ETV Bharat / international

ਅਮਰੀਕਾ ਦੇ ਟੈਕਸਸ 'ਚ ਗੋਲੀਬਾਰੀ, 20 ਲੋਕਾਂ ਦੀ ਮੌਤ, 26 ਜ਼ਖਮੀ - ਟੈਕਸਸ 'ਚ ਗੋਲੀਬਾਰੀ

ਅਮਰੀਕਾ ਦੇ ਸੂਬੇ ਟੈਕਸਸ 'ਚ ਗੋਲੀਬਾਰੀ ਦੀ ਖ਼ਬਰ ਹੈ। ਇੱਕ ਸ਼ਾਪਿੰਗ ਮਾਲ 'ਚ ਸਨਿੱਚਰਵਾਰ ਨੂੰ ਗੋਲੀਬਾਰੀ 'ਚ 20 ਲੋਕ ਮਾਰੇ ਗਏ ਤੇ 26 ਜ਼ਖ਼ਮੀ ਹਨ। 21 ਸਾਲਾਂ ਦੇ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ ਹੈ।

ਟੈਕਸਸ 'ਚ ਗੋਲੀਬਾਰੀ
author img

By

Published : Aug 4, 2019, 8:08 AM IST

ਨਵੀਂ ਦਿੱਲੀ: ਅਮਰੀਕਾ ਦੇ ਸੂਬੇ ਟੈਕਸਸ 'ਚ ਗੋਲੀਬਾਰੀ ਦੀ ਖ਼ਬਰ ਹੈ। ਇੱਕ ਸ਼ਾਪਿੰਗ ਮਾਲ 'ਚ ਸਨਿੱਚਰਵਾਰ ਨੂੰ ਗੋਲੀਬਾਰੀ 'ਚ 20 ਲੋਕ ਮਾਰੇ ਗਏ। ਟੈਕਸਸ ਦੇ ਗਵਰਨਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਲ ਪਾਸੋ ਦੇ ਸ਼ਾਪਿੰਗ ਸੈਂਟਰ 'ਚ ਹੋਈ ਗੋਲੀਬਾਰੀ 'ਚ 20 ਲੋਕ ਮਾਰੇ ਗਏ ਹਨ ਤੇ 26 ਜ਼ਖ਼ਮੀ ਹਨ। 21 ਸਾਲਾਂ ਦੇ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ ਹੈ।
ਇੱਕ ਬੰਦੂਕਧਾਰੀ ਨੇ ਅਲ ਪਾਸੋ ਦੇ ਸ਼ਾਪਿੰਗ ਸੈਂਟਰ 'ਚ ਸ਼ਾਪਿੰਗ ਕਰ ਰਹੇ ਲੋਕਾਂ 'ਤੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇਸ ਮਾਸ ਸ਼ੂਟਿੰਗ 'ਚ 20 ਲੋਕ ਮਾਰੇ ਗਏ।

ਏਜੰਸੀਆਂ ਹੇਟ ਕ੍ਰਾਈਮ ਦੀ ਇਸ ਘਟਨਾ ਦੀ ਜਾਂਚ 'ਚ ਲੱਗ ਗਈਆਂ ਹਨ। ਇਸ ਹਿੰਸਕ ਘਟਨਾ ਮਗਰੋਂ 21 ਸਾਲਾਂ ਦੇ ਨੌਜਵਾਨ ਨੇ ਆਤਮ ਸਮਰਪਣ ਕਰ ਦਿੱਤਾ। ਪੱਤਰਕਾਰ ਮਿਲਣੀ 'ਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਅਸੀਂ ਇਸ ਘਟਨਾ ਦੀ ਹੇਟ ਕ੍ਰਾਈਮ ਦੇ ਨਜ਼ਰੀਏ ਨਾਲ ਜਾਂਚ ਕਰ ਰਹੇ ਹਾਂ।

ਇਹ ਵੀ ਪੜ੍ਹੋ: ਪਾਕਿ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਭਾਰਤ ਨੇ ਕੀਤਾ ਨਾਕਾਮ, 5-7 ਅੱਤਵਾਦੀ ਢੇਰ

ਟੈਕਸਸ ਦੀ ਘਟਨਾ 'ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਖੇਦ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਟੈਕਸਸ 'ਚ ਗੋਲੀਬਾਰੀ ਹੋਈ, ਜਿਸ 'ਚ ਕਈ ਲੋਕਾਂ ਦੀ ਮੌਤ ਹੋਣਾ ਦੁਖੀ ਕਰ ਦੇਣ ਵਾਲਾ ਹੈ। ਉਨ੍ਹਾਂ ਲਿਖਿਆ ਕਿ ਅਧਿਕਾਰੀ ਕਾਨੂੰਨ ਦੇ ਹਿਸਾਬ ਨਾਲ ਕੰਮ ਕਰ ਰਹੇ ਹਨ।

  • Terrible shootings in ElPaso, Texas. Reports are very bad, many killed. Working with State and Local authorities, and Law Enforcement. Spoke to Governor to pledge total support of Federal Government. God be with you all!

    — Donald J. Trump (@realDonaldTrump) August 3, 2019 " class="align-text-top noRightClick twitterSection" data=" ">

ਦੱਸ ਦਈਏ ਕਿ ਅਲ ਪਾਸੋ ਮੈਕਸੀਕੋ ਦੇ ਬਾਰਡਰ 'ਤੇ ਸਥਿਤ ਹੈ ਤੇ ਇੱਥੇ ਵੱਡੀ ਤਾਦਾਤ ਵਿੱਚ ਸਪੇਨ ਭਾਸ਼ੀ ਰਹਿੰਦੇ ਹਨ।

Intro:Body:

Firing in Texas Shopping Mall, 20 dead, 26 injured 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.