ETV Bharat / international

25 ਜੂਨ ਨੂੰ ਵ੍ਹਾਈਟ ਹਾਊਸ 'ਚ ਅਸ਼ਰਫ ਗਨੀ ਤੇ ਅਬਦੁੱਲਾ ਨਾਲ ਮੁਲਾਕਾਤ ਕਰਨਗੇ ਜੋ ਬਾਈਡਨ - ਵ੍ਹਾਈਟ ਹਾਊਸ

ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਰਾਸ਼ਟਰੀ ਮੇਲ-ਮਿਲਾਪ ਉੱਚ ਕੌਂਸਲ ਦੇ ਪ੍ਰਧਾਨ ਡਾ. ਅਬਦੁੱਲਾ ਅਬਦੁੱਲਾ 25 ਜੂਨ ਨੂੰ ਵ੍ਹਾਈਟ ਹਾਊਸ ਵਿੱਚ ਹੋਣਗੇ। ਉਹ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਮਿਲਣ ਜਾ ਰਹੇ ਹਨ। ਇਹ ਮੁਲਾਕਾਤ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ ਅਮਰੀਕਾ ਅਫਗਾਨਿਸਤਾਨ ਤੋਂ ਆਪਣੀਆਂ ਫੌਜਾਂ ਦੀ ਵਾਪਸੀ ਕਰਵਾ ਰਿਹਾ ਹੈ।

25 ਜੂਨ ਨੂੰ ਵ੍ਹਾਈਟ ਹਾਊਸ 'ਚ ਅਸ਼ਰਫ ਗਨੀ ਤੇ ਅਬਦੁੱਲਾ ਨਾਲ ਮੁਲਾਕਾਤ ਕਰਨਗੇ ਜੋ ਬਾਈਡਨ

author img

By

Published : Jun 21, 2021, 10:36 PM IST

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ 25 ਜੂਨ ਨੂੰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਰਾਸ਼ਟਰੀ ਮੇਲ-ਮਿਲਾਪ ਦੀ ਉੱਚ ਕੌਂਸਲ ਦੇ ਪ੍ਰਧਾਨ ਡਾ. ਅਬਦੁੱਲਾ 25 ਜੂਨ ਨੂੰ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕਰਨਗੇ।

ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਸਕੀ ਨੇ ਕਿਹਾ ਕਿ ਰਾਸ਼ਟਰਪਤੀ ਗਨੀ ਅਤੇ ਡਾ. ਅਬਦੁੱਲਾ ਦੀ ਯਾਤਰਾ (ਅਫਗਾਨਿਸਤਾਨ 'ਚ ਨਾਟੋ) ਫੌਜਿਆਂ ਦੀ ਗਿਣਤੀ ਘੱਟ ਕੀਤੇ ਜਾਣ ਨੂੰ ਲੈ ਕੇ ਅਮਰੀਕਾ ਤੇ ਅਫਗਾਨਿਸਤਾਨ ਵਿਚਾਲੇ ਸਥਾਈ ਸਾਂਝੇਦਾਰੀ ਨੂੰ ਦਰਸਾਵੇਗੀ। ਉਨ੍ਹਾਂ ਨੇ ਕਿਹਾ ਕਿ ਬਾਈਡਨ 25 ਜੂਨ ਨੂੰ ਵ੍ਹਾਈਟ ਹਾਊਸ ਵਿੱਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਤੇ ਰਾਸ਼ਟਰੀ ਮੇਲ-ਮਿਲਾਪ ਦੀ ਉੱਚ ਕੌਂਸਲ ਦੇ ਪ੍ਰਧਾਨ ਡਾ. ਅਬਦੁੱਲਾ ਨਾਲ ਮੁਲਾਕਾਤ ਕਰਨਗੇ।

'ਗੱਲਬਾਤ ਕਾਇਮ ਰੱਖੇਗਾ ਅਮਰੀਕਾ '

ਸਾਕੀ ਨੇ ਕਿਹਾ ਕਿ ਅਮਰੀਕਾ ਔਰਤਾਂ, ਕੁੜੀਆਂ ਤੇ ਘੱਟ ਗਿਣਤੀ ਲੋਕਾਂ ਅਫਗਾਨ ਨਾਗਰਿਕਾਂ ਦੀ ਮਦਦ ਲਈ ਕੂਟਨੀਤਕ, ਆਰਥਿਕ ਅਤੇ ਮਾਨਵਤਾਵਾਦੀ ਮਦਦ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਫਗਾਨਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰਨਾ ਜਾਰੀ ਰੱਖੇਗਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਹ ਦੇਸ਼ ਮੁੜ ਸੰਯੁਕਤ ਰਾਜ ਨੂੰ ਧਮਕੀ ਦੇਣ ਵਾਲੇ ਅੱਤਵਾਦੀ ਸਮੂਹਾਂ ਦੀ ਪਨਾਹਗਾਹ ਨਾਂ ਬਣੇ। ਸਾਕੀ ਨੇ ਕਿਹਾ ਕਿ ਅਮਰੀਕਾ ਚੱਲ ਰਹੀ ਸ਼ਾਂਤੀ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹੈ ਅਤੇ ਸਾਰੀਆਂ ਅਫਗਾਨ ਪਾਰਟੀਆਂ ਨੂੰ ਸੰਘਰਸ਼ ਖ਼ਤਮ ਕਰਨ ਲਈ ਗੱਲਬਾਤ 'ਚ ਅਰਥਪੂਰਨ ਹਿੱਸਾ ਲੈਣ ਲਈ ਉਤਸ਼ਾਹਤ ਕਰਦਾ ਹੈ।

ਅਮਰੀਕਾ ਨੇ ਵਾਪਸ ਸੱਦੀ ਫੌਜ

ਗੌਰਤਲਬ ਹੈ ਕਿ ਅਮਰੀਕਾ ਅਫਗਾਨਿਸਤਾਨ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਸੱਦ ਰਿਹਾ ਹੈ। ਇਸ ਦਾ ਅੱਧੇ ਤੋਂ ਵੱਧ ਕੰਮ ਪੂਰਾ ਹੋ ਚੁੱਕਿਆ ਹੈ। ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੀ ਅਧਿਕਾਰਤ ਪ੍ਰਕਿਰਿਆ ਪਹਿਲੀ ਮਈ ਤੋਂ ਸ਼ੁਰੂ ਹੋਈ ਸੀ।

ਉਸ ਸਮੇਂ, ਅਫਗਾਨਿਸਤਾਨ 'ਚ ਅਮਰੀਕੀ ਫੌਜਾਂ ਦੀ ਗਿਣਤੀ 2,500 ਤੋਂ 3,500 ਦੇ ਵਿਚਕਾਰ ਸੀ। ਬਾਈਡਨ ਨੇ ਫੌਜ ਨੂੰ 11 ਸਤੰਬਰ ਤੱਕ ਦਾ ਸਮਾਂ ਦਿੰਦੇ ਹੋਏ ਕਿਹਾ ਸੀ ਕਿ ਫੌਜ ਦੀ ਵਾਪਸੀ ਦੀ ਪ੍ਰਕੀਰਿਆ 'ਚ ਕਿਸੇ ਵੀ ਤਰ੍ਹਾਂ ਦੀ ਜਲਦਬਾਜੀ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਅੰਤਰ ਰਾਸ਼ਟਰੀ ਯੋਗਾ ਦਿਵਸ 2021 : ਦੇਸ਼-ਵਿਦੇਸ਼ 'ਚ ਲੋਕਾਂ ਨੇ ਕੀਤਾ ਯੋਗ, ਵੇਖੋ ਤਸਵੀਰਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.