ਵਾਸ਼ਿੰਗਟਨ: ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਇਸ ਸਾਲ ਦੁਨੀਆ ਭਰ ਵਿੱਚ 16 ਤੋਂ ਵੱਧ ਤੂਫ਼ਾਨ ਆਉਣ ਦੀ ਭਵਿੱਖਬਾਣੀ ਕੀਤੀ ਹੈ। ਇਨ੍ਹਾਂ 'ਚ 8 ਹੈਰੀਕੇਨ ਵੀ ਸ਼ਾਮਲ ਹਨ। ਇਨ੍ਹਾਂ 8 ਤੂਫ਼ਾਨਾਂ ਵਿਚੋਂ 4 ਬਹੁਤ ਖ਼ਤਰਨਾਕ ਅਤੇ ਸ਼ਕਤੀਸ਼ਾਲੀ ਹੋਣਗੇ।
ਮੌਸਮ ਵਿਗਿਆਨੀ ਫਿਲ ਕਲਾਟਜ਼ਬੇਕ ਨੇ ਕਿਹਾ, "ਸਾਡਾ ਅਨੁਮਾਨ ਹੈ ਕਿ 2020 ਵਿੱਚ ਐਟਲਾਂਟਿਕ ਬੇਸਿਨ ਹੈਰੀਕੇਨ ਮੌਸਮ ਦੀ ਗਤੀਵਿਧੀ ਆਮ ਨਾਲੋਂ ਉੱਪਰ ਰਹੇਗੀ। ਜਿਹੜੇ ਹੈਰੀਕੇਨ ਤੂਫ਼ਾਨ ਦੀ ਕੈਟਾਗਰੀ 3 ਤੋਂ 5 ਹੋਵੇਗੀ, ਉਹ ਵੱਡੇ ਤੂਫ਼ਾਨ ਬਣ ਜਾਣਗੇ। ਇਨ੍ਹਾਂ 'ਚ 111 ਮੀਲ ਪ੍ਰਤੀ ਘੰਟਾ ਅਤੇ ਇਸ ਤੋਂ ਉੱਪਰ ਦੀਆਂ ਤੇਜ਼ ਹਵਾਵਾਂ ਚੱਲਣਗੀਆਂ। ਅਨੁਮਾਨ ਹੈ ਕਿ ਇਹ ਤੂਫ਼ਾਨ 1 ਜੂਨ ਤੋਂ 30 ਨਵੰਬਰ ਤੱਕ ਹੈਰੀਕੇਨ ਮੌਸਮ ਦੌਰਾਨ ਆਉਣਗੇ।
ਜ਼ਮੀਨ ਖਿਸਕਣ ਦੇ ਵੀ ਮਿਲੇ ਸੰਕੇਤ
ਇਨ੍ਹਾਂ ਵੱਡੇ ਤੂਫ਼ਾਨਾਂ ਤੋਂ ਇਲਾਵਾ ਜ਼ਮੀਨ ਖਿਸਕਣ ਦੇ ਸੰਕੇਤ ਵੀ ਹਨ। ਮਾਹਿਰਾਂ ਅਨੁਸਾਰ ਇਸ ਸਾਲ ਘੱਟੋ-ਘੱਟ ਇੱਕ ਵੱਡੇ ਤੂਫ਼ਾਨ ਦੇ ਕਾਰਨ ਅਮਰੀਕਾ ਦੇ ਸਮੁੰਦਰੀ ਕੰਢਿਆਂ ਨੇੜੇ 69 ਫ਼ੀਸਦੀ ਭੂਚਾਲ ਆਉਣ ਦੀ ਸੰਭਾਵਨਾ ਹੈ। ਹਾਲਾਂਕਿ, ਭਵਿੱਖਬਾਣੀ 'ਚ ਇਹ ਸਹੀ ਅੰਦਾਜਾ ਨਹੀਂ ਲਗਾਇਆ ਜਾ ਸਕਿਆ ਕਿ ਤੂਫ਼ਾਨ ਕਿੱਥੇ ਆ ਸਕਦਾ ਹੈ ਅਤੇ ਕਿਸੇ ਥਾਂ 'ਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ।
ਜਾਣੋ ਕੀ ਹੈ ਹੈਰੀਕੇਨ
ਹੈਰੀਕੇਨ ਇੱਕ ਤਰ੍ਹਾਂ ਦਾ ਤੂਫਾਨ ਹੈ ਜਿਸ ਨੂੰ 'ਖੰਡੀ ਚੱਕਰਵਾਤ' ਕਿਹਾ ਜਾਂਦਾ ਹੈ। ਇਹ ਸ਼ਕਤੀਸ਼ਾਲੀ ਤੇ ਵਿਨਾਸ਼ਕਾਰੀ ਤੂਫਾਨ ਹਨ। ਇਹ ਐਟਲਾਂਟਿਕ ਬੇਸਿਨ ਵਿੱਚ ਪੈਦਾ ਹੁੰਦੇ ਹਨ। ਵਿਗਿਆਨੀਆਂ ਦੇ ਅਨੁਸਾਰ ਇੱਕ ਗਰਮ ਖੰਡੀ ਤੂਫ਼ਾਨ ਉਸ ਸਮੇਂ ਹੈਰੀਕੇਨ ਬਣ ਜਾਂਦਾ ਹੈ, ਜਦੋਂ ਇਸ ਦੀ ਹਵਾ ਦੀ ਰਫ਼ਤਾਰ 74 ਮੀਲ ਪ੍ਰਤੀ ਘੰਟਾ ਤੱਕ ਪਹੁੰਚ ਜਾਂਦੀ ਹੈ। ਇਸ ਦੀ ਤੀਬਰਤਾ ਸੈਫੀਰ-ਸਿੰਪਸਨ ਤੂਫਾਨ ਵਿੰਡ ਸਕੇਲ ਨਾਲ ਮਾਪੀ ਜਾਂਦੀ ਹੈ।
ਇਹ ਵੀ ਪੜ੍ਹੋ: ਕੋਵਿਡ-19: ਪੰਜਾਬ 'ਚ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਧੀ ਸਮੇਤ 4 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