ETV Bharat / international

ਕਾਬੁਲ ਗੁਰਦੁਆਰਾ ਸਾਹਿਬ 'ਤੇ ਹਮਲੇ ਦੀ ਸਾਜਿਸ਼ ਰਚਣ ਵਾਲਾ ਆਈਐਸਕੇਪੀ ਮੁਖੀ ਫਾਰੂਕੀ ਗ੍ਰਿਫ਼ਤਾਰ - ਮੌਲਵੀ ਅਬਦੁੱਲਾ ਓਰਕਾਜ਼

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ 25 ਮਾਰਚ ਨੂੰ ਗੁਰੂ ਘਰ ਉੱਤੇ ਹਮਲੇ ਦੇ ਦੋਸ਼ ਵਿੱਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈਐਸਕੇਪੀ) ਦੇ ਮੁਖੀ ਮੌਲਵੀ ਅਬਦੁੱਲਾ ਉਰਫ਼ ਅਸਲਮ ਫਾਰੂਕੀ ਨੂੰ ਅਫ਼ਗਾਨ ਸੁਰੱਖਿਆ ਬਲਾਂ ਨੇ 25 ਮਾਰਚ ਨੂੰ ਇੱਕ ਵਿਸ਼ੇਸ਼ ਮੁਹਿੰਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਫਗਾਨਿਸਤਾਨ ਵਿੱਚ ਕਾਬੂ ਹੋਇਆ ਇਸਲਾਮਿਕ ਸਟੇਟ ਖੁਰਾਸਾਨ ਦਾ ਮੁਖੀ

author img

By

Published : Apr 5, 2020, 6:51 PM IST

ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ 25 ਮਾਰਚ ਨੂੰ ਗੁਰੂ ਘਰ ਉੱਤੇ ਹਮਲੇ ਦੇ ਦੋਸ਼ ਵਿੱਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈਐਸਕੇਪੀ) ਦੇ ਮੁਖੀ ਮੌਲਵੀ ਅਬਦੁੱਲਾ ਉਰਫ਼ ਅਸਲਮ ਫਾਰੂਕੀ ਨੂੰ ਅਫ਼ਗਾਨ ਸੁਰੱਖਿਆ ਬਲਾਂ ਨੇ 25 ਮਾਰਚ ਨੂੰ ਇੱਕ ਵਿਸ਼ੇਸ਼ ਮੁਹਿੰਮ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਪਾਕਿਸਤਾਨੀ ਨਾਗਰਿਕ ਮੌਲਵੀ ਅਬਦੁੱਲਾ ਪਹਿਲਾਂ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਫਿਰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨਾਲ ਜੁੜਿਆ ਹੋਇਆ ਸੀ। ਇਸ ਤੋਂ ਬਾਅਦ ਅਸਲਮ ਫਾਰੂਕੀ ਨੇ ਅਪ੍ਰੈਲ 2019 ਵਿੱਚ ਆਈਐਸਕੇਪੀ ਦੇ ਮੁਖੀ ਮੌਲਵੀ ਜ਼ਿਆ-ਉਲ-ਹੱਕ ਉਰਫ਼ ਉਮਰ ਖੁਰਾਸਾਨੀ ਦੀ ਜਗ੍ਹਾ ਲੈ ਲਈ ਸੀ।

ਫਾਰੂਕੀ ਪਾਕਿਸਤਾਨ-ਅਫ਼ਗ਼ਾਨਿਸਤਾਨ ਦੇ ਸਰਹੱਦੀ ਇਲਾਕੇ ਓਰਕਜ਼ਾਈ ਦੇ ਮਾਮੋਜ਼ਈ ਕਬੀਲੇ ਨਾਲ ਸਬੰਧਤ ਹੈ। ਕਾਬੁਲ ਅਤੇ ਦਿੱਲੀ ਵਿੱਚ ਕਾਊਂਟਰ ਟੇਰਰ ਆਪਰੇਟਰ ਅਨੁਸਾਰ ਮੌਲਵੀ ਫਾਰੂਕੀ ਨੇ ਹੱਕਾਨੀ ਨੈੱਟਵਰਕ ਅਤੇ ਲਸ਼ਕਰ-ਏ-ਤੋਇਬਾ ਦੀਆਂ ਹਦਾਇਤਾਂ ’ਤੇ ਤਿਰਕੀਪੁਰ ਦੇ ਰਹਿਣ ਵਾਲੇ ਮੋਹਸਿਨ ਅਤੇ ਤਿੰਨ ਹੋਰ ਉਰਦੂ-ਪੰਜਾਬੀ ਬੋਲਦੇ ਲੋਕਾਂ ਦੀ ਇਸ ਹਮਲੇ ਵਿੱਚ ਵਰਤੋਂ ਕੀਤੀ ਸੀ।
ਕਾਬੁਲ ਦੇ ਸ਼ੋਰ ਬਾਜ਼ਾਰ ਵਿੱਚ ਹੋਏ ਇਸ ਅੱਤਵਾਦੀ ਹਮਲੇ ਵਿੱਚ 27 ਸਿੱਖ ਔਰਤਾਂ ਅਤੇ ਪੁਰਸ਼ਾਂ ਦੀ ਜਾਨ ਚਲੀ ਗਈ ਸੀ। ਹਮਲੇ ਵਿੱਚ ਮੁਹਸਿਨ ਮਾਰਿਆ ਗਿਆ ਸੀ ਅਤੇ ਉਸ ਦੀ ਮਾਂ ਨੂੰ ਕੇਰਲ ਵਿੱਚ ਉਸ ਦੀ ਮੌਤ ਬਾਰੇ ਵੀ ਦੱਸ ਦਿੱਤਾ ਗਿਆ ਸੀ।

ਮੌਲਵੀ ਤੋਂ ਅਫ਼ਗ਼ਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਹੁਣ ਇਹ ਜਾਂਚ ਕਰਨਗੇ ਕਿ ਨਿਰਦੋਸ਼ ਸਿੱਖਾਂ ਨੂੰ ਮਾਰਨ ਦਾ ਹੁਕਮ ਕਿਸ ਨੇ ਦਿੱਤਾ ਅਤੇ ਇਸ ਅੱਤਵਾਦੀ ਘਟਨਾ ਵਿੱਚ ਪਾਕਿਸਤਾਨ ਦੀ ਕੀ ਭੂਮਿਕਾ ਸੀ। ਪਾਕਿਸਤਾਨ ਹੋਰ ਅੱਤਵਾਦੀ ਸੰਗਠਨਾਂ ਦੇ ਨਾਮ ਵੀ ਜ਼ਾਹਰ ਕਰ ਸਕਦਾ ਹੈ ਜੋ ਨਾਂਗਰਹਾਰ, ਨੂਰਿਸਤਾਨ, ਕੁਨਾਰ, ਕਾਬੁਲ ਅਤੇ ਕੰਧਾਰ ਇਲਾਕੇ ਵਿੱਚ ਸਰਗਰਮ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.