ETV Bharat / international

ਮੈਕਸੀਕੋ: ਨਸ਼ਾ ਤਸਕਰਾਂ ਅਤੇ ਸੁਰੱਖਿਆ ਬਲਾਂ ਦਰਮਿਆਨ ਗੋਲੀਬਾਰੀ, 19 ਲੋਕਾਂ ਦੀ ਮੌਤ

ਮੈਕਸੀਕੋ ਸਿਟੀ ਵਿੱਚ ਸ਼ੱਕੀ ਨਸ਼ਾ ਤਸਕਰਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਗੋਲੀਬਾਰੀ ਹੋਣ ਦੀਆਂ ਖ਼ਬਰਾਂ ਆਈਆਂ ਹਨ। ਇਸ ਘਟਨਾ ਵਿੱਚ 4 ਪੁਲਿਸ ਅਧਿਕਾਰੀ ਸਣੇ 19 ਲੋਕ ਮਾਰੇ ਗਏ ਹਨ।

gunfight in Mexico
gunfight in Mexico
author img

By

Published : Dec 2, 2019, 9:34 AM IST

Updated : Dec 2, 2019, 9:59 AM IST

ਮੈਕਸੀਕੋ ਸਿਟੀ: ਮੈਕਸੀਕੋ ਵਿੱਚ ਨਸ਼ਾ ਤਸਕਰਾਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ 19 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਜਾਣਕਾਰੀ ਕੋਆਹੁਇਲਾ ਦੀ ਸਰਕਾਰ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਇਸ ਘਟਨਾ ਵਿੱਚ 14 ਵਿਅਕਤੀ ਮਾਰੇ ਗਏ ਸਨ।

ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ 4 ਪੁਲਿਸ ਅਧਿਕਾਰੀ, 2 ਆਮ ਨਾਗਰਿਕ, 13 ਸ਼ੱਕੀ ਨਸ਼ਾ ਤਸਕਰਾਂ ਦੀ ਮੌਤ ਹੋ ਗਈ ਹੈ, ਜਦਕਿ 6 ਲੋਕ ਜ਼ਖਮੀ ਵੀ ਹੋਏ ਹਨ। ਰਾਜਪਾਲ ਸੋਲਿਸ ਨੇ ਕਿਹਾ ਕਿ ਕੋਆਹੁਇਲਾ ਰਾਜ ਦੇ ਵਿਲਾ ਯੂਨੀਅਨ ਸਿਟੀ ਵਿੱਚ ਸੁਰੱਖਿਆ ਬਲਾਂ ਅਤੇ ਸ਼ੱਕੀ ਬੰਦੂਕਧਾਰੀਆਂ ਵਿਚਕਾਰ ਲਗਭਗ ਇੱਕ ਘੰਟੇ ਤੱਕ ਗੋਲੀਬਾਰੀ ਚੱਲੀ। ਸੋਲਿਸ ਨੇ ਕਿਹਾ, ‘ਅਧਿਕਾਰੀਆਂ ਨੇ ਸ਼ਕਤੀਸ਼ਾਲੀ ਹਥਿਆਰਾਂ ਦੇ ਨਾਲ 14 ਵਾਹਨ ਨੂੰ ਵੀ ਜ਼ਬਤ ਕੀਤਾ ਹੈ।

gunfight in Mexico
gunfight in Mexico

ਉਨ੍ਹਾਂ ਕਿਹਾ ਕਿ ਕਾਰਟੇਲ ਡੇਲ ਸਟੇਨ ਨੇੜੇ ਨਸ਼ਾ ਤਸਕਰ ਰੋਜ਼ਾਨਾ ਆਹੁਇਲਾ ਸਰਹੱਦ ਦੇ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਸਨ, ਪਰ ਅੱਜ ਉਨ੍ਹਾਂ ਸੁਰੱਖਿਆ ਬਲਾਂ ਦੀ ਨਜ਼ਰ ਵਿੱਚ ਆ ਗਏ, ਜਿਸ ਤੋਂ ਬਾਅਦ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ। ਰਾਜਪਾਲ ਨੇ ਕਿਹਾ, ਅਸੀਂ ਇਸ ਖੇਤਰ ਵਿੱਚ ਸੰਗਠਿਤ ਜੁਰਮ ਨਹੀਂ ਹੋਣ ਦੇਵਾਂਗੇ।

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਮੈਕਸੀਕੋ ਵਿੱਚ 9 ਅਮਰੀਕੀ ਲੋਕ ਮਾਰੇ ਗਏ ਸਨ। ਇਹ ਸਾਰੇ ਲੋਕ ਵੱਲੋਂ 1830 ਵਿੱਚ ਅਮਰੀਕਾ ਵਿੱਚ ਸਥਾਪਿਤ ਇੱਕ ਧਰਮ ਚਰਚ ਦੇ ਮੈਂਬਰ ਹਨ। ਇਸ ਘਟਨਾ ਤੋਂ ਬਾਅਦ, ਯੂਐਸ ਦੇ ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਦੇ ਨਸ਼ਾ ਤਸਕਰਾਂ ਵਿਰੁੱਧ ਜੰਗ ਵਿੱਚ ਅਮਰੀਕਾ ਦੀ ਮਦਦ ਦੀ ਪੇਸ਼ਕਸ਼ ਕੀਤੀ।

Intro:Body:

v

Conclusion:
Last Updated : Dec 2, 2019, 9:59 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.