ETV Bharat / international

ਨਿਕਾਰਾਗੁਆ ਦੇ ਕੰਢਿਆਂ ਨਾਲ ਟਕਰਾਇਆ ਤੂਫਾਨ ਆਇਓਟਾ - ਨਿਕਾਰਾਗੁਆ

ਪਉਰਟੋ ਕੈਬੇਜਸ ਨਿਵਾਸੀ ਐਡਨ ਅਤੌਲਾ ਸ਼ੁਲਟਜ਼ ਨੇ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ ਹੈ। ਇਸ ਨਾਲ ਪਉਰਟੋ ਕੈਬੇਜਸ ਪੂਰੀ ਤਰ੍ਹਾਂ ਤਬਾਹ ਹੋ ਗਿਆ, ਜੋ ਪਹਿਲਾਂ ਹੀ ਇਟਾ ਦੇ ਤੁਫ਼ਾਨ ਕਾਰਨ ਉਜੜ ਚੁੱਕਿਆ ਸੀ।

ਨਿਕਾਰਾਗੁਆ ਦੇ ਕੰਢਿਆਂ ਨਾਲ ਟਕਰਾਇਆ ਤੂਫਾਨ ਆਇਓਟਾ

author img

By

Published : Nov 18, 2020, 10:48 AM IST

ਨਿਕਾਰਾਗੁਆ: ਤੂਫਾਨ ਆਇਓਟਾ ਨੇ ਸੋਮਵਾਰ ਦੀ ਰਾਤ ਨੂੰ ਨਿਕਾਰਾਗੁਆ ਦੇ ਕੈਰਿਬਿਅਰ ਕੱਢਿਆਂ ਨਾਲ ਟਕਰਾਇਆ, ਜਿੱਥੇ 2 ਹਫ਼ਤੇ ਪਹਿਲੇ ਵੀ ਤੂਫ਼ਾਨ ਇਟਾ ਨਾਲ ਮੱਧ ਅਮਰੀਕਾ ਦੇ ਇਸੇ ਹਿੱਸੇ 'ਚ ਤਬਾਹੀ ਮਚਾਈ ਸੀ।

ਰਾਸ਼ਟਰੀ ਤੂਫਾਨ ਕੇਂਦਰ ਨੇ ਕਿਹਾ ਕਿ ਆਇਓਟਾ ਦਿਨ ਦੇ ਸ਼ੁਰੂ ਵਿੱਚ ਇੱਕ ਬਹੁਤ ਹੀ ਖ਼ਤਰਨਾਕ ਤੂਫਾਨ ਵਿੱਚ ਬਦਲ ਗਿਆ ਸੀ, ਪਰ ਸੋਮਵਾਰ ਦੀ ਰਾਤ ਤੱਕ ਥੋੜ੍ਹਾ ਕਮਜ਼ੋਰ ਹੋ ਗਿਆ। ਇਸ ਸਮੇਂ ਦੌਰਾਨ, ਹਵਾ ਦੀ ਰਫਤਾਰ ਵੱਧ ਤੋਂ ਵੱਧ 155 ਮੀਲ ਪ੍ਰਤੀ ਘੰਟਾ (250 ਕਿਲੋਮੀਟਰ ਪ੍ਰਤੀ ਘੰਟਾ) ਸੀ।

ਪਉਰਟੋ ਕੈਬੇਜਸ ਨਿਵਾਸੀ ਐਡਨ ਅਤੌਲਾ ਸ਼ੁਲਟਜ਼ ਨੇ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ ਹੈ। ਇਸ ਨਾਲ ਪਉਰਟੋ ਕੈਬੇਜਸ ਪੂਰੀ ਤਰ੍ਹਾਂ ਤਬਾਹ ਹੋ ਗਿਆ, ਜੋ ਪਹਿਲਾਂ ਹੀ ਇਟਾ ਦੇ ਤੁਫ਼ਾਨ ਕਾਰਨ ਉਜੜ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਤੇਜ਼ ਹਵਾਵਾਂ ਨਾਲ ਆਇਓਟਾ ਸਮੁੰਦਰੀ ਕੰਢੇ ਨਾਲ ਟਕਰਾਇਆ ਸੀ।

ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਇਹ ਤੂਫਾਨ ਉਨ੍ਹਾਂ ਇਲਾਕਿਆਂ ਵੱਲ ਵੱਧ ਸਕਦਾ ਹੈ, ਜਿਥੇ ਇਟਾ ਤੂਫਾਨ ਨੇ ਤੇਜ਼ ਮੀਂਹ ਨੇ ਮਿੱਟੀ ਨੂੰ ਸੰਤ੍ਰਿਪਤ ਕਰ ਦਿੱਤਾ ਸੀ, ਜਿਸ ਨਾਲ ਜ਼ਮੀਨ ਖਿਸਕਣ ਅਤੇ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਆਮ ਨਾਲੋਂ 15 ਤੋਂ 20 ਫੁੱਟ (4.5 ਤੋਂ 6 ਮੀਟਰ) ਉੱਚਾ ਹੋ ਸਕਦਾ ਹੈ।

ਦੱਸ ਦਈਏ ਕਿ ਹਾਲ ਹੀ ਵਿੱਚ ਇਟਾ ਤੂਫਾਨ ਵੀ ਨਿਕਾਰਾਗੁਆ ਦੇ ਸਮੁੰਦਰੀ ਕੰਢੇ ਨਾਲ ਟੱਕਰਾਇਆ ਸੀ, ਜਿਸ ਵਿੱਚ 130 ਤੋਂ ਜ਼ਿਆਦਾ ਲੋਕ ਮਾਰੇ ਗਏ। ਇਸ ਤੋਂ ਇਲਾਵਾ, ਮੱਧ ਅਮਰੀਕਾ ਅਤੇ ਮੈਕਸੀਕੋ ਦੇ ਕੁਝ ਹਿੱਸਿਆ 'ਚ ਤੇਜ਼ ਬਾਰਿਸ਼ ਕਾਰਨ ਹੜ੍ਹ ਆ ਗਏ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.