ਨਿਊਯਾਰਕ: ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਨੇ ਸ਼ਨੀਵਾਰ ਨੂੰ ਵਿਸ਼ਵ ਆਗੂਆਂ ਦੇ ਸੰਮੇਲਨ 'ਚ ਕਿਹਾ ਕਿ ਦੇਸ਼ਾਂ ਨੂੰ ਜਲਵਾਯੂ ਐਮਰਜੈਂਸੀ ਸਥਿਤੀ ਦਾ ਐਲਾਨ ਕਰਨਾ ਚਾਹੀਦਾ ਹੈ ਜਦ ਤੱਕ ਕਿ ਸੰਸਾਰ ਸ਼ੁੱਧ ਜ਼ੀਰੋ ਕਾਰਬਨ ਦੇ ਨਿਕਾਸ ਤੱਕ ਨਹੀਂ ਪਹੁੰਚਦਾ। ਉਨ੍ਹਾਂ ਨੇ ਪੈਰਿਸ ਸਮਝੌਤੇ ਦੀ ਪੰਜਵੀਂ ਵਰ੍ਹੇਗੰਢ ਦੇ ਸਮਾਰੋਹ ਲਈ ਵਰਚੁਅਲ ਜਲਵਾਯੂ ਅਭਿਲਾਸ਼ਾ ਸੰਮੇਲਨ 'ਚ ਕਿਹਾ, ਕੀ ਕੋਈ ਹੁਣ ਵੀ ਇਸ ਗੱਲ ਤੋਂ ਇਨਕਾਰ ਕਰ ਸਕਦਾ ਹੈ ਕਿ ਅਸੀਂ ਨਾਟਕੀ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹਾਂ?
ਉਨ੍ਹਾਂ ਕਿਹਾ, ਇਹੀ ਕਾਰਨ ਹੈ ਕਿ ਅੱਜ, ਮੈਂ ਦੁਨੀਆ ਭਰ ਦੇ ਆਗੂਆਂ ਤੋਂ ਨਿਵੇਦਨ ਕਰਦਾ ਹਾਂ ਜਦੋਂ ਤੱਕ ਕਾਰਬਨ ਨਿਰਪੱਖਤਾ ਤੱਕ ਜਾਂਦੀ, ਉਦੋਂ ਤੱਕ ਉਨ੍ਹਾਂ ਦੇ ਦੇਸ਼ਾਂ 'ਚ ਜਲਵਾਯੂ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕਰੇ।
ਉਨ੍ਹਾਂ ਨੇ ਕਿਹਾ, ਜ਼ਰੂਰੀ ਅਤੇ ਦਾਅ ਨੂੰ ਮੰਨਦਿਆਂ ਤਕਰੀਬਨ 38 ਦੇਸ਼ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ।
ਸੰਯੁਕਤ ਰਾਸ਼ਟਰ, ਬ੍ਰਿਟੇਨ ਅਤੇ ਫਰਾਂਸ ਨੇ ਪੈਰਿਸ ਸਮਝੌਤੇ ਨੂੰ ਅਪਣਾਏ ਜਾਣ ਤੋਂ ਸਿਰਫ ਪੰਜ ਸਾਲ ਬਾਅਦ, ਚਿਲੀ ਅਤੇ ਇਟਲੀ ਦੀ ਭਾਈਵਾਲੀ 'ਚ ਜਲਵਾਯੂ ਅਭਿਲਾਸ਼ਾ ਸੰਮੇਲਨ 2020 ਦਾ ਸਹ-ਆਯੋਜਨ ਕੀਤਾ।
ਯੂਕੇ ਅਗਲੇ ਸਾਲ ਨਵੰਬਰ 'ਚ ਗਲਾਸਗੋ 'ਚ ਅਗਲੇ ਜਲਵਾਯੂ ਸੰਮੇਲਨ ਦੀ ਮੇਜ਼ਬਾਨੀ ਕਰੇਗਾ।