ETV Bharat / international

ਅਮਰੀਕੀ ਫੌਜ ਦੇ ਸਾਬਕਾ ਮੈਂਬਰ ਨੇ ਰੂਸ ਦੇ ਲਈ ਜਾਸੂਸੀ ਕਰਨ ਦੇ ਆਰੋਪਾਂ ਨੂੰ ਕਬੂਲਿਆ

ਅਮਰੀਕੀ ਫੌਜ ਦੇ ਵਿਸ਼ੇਸ਼ ਦਸਤੇ ਦੇ ਸਾਬਕਾ ਮੈਂਬਰ ਨੇ ਰੂਸੀ ਖੁਫੀਆ ਸੰਚਾਲਕਾਂ ਦੇ ਨਾਲ ਰਲਕੇ ਸਾਜਿਸ਼ ਘੜਨ ਅਤੇ ਉਨ੍ਹਾਂ ਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਹਰ ਜਾਣਕਾਰੀ ਮੁਹੱਈਆ ਕਰਵਾਉਣ ਦੇ ਦੋਸ਼ ਕਬੂਲ ਕਰ ਲਏ।

ਤਸਵੀਰ
ਤਸਵੀਰ
author img

By

Published : Nov 19, 2020, 7:08 PM IST

ਵਾਸ਼ਿੰਗਟਨ: ਅਮਰੀਕੀ ਫੌਜ ਦੇ ਵਿਸ਼ੇਸ਼ ਦਲ ਦੇ ਇੱਕ ਸਾਬਕਾ ਮੈਂਬਰ ਨੇ ਬੁੱਧਵਾਰ ਨੂੰ ਰੂਸੀ ਖੁਫੀਆ ਸੰਚਾਲਕਾਂ ਦੇ ਨਾਲ ਰਲਕੇ ਸਾਜਿਸ਼ ਘੜਨ ਅਤੇ ਉਨ੍ਹਾਂ ਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਹਰ ਜਾਣਕਾਰੀ ਮੁਹੱਈਆ ਕਰਵਾਉਣ ਦੇ ਦੋਸ਼ ਕਬੂਲ ਕਰ ਲਏ।

ਅਮਰੀਕਾ ਦੇ ਨਿਆਂ ਵਿਭਾਗ ਨੇ ਦੋਸ਼ ਲਗਾਇਆ ਹੈ ਕਿ ਅਮਰੀਕੀ ਫੌਜ ਦੇ ਇਕ ਸਾਬਕਾ ਮੈਂਬਰ, 45 ਸਾਲਾਂ ਪੀਟਰ ਰਾਫੇਲ ਡਿਜਿਬਿਨਸਕੀ ਡੇਬਿਂਸ ਨੇ ਦਿਸੰਬਰ 1996 ਤੋਂ ਲੈਕੇ ਜਨਵਰੀ 2011 ਤੱਕ ਰੂਸ ਦੇ ਖੁਫੀਆ ਵਿਭਾਗ ਦੇ ਏਜੰਟਾਂ ਨਾਲ ਰਲਕੇ ਸਾਜਿਸ਼ ਰਚੀ ਸੀ।

ਇਸ ਸਮੇਂ ਦੌਰਾਨ, ਡੇਬਿਂਸ ਨੇ ਕਈ ਮੌਕਿਆਂ ’ਤੇ ਰੂਸ ਦਾ ਦੌਰਾ ਕੀਤਾ ਅਤੇ ਰੂਸ ਦੇ ਖੁਫੀਆ ਏਜੰਟਾਂ ਨਾਲ ਮੁਲਾਕਾਤ ਕੀਤੀ। 1997 ਵਿੱਚ, ਰੂਸੀ ਖੁਫੀਆ ਏਜੰਟਾਂ ਨੇ ਉਸਨੂੰ ਇਕ ਕੋਡ ਨਾਮ ਦਿੱਤਾ ਸੀ ਅਤੇ ਉਸਨੇ ਇਕ ਹਲਫਨਾਮੇ ’ਤੇ ਦਸਤਖ਼ਤ ਕੀਤੇ ਸਨ, ਜਿਸ ’ਚ ਡੇਬਿਂਸ ਨੇ ਰੂਸ ਦੀ ਖੁਫੀਆ ਏਜੰਸੀ ਨਾਲ ਕੰਮ ਕਰਨ ਦੀ ਇੱਛਾ ਜਾਹਰ ਕੀਤੀ ਸੀ। ਅਦਾਲਤ ਸਾਹਮਣੇ ਰੱਖੇ ਦਸਤਾਵੇਜਾਂ ਮੁਤਾਬਕ, ਸਾਜਿਸ਼ ਦੇ ਦੌਰਾਨ, ਡੇਬਿਂਸ ਨੇ ਰੂਸੀ ਖੁਫੀਆ ਏਜੰਟਾਂ ਨੂੰ ਉਹ ਸਾਰੀ ਜਾਣਕਾਰੀ ਦਿੱਤੀ, ਜੋ ਉਸਨੇ ਅਮਰੀਕੀ ਫੌਜ ਦੇ ਮੈਂਬਰ ਦੇ ਰੂਪ ’ਚ ਹਾਸਲ ਕੀਤੀ। ਉਸਨੇ ਆਪਣੇ ਰਸਾਇਣਕ ਅਤੇ ਵਿਸ਼ੇਸ਼ ਦਸਤਿਆਂ ਦੀ ਇਕਾਈਆਂ ਬਾਰੇ ਵੀ ਜਾਣਕਾਰੀ ਦਿੱਤੀ ਸੀ।

