ETV Bharat / international

ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖ਼ਬਰੀ: ਭਾਰਤੀਆਂ ਲਈ ਖੁਲ੍ਹੇ ਵੀਜ਼ੇ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ

ਬ੍ਰਾਜ਼ੀਲ ਨੇ ਭਾਰਤ ਅਤੇ ਚੀਨ ਲਈ ਵੀਜ਼ਾ ਸ਼ਰਤਾਂ ਵਿੱਚ ਛੋਟ ਦਿੱਤੀ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਵਿਕਸਤ ਦੇਸ਼ਾਂ ਲਈ ਇਹ ਐਲਾਨ ਕੀਤਾ ਸੀ। ਹਾਲਾਂਕਿ ਇਨ੍ਹਾਂ ਦੇਸ਼ਾਂ ਨੇ ਬਦਲੇ ਵਿੱਚ ਉਨ੍ਹਾਂ ਨੂੰ ਕੋਈ ਛੋਟ ਨਹੀਂ ਦਿੱਤੀ ਹੈ।

ਫ਼ੋਟੋ।
author img

By

Published : Oct 25, 2019, 7:46 PM IST

ਨਵੀਂ ਦਿੱਲੀ: ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਕਾਰੋਬਾਰੀਆਂ ਨੂੰ ਬ੍ਰਾਜ਼ੀਲ ਜਾਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਦੇ ਲੋਕਾਂ ਲਈ ਵੀਜ਼ਾ ਸ਼ਰਤਾਂ ਨੂੰ ਘਟਾਉਣ ਦਾ ਫੈਸਲਾ ਲਿਆ ਗਿਆ ਹੈ। ਬੋਲਸੋਨਾਰੋ ਸਾਲ ਦੇ ਸ਼ੁਰੂ ਵਿੱਚ ਸੱਤਾ ਵਿੱਚ ਆਏ ਸੀ ਅਤੇ ਉਨ੍ਹਾਂ ਕਈ ਵਿਕਸਤ ਦੇਸ਼ਾਂ ਲਈ ਵੀਜ਼ਾ ਸ਼ਰਤਾਂ ਨੂੰ ਘਟਾ ਦਿੱਤਾ ਹੈ।

ਹਾਲ ਹੀ ਵਿੱਚ ਉਹ ਚੀਨ ਦੇ ਦੌਰੇ 'ਤੇ ਆਏ ਸਨ ਅਤੇ ਉਨ੍ਹਾਂ ਐਲਾਨ ਕੀਤਾ ਕਿ ਵਿਕਾਸਸ਼ੀਲ ਦੇਸ਼ਾਂ ਲਈ ਉਨ੍ਹਾਂ ਦੀ ਨੀਤੀਆਂ ਦਾ ਵਿਕਾਸ ਵੀ ਕੀਤਾ ਜਾਵੇਗਾ। ਕੁਝ ਦਿਨ ਪਹਿਲਾਂ ਬ੍ਰਾਜ਼ੀਲ ਨੇ ਅਮਰੀਕਾ, ਕਨੇਡਾ, ਜਾਪਾਨ ਅਤੇ ਆਸਟਰੇਲੀਆ ਤੋਂ ਆਏ ਸੈਲਾਨੀਆਂ ਅਤੇ ਕਾਰੋਬਾਰੀਆਂ ਨੂੰ ਵੀਜ਼ਾ ਛੋਟ ਦਿੱਤੀ ਸੀ।

ਦੱਸਣਯੋਗ ਹੈ ਕਿ ਇਸ ਸਾਲ ਬ੍ਰਿਕਸ ਸਮਿਟ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲਿਆ ‘ਚ 13-14 ਨਵੰਬਰ ਨੂੰ ਹੋ ਰਿਹਾ ਹੈ, ਜਿਸ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਹਿੱਸਾ ਲੈਣਗੇ। ਪੀਐੱਮ ਨਰਿੰਦਰ ਮੋਦੀ ਦੇ ਬ੍ਰਾਜ਼ੀਲ ਦੌਰੇ 'ਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪੀਐੱਮ ਮੋਦੀ ਤੇ ਬੋਲਸੋਨਾਰੋ ਇੱਥੇ ਬੈਠਕ ਦੌਰਾਨ ਕਈ ਮੁੱਦਿਆਂ ‘ਤੇ ਸਮਝੌਤਾ ਵੀ ਕਰਨਗੇ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.