ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਆਨਲਾਈਨ ਸੈਂਸਰਸ਼ਿਪ ‘ਤੇ ਰੋਕ ਲਗਾਉਣ ਲਈ ਕਾਰਜਕਾਰੀ ਹੁਕਮਾਂ ‘ਤੇ ਦਸਤਖ਼ਤ ਕਰਨ ਲਈ ਮੁਕੱਦਮਾ ਦਰਜ ਕੀਤਾ ਗਿਆ ਹੈ। ਟਰੰਪ ਦਾ ਇਹ ਕਦਮ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲੋਕਾਂ ਦੇ ਬੋਲਣ ਦੀ ਆਜ਼ਾਦੀ ਦੀ ਉਲੰਘਣਾ ਕਰਦਾ ਪ੍ਰਤੀਤ ਹੁੰਦਾ ਹੈ।
ਸੈਂਟਰ ਫਾਰ ਡੈਮੋਕਰੇਸੀ ਐਂਡ ਟੈਕਨੋਲੋਜੀ (ਸੀਡੀਟੀ) ਨੇ ਮੰਗਲਵਾਰ ਨੂੰ ਟਰੰਪ ਦੇ ਕਾਰਜਕਾਰੀ ਹੁਕਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਹੁਕਮ 'ਤੇ 28 ਮਈ, 2020 ਨੂੰ ਦਸਤਖ਼ਤ ਕੀਤੇ ਗਏ ਸਨ। ਇਸ ਮੁਕੱਦਮੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਇਹ ਕਾਰਜਕਾਰੀ ਹੁਕਮ ਆਨਲਾਈਨ ਪਲੇਟਫਾਰਮਾਂ ਅਤੇ ਵਿਅਕਤੀਆਂ ਦੇ ਸੰਵਿਧਾਨਕ ਤੌਰ 'ਤੇ ਸੁਰੱਖਿਅਤ ਭਾਸ਼ਣ ਵਿੱਚ ਫੇਰਬਦਲ ਅਤੇ ਰੋਕਣ 'ਤੇ ਪਹਿਲੀ ਸੋਧ ਦੀ ਉਲੰਘਣਾ ਕਰਦਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਮਹਾਤਮਾ ਗਾਂਧੀ ਦੇ ਬੁੱਤ ਨਾਲ ਛੇੜਛਾੜ, ਰਾਜਦੂਤ ਨੇ ਮੰਗੀ ਮੁਆਫ਼ੀ
ਦੱਸ ਦਈਏ ਕਿ ਸੀਡੀਟੀ ਨੇ ਵੀਰਵਾਰ ਨੂੰ ਇਹ ਮੁਕੱਦਮਾ ਦਰਜ ਕਰਵਾਇਆ ਕਿਉਂਕਿ ਰਾਸ਼ਟਰਪਤੀ ਦੀ ਕਾਰਵਾਈ ਪਹਿਲੀ ਸੋਧ ਨਾਲ ਸੁਰੱਖਿਅਤ ਕੀਤੀ ਗਈ ਬੋਲਣ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ। ਇਸ ਹੁਕਮ ਨੂੰ ਰੋਕਣਾ ਆਜ਼ਾਦੀ ਦੀ ਰੱਖਿਆ ਲਈ ਮਹੱਤਵਪੂਰਨ ਹੈ। ਸੀਡੀਟੀ ਦੇ ਪ੍ਰਧਾਨ ਅਤੇ ਸੀਈਓ ਅਲੈਗਜ਼ੈਂਡਰਾ ਗਿਵੇਂਸ ਨੇ ਕਿਹਾ, "2020 ਦੀਆਂ ਚੋਣਾਂ ਦੀ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਕੰਮ ਚੱਲ ਰਿਹਾ ਹੈ।"
ਡਿਜੀਟਲ ਅਧਿਕਾਰ ਸਮੂਹ ਨੇ ਕਿਹਾ ਕਿ ਸੋਸ਼ਲ ਮੀਡੀਆ ਸੇਵਾਵਾਂ ਨੂੰ ਗਲਤ ਜਾਣਕਾਰੀ, ਵੋਟਰਾਂ ਦੇ ਦਮਨ ਅਤੇ ਹਿੰਸਾ ਭੜਕਾਉਣ ਤੋਂ ਰੋਕਣ ਲਈ ਕਾਰਜਕਾਰੀ ਹੁਕਮ ਬਣਾਇਆ ਗਿਆ ਹੈ।