ETV Bharat / international

ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 81.90 ਲੱਖ ਤੋਂ ਪਾਰ, 4.42 ਲੱਖ ਤੋਂ ਵੱਧ ਨੇ ਗੁਆਈ ਜਾਨ - ਨਿਉਜ਼ੀਲੈਂਡ

ਵਿਸ਼ਵ ਵਿੱਚ ਹੁਣ ਤੱਕ 81,90,120 ਲੱਖ ਤੋਂ ਵੱਧ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਚੁੱਕੇ ਹਨ, ਜਿਸ ਵਿੱਚ 4,42,665 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਹੁਣ ਤੱਕ 39 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ।

ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ
ਦੁਨੀਆ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ
author img

By

Published : Jun 17, 2020, 7:18 AM IST

ਨਵੀਂ ਦਿੱਲੀ: ਦੁਨੀਆ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 81,90,120 ਲੱਖ ਤੋਂ ਵੱਧ ਹੋ ਗਈ ਹੈ, ਜਦੋਂ ਕਿ ਮਹਾਂਮਾਰੀ ਦੇ ਕਾਰਨ 4,42,665 ਲੱਖ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਹਾਲਾਂਕਿ 3,939,208 ਮਰੀਜ਼ ਇਸ ਬਿਮਾਰੀ ਨਾਲ ਲੜ ਕੇ ਠੀਕ ਹੋ ਗਏ ਹਨ।

ਚੀਨ 'ਚ ਕੋਰੋਨਾ ਦੀ ਮੁੜ ਦਸਤਕ

ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਪੰਜ ਦਿਨਾਂ ਵਿੱਚ 106 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਲਾਗ ਦੀ ਦੂਜੀ ਲਹਿਰ ਕਰਾਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਵੀ ਚੀਨ ਵਿੱਚ ਪੈਰ ਪਸਾਰ ਰਹੇ ਇਸ ਲਾਗ ਨੂੰ ਵੱਡਾ ਵਰਤਾਰਾ ਦੱਸਿਆ ਹੈ।

ਕੋਰੋਨਾ ਦੇ ਸਭ ਤੋਂ ਵੱਧ ਕੇਸ ਅਮਰੀਕਾ ਵਿੱਚ ਹਨ। ਇੱਥੇ ਮਰੀਜ਼ਾਂ ਦੀ ਕੁੱਲ ਗਿਣਤੀ 21 ਲੱਖ ਤੋਂ ਵੱਧ ਹੈ। ਇਸ ਤੋਂ ਇਲਾਵਾ ਬ੍ਰਾਜ਼ੀਲ ਵਿੱਚ ਮਰੀਜ਼ਾਂ ਦੀ ਕੁਲ ਗਿਣਤੀ 8.88 ਲੱਖ ਦੇ ਨੇੜੇ ਹੈ। ਰੂਸ ਤੀਜੇ ਨੰਬਰ 'ਤੇ ਹੈ, ਜਿਥੇ ਮਰੀਜ਼ਾਂ ਦੀ ਗਿਣਤੀ 5.36 ਲੱਖ ਤੋਂ ਵੱਧ ਹੈ। ਭਾਰਤ ਵਿੱਚ ਵੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 3.43 ਲੱਖ ਨੂੰ ਪਾਰ ਕਰ ਗਈ ਹੈ।

ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਹੋਇਆ ਮੌਤਾਂ

ਕੋਰੋਨਾ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਵੀ ਅਮਰੀਕਾ ਪਹਿਲੇ ਨੰਬਰ ‘ਤੇ ਹੈ। ਹੁਣ ਤੱਕ ਇਥੇ 1 ਲੱਖ 16 ਹਜ਼ਾਰ ਤੋਂ ਵੱਧ ਲੋਕ ਮਰੇ ਹਨ। ਬ੍ਰਾਜ਼ੀਲ ਦੂਜੇ ਸਥਾਨ 'ਤੇ ਹੈ, ਜਿੱਥੇ ਤਕਰੀਬਨ 44 ਹਜ਼ਾਰ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਤੀਜਾ ਯੂਨਾਈਟਿਡ ਕਿੰਗਡਮ ਹੈ, ਜਿਥੇ ਹੁਣ ਤੱਕ 42 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ 34 ਹਜ਼ਾਰ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਹੁਣ ਤਕ 9900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਈਰਾਨ ਵਿੱਚ 8950, ਜਰਮਨੀ ਵਿੱਚ 8807, ਕਨੇਡਾ ਵਿੱਚ 8228, ਰੂਸ ਵਿੱਚ 7081, ਪੇਰੂ ਵਿੱਚ 6860 ਕੋਰੋਨਾ ਦੀ ਲਾਗ ਨਾਲ ਆਪਣੀ ਜਾਨ ਗਵਾ ਚੁੱਕੇ ਹਨ।

ਨਿਉਜ਼ੀਲੈਂਡ ਵਿੱਚ ਦੋ ਨਵੇਂ ਕੇਸ

ਨਿਉਜ਼ੀਲੈਂਡ ਵਿੱਚ ਪਿਛਲੇ ਦਿਨੀਂ ਕੋਰੋਨਾ ਦੇ ਆਖ਼ਰੀ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਲਾਗ ਦੇ 2 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਇਹ ਦੋਵੇਂ ਸੰਕਰਮਿਤ ਬ੍ਰਿਟੇਨ ਤੋਂ ਆਏ ਸਨ। ਦੇਸ਼ ਵਿੱਚ ਹੁਣ ਤਕ ਕੁੱਲ 1156 ਮਾਮਲੇ ਸਾਹਮਣੇ ਆਏ ਹਨ ਅਤੇ 22 ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ 24 ਦਿਨਾਂ ਬਾਅਦ ਕੋਰੋਨਾ ਦੇ ਇਹ ਕੇਸ ਸਾਹਮਣੇ ਆਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.