ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਦੌਰਾਨ ਰਾਹਤ ਦੇਣ ਵਾਲੀ ਖ਼ਬਰ ਸਾਹਮਮਣੇ ਆਈ ਹੈ। ਯੂਰੋਪੀਅਨ ਯੂਨੀਅਨ ਨੇ ਫਾਈਜ਼ਰ ਬਾਇਓਟੈਕ ਨੂੰ ਕੋਵਿਡ-19 ਵੈਕਸੀਨ ਦੀਆਂ 300 ਮਿਲੀਅਨ ਖੁਰਾਕਾਂ ਦੀ ਸਪਲਾਈ ਕਰਨ ਲਈ ਹਰੀ ਝੰਡੀ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਜਨਰਲ ਨੇ ਕੋਵਿਡ-19 ਵੈਕਸੀਨ ਦੀ ਲੋਕਾਂ 'ਚ ਨਿਰਪੱਖ ਢੰਗ ਨਾਲ ਵੰਡਣ ਦੀ ਗੱਲ ਆਖੀ ਹੈ।
ਸੋਮਵਾਰ ਨੂੰ ਨਾਮੀ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਨੇ ਇਹ ਦਾਅਵਾ ਕੀਤਾ ਸੀ ਕਿ ਉਸ ਦੇ ਵੈਕਸੀਨ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਇਹ ਕੋਵਿਡ-19 ਨੂੰ ਰੋਕਣ 'ਚ 90 ਫੀਸਦੀ ਤਕ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਕੰਪਨੀ ਵੱਲੋਂ ਦਾਅਵਾ ਕਰਨ ਦਾ ਇਹ ਮਤਲਬ ਨਹੀਂ ਕਿ ਵੈਕਸੀਨ ਜਲਦ ਆ ਜਾਵੇਗੀ। ਡਾਟੇ ਦੀ ਸੁਤੰਤਰ ਤੌਰ 'ਤੇ ਵਿਸ਼ਲੇਸ਼ਨ ਕਰਨ ਨਾਲ ਇਹ ਆਖਰੀ ਸਿੱਟਾ ਨਿਕਲਿਆ ਹੈ।