ ਤਾਲਿਬਾਨ ਸਰਕਾਰ ਨੇ ਇਸਾਕਜ਼ਈ ਦੀ ਥਾਂ ਕਿਸੇ ਹੋਰ ਨੂੰ ਨਿਯੁਕਤ ਕਰਨ ਦਾ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਕਿਸਾਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ, ਕਿਹਾ ਛੋਟੇ ਕਿਸਾਨਾਂ...