ਵਾਸ਼ਿੰਗਟਨ: ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕੀ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹੋਵੇਗੀ। ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਜੋ ਬਿਡਨੇ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਸੰਸਦ ਮੈਂਬਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਆਪਣਾ ਉਮੀਦਵਾਰ ਚੁਣਿਆ ਹੈ। ਕਮਲਾ ਹੈਰਿਸ ਇਸ ਅਹੁਦੇ ਲਈ ਚੋਣ ਲੜਨ ਵਾਲੀ ਪਹਿਲੀ ਅਸ਼ਵੇਤ ਮਹਿਲਾ ਹੋਵੇਗੀ।
ਬਿਡੇਨ ਨੇ ਟਵੀਟ ਕਰਕੇ ਕਮਲਾ ਹੈਰਿਸ ਨੂੰ ਉਪ-ਰਾਸ਼ਟਰਪਤੀ ਅਹੁਦੇ ਲਈ ਚੁਣੇ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ਕਿ ਉਸਨੂੰ ਇਹ ਕਹਿ ਕੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਸ ਨੇ ਕਮਲਾ ਹੈਰਿਸ ਨੂੰ ਆਪਣਾ ਉਪ-ਰਾਸ਼ਟਰਪਤੀ ਉਮੀਦਵਾਰ ਚੁਣਿਆ ਹੈ।
ਬਿਡੇਨ ਨੇ ਲਿਖਿਆ ਕਿ ਉਸ ਨੇ ਦੇਖਿਆ ਹੈ ਕਿ ਕਮਲਾ ਉਨ੍ਹਾਂ ਦੇ ਪੁੱਤ ਨਾਲ ਕਿਵੇਂ ਕੰਮ ਕਰਦੀ ਸੀ ਜਦੋਂ ਉਹ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਸੀ। ਬਿਡੇਨ ਨੇ ਇਹ ਵੀ ਲਿਖਿਆ ਕਿ ਮੈਂ ਖ਼ੁਦ ਵੇਖਿਆ ਹੈ ਕਿ ਉਸ ਨੇ ਕਿਸ ਤਰ੍ਹਾਂ ਵੱਡੇ ਬੈਂਕਾਂ ਨੂੰ ਚੁਣੌਤੀ ਦਿੱਤੀ, ਮਜ਼ਦੂਰਾਂ ਦੀ ਮਦਦ ਕੀਤੀ ਅਤੇ ਔਰਤਾਂ ਤੇ ਬੱਚਿਆਂ ਨੂੰ ਸ਼ੋਸ਼ਣ ਤੋਂ ਬਚਾਇਆ।
ਬਿਡੇਨ ਨੇ ਟਵੀਟ ਕਰਦਿਆਂ ਲਿਖਿਆ, "ਮੈਂ ਉਦੋਂ ਵੀ ਮਾਣ ਕਰਦਾ ਸੀ ਅਤੇ ਅੱਜ ਵੀ ਮਾਣ ਕਰਦਾ ਹਾਂ ਜਦੋਂ ਉਹ ਇਸ ਮੁਹਿੰਮ ਵਿੱਚ ਮੇਰੀ ਭਾਈਵਾਲ ਹੋਵੇਗੀ।"
ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਾਏ ਜਾਣ ਤੋਂ ਬਾਅਦ, ਕਮਲਾ ਹੈਰਿਸ ਨੇ ਕਿਹਾ ਕਿ ਜੋ ਬਿਡੇਨ ਅਮਰੀਕੀ ਲੋਕਾਂ ਨੂੰ ਇਕਜੁਟ ਕਰ ਸਕਦਾ ਹੈ, ਕਿਉਂਕਿ ਉਸ ਨੇ ਆਪਣੀ ਸਾਰੀ ਜ਼ਿੰਦਗੀ ਸਾਡੇ ਲਈ ਲੜਦਿਆਂ ਬਿਤਾਈ। ਉਹ ਇੱਕ ਅਜਿਹਾ ਅਮਰੀਕਾ ਬਣਾਏਗਾ ਜੋ ਸਾਡੇ ਆਦਰਸ਼ਾਂ ਉੱਤੇ ਖਰਾ ਉੱਤਰਦਾ ਹੈ। ਉਪ-ਰਾਸ਼ਟਰਪਤੀ ਲਈ ਪਾਰਟੀ ਦੇ ਉਮੀਦਵਾਰ ਵਜੋਂ ਸ਼ਾਮਲ ਹੋਣ ਲਈ ਮਾਣ ਮਹਿਸੂਸ ਕਰ ਰਹੀ ਹਾਂ।