ETV Bharat / international

ਨਿਊਯਾਰਕ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ - ਗਾਂਧੀ ਦੀ ਇੱਕ ਕਾਂਸੀ ਦੀ ਮੂਰਤੀ

ਮੈਨਹਟਨ ਦੇ ਨੇੜੇ ਯੂਨੀਅਨ ਸਕੁਏਅਰ ਵਿੱਚ ਸਥਿਤ ਮਹਾਤਮਾ ਗਾਂਧੀ ਦੀ ਇੱਕ ਕਾਂਸੀ ਦੀ ਮੂਰਤੀ ਦੀ ਸ਼ਨੀਵਾਰ ਨੂੰ ਭੰਨਤੋੜ (STATUE OF MAHATMA GANDHI DEFACED) ਕੀਤੀ ਗਈ। ਮੂਰਤੀ ਨੂੰ 2001 ਵਿੱਚ ਹਟਾ ਦਿੱਤਾ ਗਿਆ ਸੀ ਅਤੇ 2002 ਵਿੱਚ ਮੁੜ ਸਥਾਪਿਤ ਕੀਤਾ ਗਿਆ ਸੀ।

ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ
ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ
author img

By

Published : Feb 6, 2022, 7:26 AM IST

ਨਿਊਯਾਰਕ: ਮੈਨਹਟਨ ਦੇ ਨੇੜੇ ਯੂਨੀਅਨ ਸਕੁਏਅਰ ਵਿੱਚ ਮਹਾਤਮਾ ਗਾਂਧੀ ਦੇ ਕਾਂਸੀ ਦੇ ਬੁੱਤ ਦੀ ਸ਼ਨੀਵਾਰ ਨੂੰ ਭੰਨਤੋੜ ਕੀਤੀ (STATUE OF MAHATMA GANDHI DEFACED) ਗਈ, ਜਿਸ ਨਾਲ ਭਾਰਤੀ-ਅਮਰੀਕੀ ਭਾਈਚਾਰੇ ਵਿੱਚ ਰੋਸ ਹੈ। ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਕਦਮ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸਨੂੰ ਘਿਣਾਉਣੀ ਦੱਸਿਆ ਹੈ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਤੜਕੇ ਵਾਪਰੀ ਜਦੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਮੂਰਤੀ ਦੀ ਬੇਅਦਬੀ ਕੀਤੀ। ਇਸ ਵਿਚ ਕਿਹਾ ਗਿਆ ਹੈ, ''ਦੂਤਘਰ ਮੂਰਤੀ ਦੀ ਬੇਅਦਬੀ ਕਰਨ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਥਾਨਕ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ।

ਇਹ ਵੀ ਪੜੋ: ਕਾਂਗਰਸ ਲਈ ਫੈਸਲੇ ਦਾ ਦਿਨ, ਰਾਹੁਲ ਗਾਂਧੀ ਅੱਜ ਮੁੱਖ ਮੰਤਰੀ ਚਿਹਰੇ ਦਾ ਕਰਨਗੇ ਐਲਾਨ

ਇਸ ਵਿਚ ਕਿਹਾ ਗਿਆ ਹੈ, "ਇਹ ਮਾਮਲਾ ਤੁਰੰਤ ਜਾਂਚ ਲਈ ਅਮਰੀਕੀ ਵਿਦੇਸ਼ ਵਿਭਾਗ ਕੋਲ ਵੀ ਉਠਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਘਿਨਾਉਣੇ ਕਾਰੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ।" ਨਿਊਯਾਰਕ, ਨਿਊਜਰਸੀ ਅਤੇ ਕਨੈਕਟੀਕਟ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਸੰਗਠਨ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐਫਆਈਏ) ਨੇ ਰਾਸ਼ਟਰ ਪਿਤਾ ਦੀ ਮੂਰਤੀ ਨਾਲ ਇਸ "ਕਾਇਰਤਾਪੂਰਨ ਕਾਰੇ" ਦੀ ਸਖ਼ਤ ਨਿਖੇਧੀ ਕੀਤੀ ਹੈ।

ਐਫਆਈਏ ਦੇ ਪ੍ਰਧਾਨ ਅੰਕੁਰ ਵੈਦਿਆ ਨੇ ਏਜੰਸੀ ਨੂੰ ਕਿਹਾ, "ਅਜਿਹੇ ਵਿਅਕਤੀ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ, ਜੋ ਅਜਿਹੇ ਮਹਾਨ ਨੇਤਾ ਅਤੇ ਸ਼ਖਸੀਅਤ ਦੀ ਮੂਰਤੀ ਨੂੰ ਵਿਗਾੜ ਸਕਦਾ ਹੈ, ਜੋ ਸ਼ਾਂਤੀ ਅਤੇ ਅਹਿੰਸਾ ਦੇ ਆਪਣੇ ਸੰਦੇਸ਼ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। "' ਅੱਠ ਫੁੱਟ ਉੱਚੀ ਮੂਰਤੀ ਗਾਂਧੀ ਮੈਮੋਰੀਅਲ ਇੰਟਰਨੈਸ਼ਨਲ ਫਾਊਂਡੇਸ਼ਨ ਦੁਆਰਾ ਦਾਨ ਕੀਤੀ ਗਈ ਸੀ ਅਤੇ 2 ਅਕਤੂਬਰ, 1986 ਨੂੰ ਮਹਾਤਮਾ ਗਾਂਧੀ ਦੀ 117ਵੀਂ ਜਯੰਤੀ ਦੇ ਮੌਕੇ 'ਤੇ ਸਥਾਪਿਤ ਕੀਤੀ ਗਈ ਸੀ।

ਇਹ ਵੀ ਪੜੋ: ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਪੰਜਵੀਂ ਵਾਰ ਅੰਡਰ-19 ਵਿਸ਼ਵ ਕੱਪ ’ਤੇ ਕੀਤਾ ਕਬਜ਼ਾ

ਮੂਰਤੀ ਨੂੰ 2001 ਵਿੱਚ ਹਟਾ ਦਿੱਤਾ ਗਿਆ ਸੀ ਅਤੇ 2002 ਵਿੱਚ ਮੁੜ ਸਥਾਪਿਤ ਕੀਤਾ ਗਿਆ ਸੀ। ਪਿਛਲੇ ਸਾਲ, ਅਣਪਛਾਤੇ ਬਦਮਾਸ਼ਾਂ ਨੇ ਇਸੇ ਤਰ੍ਹਾਂ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਗਾਂਧੀ ਦੀ ਇੱਕ ਹੋਰ ਮੂਰਤੀ ਦੀ ਬੇਅਦਬੀ ਕੀਤੀ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.