2008 ਵਿੱਚ ਮੌਜੂਦਾ ਨੌਕਰੀ ਵਿਚੋਂ ਕੱਢੇ ਜਾਣ ਤੋਂ ਬਾਅਦ, ਡੇਬਿਂਸ ਨੇ ਰੂਸੀ ਖੁਫੀਆ ਏਜੰਟਾਂ ਨੂੰ ਵਿਸ਼ੇਸ਼ ਖੁਫੀਆ ਬਲਾਂ ਦੇ ਨਾਲ ਕੰਮ ਕਰਨ ਦੇ ਦੌਰਾਨ ਆਪਣੀ ਸਾਰੀ ਪਿਛਲੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਸੀ। ਨਾਲ ਦੇ ਅਫ਼ਸਰਾਂ ਨੇ ਦੋਸ਼ ਲਾਇਆ ਕਿ ਡੇਬਿਂਸ ਨੇ ਆਪਣੇ ਸਾਬਕਾ ਵਿਸ਼ੇਸ਼ ਬਲ ਟੀਮ ਦੇ ਮੈਬਰਾਂ ਦੀ ਗਿਣਤੀ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਮੈਬਰਾਂ ਦੇ ਨਾਮ ਵੀ ਦੱਸੇ ਤਾਂ ਜੋ (ਰੂਸੀ) ਏਜੰਟ ਇਹ ਪਤਾ ਲਗਾ ਸਕਣ ਕਿ ਕਿ ਉਹ ਹੋਰ ਮੈਬਰਾਂ ਨਾਲ ਸੰਪਰਕ ਕਰ ਸਕਣ, ਜੋ ਡੇਬਿਂਸ ਦੇ ਹੋਰ ਸਾਥੀ ਵੀ ਰੂਸੀ ਖੁਫੀਆ ਏਜੰਸੀ ਦਾ ਸਹਿਯੋਗ ਕਰ ਲਈ ਸਹਿਮਤ ਹੋ ਜਾਣ।

ਰਾਸ਼ਟਰੀ ਸੁਰੱਖਿਆ ਦੇ ਲਈ ਸਹਾਇਕ ਅਟਾਰਨੀ ਜਨਰਲ ਜੌਨ ਡਿਮਰਸ ਨੇ ਕਿਹਾ, "ਡੇਬਿਂਸ ਨੇ ਅੱਜ ਕਬੂਲ ਕਰ ਲਿਆ ਹੈ ਕਿ ਉਸਨੇ ਰੂਸ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਦੇਕੇ ਦੇਸ਼ ਦੇ ਸਰਵਉੱਚ ਵਿਸ਼ਵਾਸ਼ ਨੂੰ ਤੋੜਿਆ ਹੈ।"

ਉਨ੍ਹਾਂ ਦੱਸਿਆ, " ਡੇਬਿਂਸ ਨੇ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਅਤੇ ਰੂਸ ਦੀ ਮਦਦ ਕਰਨ ਦੇ ਇਰਾਦੇ ਨਾਲ ਆਪਣੀ ਸਹੁੰ ਨੂੰ ਤੋੜਿਆ ਹੈ, ਆਪਣੇ ਦੇਸ਼ ਅਤੇ ਵਿਸ਼ੇਸ਼ ਸੁਰੱਖਿਆ ਬਲ ਦੀ ਆਪਣੀ ਟੀਮ ਦੇ ਮੈਬਰਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਉਨ੍ਹਾਂ ਨੇ ਕਿਹਾ,"ਡੇਬਿਂਸ ਦਾ ਕਬੂਲਨਾਮਾ ਰੂਸ ਸਹਿਤ ਸਾਡੇ ਵਿਰੋਧੀਆਂ ਦੁਆਰਾ ਪੈਦਾ ਕੀਤੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਵਿਭਾਗ ਦੇ ਨਿਰੰਤਰ ਯਤਨਾਂ ਸਬੰਧੀ ਇੱਕ ਹੋਰ ਸਫ਼ਲਤਾ ਨੂੰ ਦਰਸਾਉਂਦਾ ਹੈ।

ਡੇਬਿਂਸ ਨੂੰ 26 ਫ਼ਰਵਰੀ, 2021 ਨੂੰ ਸਜ਼ਾ ਸੁਣਾਈ ਜਾਵੇਗੀ, ਉਸਨੂੰ ਵੱਡੀ ਤੋਂ ਵੱਡੀ ਸਜ਼ਾ ਉਮਰਕੈਦ ਹੋ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.